Home >>Zee PHH Crime & Security

Dhuri News: ਘਰੇਲੂ ਝਗੜੇ ਦੇ ਚਲਦੇ ਜਵਾਈ ਨੇ ਕੀਤਾ ਸਹੁਰੇ ਦਾ ਕਤਲ

Dhuri News: ਮ੍ਰਿਤਕ ਆਪਣੇ ਪੁੱਤਰ ਅਤੇ ਨੁੰਹ ਸਮੇਤ ਆਪਣੀਆਂ ਲੜਕੀਆਂ ਦੇ ਘਰ ਉਨ੍ਹਾਂ ਦਾ ਘੇਰਲੂ ਝਗੜਾ ਸੁਲਝਾਉਂਣ ਲਈ ਗਿਆ ਸੀ। ਜਿੱਥੇ ਉਸ ਦੇ ਜਵਾਈ ਅਤੇ ਪਰਿਵਾਰ ਨੇ ਮਿਲਕੇ ਮ੍ਰਿਤਕ ਦੇ ਪਰਿਵਾਰ ਉਤੇ ਹਮਲਾ ਕਰ ਦਿੱਤਾ।

Advertisement
Dhuri News: ਘਰੇਲੂ ਝਗੜੇ ਦੇ ਚਲਦੇ ਜਵਾਈ ਨੇ ਕੀਤਾ ਸਹੁਰੇ ਦਾ ਕਤਲ
Manpreet Singh|Updated: Dec 26, 2023, 07:19 PM IST
Share

Dhuri News: ਧੂਰੀ ਦੇ ਪਿੰਡ ਘਨੌਰ ਖੁਰਦ ਵਿਖੇ ਘਰੇਲੂ ਲੜਾਈ ਝਗੜੇ ਦੇ ਚਲਦੇ ਜਵਾਈ ਵੱਲੋਂ ਆਪਣੇ ਸਹੁਰੇ ਨੂੰ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਹਾਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਆਪਣੇ ਪੁੱਤਰ ਅਤੇ ਨੁੰਹ ਸਮੇਤ ਆਪਣੀਆਂ ਲੜਕੀਆਂ ਦੇ ਘਰ ਉਨ੍ਹਾਂ ਦਾ ਘੇਰਲੂ ਝਗੜਾ ਸੁਲਝਾਉਂਣ ਲਈ ਗਿਆ ਸੀ।

ਜਿੱਥੇ ਉਸ ਦੇ ਜਵਾਈ ਅਤੇ ਪਰਿਵਾਰ ਨੇ ਮਿਲਕੇ ਮ੍ਰਿਤਕ ਅਤੇ ਮ੍ਰਿਤਕ ਦੇ ਪਰਿਵਾਰ ਉਤੇ ਹਮਲਾ ਕਰ ਦਿੱਤਾ, ਇਸ ਹਮਲੇ ਦੌਰਾਨ ਜਵਾਈ ਨੇ ਆਪਣੇ ਸਹੁਰੇ ਦੇ ਸਿਰ ਵਿੱਚ ਕਿਸੇ ਤੇਜ਼ਧਾਰ ਹਥਿਆਰ ਦੇ ਨਾਲ ਸੱਟ ਮਾਰ ਦਿੱਤੀ, ਮ੍ਰਿਤਕ ਦੇ ਸਿਰ ਵਿੱਚ ਸੱਟ ਲੱਗਣ ਦੇ ਨਾਲ ਬਜੁਰਗ ਦੀ ਮੌਤ ਹੋ ਗਈ।

ਪਰਿਵਾਰ ਮੈਂਬਰਾਂ ਦਾ ਕਹਿਣਾ ਹੈ ਕਿ ਧੂਰੀ ਦੇ ਪਿੰਡ ਭਲਵਾਨ ਦੀਆਂ ਦੋ ਲੜਕੀਆਂ ਦਾ ਵਿਆਹ ਪਿੰਡ ਘਨੌਰ ਖੁਰਦ ਵਿੱਚ ਹੋਇਆ ਹੈ। ਲੜਕੀਆਂ ਦੇ ਸਹੁਰੇ ਪਰਿਵਾਰ ਵੱਲੋਂ ਲੜਕੀਆਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ ਜਾਂਦੀ ਹੈ।

ਬੀਤੀ ਰਾਤ ਜਦੋਂ ਲੜਕੀਆਂ ਦਾ ਸਹੁਰੇ ਪਰਿਵਾਰ ਦੇ ਨਾਲ ਮੁੜ ਤੋਂ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਤਾਂ ਲੜਕੀਆਂ ਦਾ ਪਿਤਾ ਅਤੇ ਪੁੱਤਰ ਅਤੇ ਨੁੰਹ ਦੇ ਨਾਲ ਪਿੰਡ ਘਨੌਰ ਖੁਰਦ ਉਨ੍ਹਾਂ ਦੇ ਸਹੁਰੇ ਪਹੁੰਚ ਗਿਆ। ਜਦੋਂ ਉਹ ਉੱਥੇ ਪਹੁੰਚੇ ਤਾਂ ਲੜਕੇ ਦੇ ਪਰਿਵਾਰਾਂ ਨੇ ਉਨ੍ਹਾਂ ਉਪਰ ਹਮਲਾ ਕਰ ਦਿੱਤਾ, ਮ੍ਰਿਤਕ ਦੇ ਪੁੱਤਰ ਨੇ ਮਸਾ ਭੱਜ ਕੇ ਆਪਣੀ ਜਾਨ ਬਚਾਈ

ਜਦੋਂ ਕਿ ਸਹੁਰੇ ਨੂੰ ਜਵਾਈ ਨੇ ਘੇਰ ਲਿਆ ਅਤੇ ਉਸ ਦੇ ਸਿਰ ਵਿੱਚ ਸੱਟਾਂ ਮਾਰ ਦਿੱਤੀ, ਬਜੁਰਗ ਦੇ ਸਿਰ ਵਿੱਚ ਸੱਟ ਲੱਗਣ ਦੇ ਕਾਰਨ ਉਸ ਦੀ ਮੌਤੇ ਤੇ ਹੀ ਮੌਤ ਹੋਈ। ਪਰਿਵਾਰ ਵੱਲੋਂ ਉਨ੍ਹਾਂ ਦੇ ਜਵਾਈ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਉਧਰ ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਲੜਕੀਆਂ ਦੇ ਘਰ ਵਾਲਿਆ ਸਮੇਤ ਸਹੁਰੇ ਪਰਿਵਾਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆ ਦੀ ਭਾਲ ਲਈ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: Fazilka Crime News: ਬੈਂਕ 'ਚ ਪੈਸੇ ਜਮ੍ਹਾਂ ਕਰਵਾਉਣ ਆਈ ਔਰਤ ਦੇ ਥੈਲੇ ਨੂੰ ਬਲੇਡ ਮਾਰ ਕੇ ਉਡਾਏ ਲੱਖਾਂ ਰੁਪਏ

Read More
{}{}