Home >>Zee PHH Crime & Security

Ferozepur News: ਐਸਐਚਓ ਨੇ ਡਾਂਗ ਮਾਰ ਨੌਜਵਾਨ ਦਾ ਪਾੜਿਆ ਸਿਰ; ਵੀਡੀਓ ਵਾਇਰਲ

Ferozepur News:  ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਦੇ ਫ਼ਰੀਦਕੋਟ ਰੋਡ ਉਤੇ ਸਥਿਤ ਪਾਰਸ ਸਿਨੇਮਾ ਦੇ ਸਾਹਮਣੇ ਇੱਕ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਸੀ ਜਿੱਥੇ ਕਿ ਦੋ ਧਿਰਾਂ ਵਿੱਚ ਹੱਥੋਪਾਈ ਹੋ ਗਈ।

Advertisement
Ferozepur News: ਐਸਐਚਓ ਨੇ ਡਾਂਗ ਮਾਰ ਨੌਜਵਾਨ ਦਾ ਪਾੜਿਆ ਸਿਰ; ਵੀਡੀਓ ਵਾਇਰਲ
Ravinder Singh|Updated: Mar 04, 2024, 06:00 PM IST
Share

Ferozepur News (ਰਾਜੇਸ਼ ਕਟਾਰੀਆ) : ਬੀਤੀ ਰਾਤ ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਦੇ ਫ਼ਰੀਦਕੋਟ ਰੋਡ ਉਤੇ ਸਥਿਤ ਪਾਰਸ ਸਿਨੇਮਾ ਦੇ ਸਾਹਮਣੇ ਇੱਕ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਸੀ ਜਿੱਥੇ ਕਿ ਦੋ ਧਿਰਾਂ ਵਿੱਚ ਹੱਥੋਪਾਈ ਹੋ ਗਈ ਸੀ। ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਕਿ ਮਾਹੌਲ ਸ਼ਾਂਤ ਕਰਵਾਇਆ ਜਾਵੇ।

ਇਸ ਦੌਰਾਨ ਪੁਲਿਸ ਦੀ ਗੁੰਡਾਗਰਦੀ ਉਸ ਵੇਲੇ ਸਾਹਮਣੇ ਆਈ ਜਦ 18 ਸਾਲਾਂ ਨਿਹੱਥੇ ਨੌਜਵਾਨ ਦੇ ਸਿਰ ਉਤੇ ਵਾਰ ਕਰ ਦਿੱਤਾ ਅਤੇ ਉਸ ਨੌਜਵਾਨ ਦਾ ਸਿਰ ਲਹੂ ਲੁਹਾਨ ਹੋ ਗਿਆ। ਮੌਕੇ ਉਪਰ ਮੌਜੂਦ ਬੁੱਧੀਜੀਵੀ ਵੱਲੋਂ ਵੀਡੀਓ ਬਣਾਈ ਗਈ ਤਾਂ ਉਸ ਵੀਡੀਓ ਵਿੱਚ ਰੋ-ਰੋ ਕੇ ਨੌਜਵਾਨ ਇਹ ਗੱਲ ਕਹਿ ਰਿਹਾ ਹੈ ਕਿ ਦੇਖੋ ਪੁਲਿਸ ਇਨਸਾਫ ਦਿੰਦੀ ਹੈ ਪਰ ਪੁਲਿਸ ਦੀ ਗੁੰਡਾਗਰਦੀ ਇਸ ਹੱਦ ਤੱਕ ਵਧ ਗਈ ਕਿ ਬਿਨਾਂ ਸੋਚੇ ਸਮਝੇ ਤੇ ਜਾਂਚ ਪੜਤਾਲ ਕੀਤੇ ਸਿਰ ਦੇ ਉਪਰ ਵਾਰ ਕਰ ਦਿੱਤਾ ਗਿਆ।

ਗੁਰੂਹਰਸਹਾਏ ਦੇ ਐਸਐਚਓ ਗੁਰਜੰਟ ਸਿੰਘ ਉਤੇ ਇੱਕ ਨੌਜਵਾਨ ਉਪਰ ਡੰਡੇ ਨਾਲ ਹਮਲਾ ਕਰਨ ਦੇ ਗੰਭੀਰ ਦੋਸ਼ ਲੱਗੇ ਹਨ। ਜਿਸਦੀ ਇੱਕ ਵੀਡੀਓ ਸ਼ੋਸਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਜ਼ਖ਼ਮੀ ਨੌਜਵਾਨ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਜ਼ਖ਼ਮੀ ਹੋਏ ਨੌਜਵਾਨ ਰਾਜਸਥਾਨ ਦੇ ਜ਼ਿਲ੍ਹਾ ਹਨੂੰਮਾਨਗੜ੍ਹ ਦਾ ਰਹਿਣ ਵਾਲਾ ਹੈ। ਉਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਰਿਸ਼ਤੇਦਾਰੀ ਵਿੱਚ ਵਿਆਹ ਪ੍ਰੋਗਰਾਮ ਸੀ।

ਘਰ ਵਿੱਚ ਬੈਠੇ ਦੋਸਤਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ। ਮਾਹੌਲ ਜ਼ਿਆਦਾ ਖ਼ਰਾਬ ਹੁੰਦਿਆਂ ਦੇਖ ਉਹ ਬਾਹਰ ਗੇਟ ਉਤੇ ਖੜ੍ਹੇ ਹੋ ਗਏ ਤਾਂ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ। ਥੋੜ੍ਹੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਮੌਕੇ ਉਤੇ ਪਹੁੰਚੇ ਥਾਣਾ ਮੁਖੀ ਗੁਰਜੰਟ ਸਿੰਘ ਉਨ੍ਹਾਂ ਦੇ ਨਾਲ ਡਿਊਟੀ ਅਫਸਰ ਸਹਾਇਕ ਥਾਣੇਦਾਰ ਮਹਿੰਦਰ ਸਿੰਘ ਤੇ ਹੌਲਦਾਰ ਸੀ, ਜਿਨ੍ਹਾਂ ਨੇ ਕੋਈ ਵੀ ਗੱਲ ਨਹੀਂ ਸੁਣੀ।

ਉਸ ਦੇ ਸਿਰ ਵਿੱਚ ਡੰਡੇ ਨਾਲ ਵਾਰ ਕਰ ਦਿੱਤਾ ਤੇ ਸਿਰ ਵਿੱਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ। ਜਿਸ ਤਰ੍ਹਾਂ ਕਿ ਵੀਡੀਓ ਦੇ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਨੌਜਵਾਨ ਰੋ-ਰੋ ਕੇ ਆਪਣੀ ਹੱਡ ਬੀਤੀ ਦੱਸ ਰਿਹਾ ਹੈ।  ਥਾਣਾ ਮੁਖੀ ਗੁਰਜੰਟ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸੂਚਨਾ ਮਿਲੀ ਹੈ।

ਘਟਨਾ ਸਥਾਨ ਉਪਰ ਪੁੱਜ ਕੇ ਮਾਮਲੇ ਦੀ ਜਾਂਚ ਕਰ ਰਹੇ ਹਾਂ ਪਰ ਦੂਸਰੇ ਪਾਸੇ ਵੀਡੀਓ ਵਿੱਚ ਸਾਫ ਦੇਖ ਸਕਦੇ ਹਾਂ ਕਿਸ ਤਰ੍ਹਾਂ ਥਾਣਾ ਮੁਖੀ ਨੇ ਡੰਡਾ ਆਪਣੇ ਹੱਥ ਵਿੱਚ ਫੜਿਆ ਹੋਇਆ ਹੈ ਤੇ ਖਾਖੀ ਦਾ ਰੋਅਬ ਦਿਖਾ ਰਿਹਾ ਹੈ। ਉਥੇ ਮੌਜੂਦ ਜਿਨਾਂ ਨੇ ਵੀਡੀਓ ਬਣਾਈ ਸੀ ਉਨ੍ਹਾਂ ਨੂੰ ਕਹਿ ਰਿਹਾ ਹੈ ਕਿ ਇਨ੍ਹਾਂ ਨੂੰ ਵੀ ਲੈ ਚੱਲੋ ਥਾਣੇ।

ਇਹ ਵੀ ਪੜ੍ਹੋ : Mohali News: CP ਮਾਲ ਬਾਹਰ ਗੈਂਗਸਟਰ ਰਾਜੇਸ਼ ਡੋਗਰਾ ਦਾ ਗੋਲੀਆਂ ਮਾਰ ਕੇ ਕਤਲ

Read More
{}{}