Home >>Zee PHH Crime & Security

ਨਸ਼ਾ ਤਸਕਰਾਂ ਦੀਆਂ ਜ਼ਮਾਨਤਾਂ ਕਰਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼; 05 ਮੁਲਜ਼ਮ ਕਾਬੂ

Sangrur News: ਗੁਰਦੀਪ ਸਿੰਘ ਨੰਬਰਦਾਰ ਵਾਸੀ ਕਾਂਝਲਾ ਹੋਰ ਵਿਅਕਤੀਆਂ ਨਾਲ ਹਮ ਮਸ਼ਵਰਾ ਹੋ ਕੇ ਜਾਅਲੀ ਦਸਤਾਵੇਜ਼ ਅਧਾਰ ਕਾਰਡ/ਫਰਦਾਂ ਵਗੈਰਾ ਤਿਆਰ ਕਰ ਕੇ ਅਦਾਲਤ ਵਿੱਚ ਲਗਾ ਕੇ ਐਨ.ਡੀ.ਪੀ.ਐਸ. ਐਕਟ ਅਤੇ ਹੋਰ ਮੁਕੱਦਮਿਆਂ ਦੇ ਮੁਲਜ਼ਮਾਂ ਦੀਆਂ ਜ਼ਮਾਨਤਾ ਕਰਵਾ ਦਿੰਦੇ ਹਨ। 

Advertisement
ਨਸ਼ਾ ਤਸਕਰਾਂ ਦੀਆਂ ਜ਼ਮਾਨਤਾਂ ਕਰਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼; 05 ਮੁਲਜ਼ਮ ਕਾਬੂ
Manpreet Singh|Updated: Jun 18, 2025, 07:25 PM IST
Share

Sangrur News: ਪੁਲਿਸ ਸੰਗਰੂਰ ਵੱਲੋਂ "ਯੁੱਧ ਨਸ਼ਿਆਂ ਵਿਰੁੱਧ" ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਸਦਰ ਧੂਰੀ ਦੇ ਖੇਤਰ ਵਿੱਚ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਨਸ਼ਾ ਤਸਕਰਾਂ ਦੀਆਂ ਜ਼ਮਾਨਤਾਂ ਕਰਵਾਉਣ ਵਾਲੇ ਗਰੋਹ ਦਾ ਪਰਦਾਫਾਸ਼ ਕਰ ਕੇ 05 ਮੁਲਜ਼ਮਾਂ ਨੂੰ ਜਾਅਲੀ ਦਸਤਾਵੇਜ਼ਾਂ ਸਮੇਤ ਕਾਬੂ ਕੀਤਾ ਗਿਆ ਹੈ।

ਐੱਸ.ਪੀ. (ਐੱਚ) ਦਿਲਪ੍ਰੀਤ ਸਿੰਘ ਨੇ ਸਥਾਨਕ ਪੁਲਿਸ ਲਾਈਨ ਵਿਖੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਦਮਨਵੀਰ ਸਿੰਘ, ਉਪ ਕਪਤਾਨ ਪੁਲਿਸ ਸਬ ਡਵੀਜ਼ਨ ਧੂਰੀ ਦੀ ਨਿਗਰਾਨੀ ਹੇਠ ਇੰਸਪੈਕਟਰ ਕਰਨਬੀਰ ਸਿੰਘ ਸੰਧੂ, ਮੁੱਖ ਅਫਸਰ, ਥਾਣਾ ਸਦਰ ਧੂਰੀ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਗੁਰਦੀਪ ਸਿੰਘ ਨੰਬਰਦਾਰ ਵਾਸੀ ਕਾਂਝਲਾ ਹੋਰ ਵਿਅਕਤੀਆਂ ਨਾਲ ਹਮ ਮਸ਼ਵਰਾ ਹੋ ਕੇ ਜਾਅਲੀ ਦਸਤਾਵੇਜ਼ ਅਧਾਰ ਕਾਰਡ/ਫਰਦਾਂ ਵਗੈਰਾ ਤਿਆਰ ਕਰ ਕੇ ਅਦਾਲਤ ਵਿੱਚ ਲਗਾ ਕੇ ਐਨ.ਡੀ.ਪੀ.ਐਸ. ਐਕਟ ਅਤੇ ਹੋਰ ਮੁਕੱਦਮਿਆਂ ਦੇ ਮੁਲਜ਼ਮਾਂ ਦੀਆਂ ਜ਼ਮਾਨਤਾ ਕਰਵਾ ਦਿੰਦੇ ਹਨ। 

ਐੱਸ.ਪੀ. (ਐੱਚ) ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਕੰਮ ਦੇ ਬਦਲੇ ਉਹ ਮੁਲਜ਼ਮਾਂ ਪਾਸੋਂ ਮੋਟੀਆਂ ਰਕਮਾਂ ਵਸੂਲ ਕਰਦੇ ਹਨ, ਜਿਨ੍ਹਾਂ ਵੱਲੋਂ ਪਿਛਲੇ ਸਮੇਂ ਦੌਰਾਨ ਵੱਖ-ਵੱਖ ਮੁਕੱਦਮਿਆਂ ਵਿੱਚ ਗ੍ਰਿਫਤਾਰ ਕਥਿਤ ਦੋਸ਼ੀ ਜੀਵਨ ਸਿੰਘ ਅਤੇ ਬੰਟੀ ਸਿੰਘ ਵਾਸੀਆਨ ਪਿੰਡ ਸਮੁੰਦਗੜ੍ਹ ਛੰਨਾ ਦੀ ਜ਼ਮਾਨਤ ਕਰਵਾਉਣ ਲਈ ਪਿੰਡ ਕਾਂਝਲਾ ਦੇ ਵਿਅਕਤੀਆਂ ਦੇ ਜਾਅਲੀ ਅਧਾਰ ਕਾਰਡ ਬਣਾ ਕੇ, ਜ਼ਮੀਨਾਂ ਦੀਆਂ ਫਰਦਾਂ ਗਲਤ ਢੰਗ ਨਾਲ ਲਗਾ ਕੇ, ਖੁਦ ਨੂੰ ਹੋਰ ਵਿਅਕਤੀ ਦੱਸ ਕੇ ਜ਼ਮਾਨਤਾਂ ਕਰਵਾਈਆਂ ਹਨ ਤੇ ਇਸ ਦੇ ਬਦਲੇ ਇਨ੍ਹਾਂ ਪਾਸੋਂ ਮੋਟੀ ਰਕਮ ਹਾਸਲ ਕੀਤੀ ਹੈ। ਇਸ ਤਰ੍ਹਾਂ ਇਹ ਕਥਿਤ ਦੋਸ਼ੀਆਨ ਪੁਲਿਸ ਅਤੇ ਅਦਾਲਤਾਂ ਨੂੰ ਧੋਖਾ ਦੇ ਰਹੇ ਹਨ। 

ਇਸ ਬਾਬਤ ਮੁਕੱਦਮਾ ਨੰਬਰ 137 ਮਿਤੀ 16.06.2025 ਅ/ਧ 319(2), 318(4), 336(2), 336(3), 338, 340(2), 61(2) ਬੀ.ਐਨ.ਐੱਸ. ਥਾਣਾ ਸਦਰ ਧੂਰੀ ਬਰਖਿਲਾਫ਼ ਗੁਰਦੀਪ ਸਿੰਘ ਨੰਬਰਦਾਰ ਵਾਸੀ ਕਾਂਝਲਾ,  ਸੁਰਜੀਤ ਸਿੰਘ, ਮਨਜਿੰਦਰ ਵਾਸੀਆਨ ਕਾਂਝਲਾ, ਜਗਸੀਰ ਸਿੰਘ ਸੀਰਾ ਅਤੇ ਤੀਰਥ ਸਿੰਘ ਵਾਸੀਆਨ ਲੱਡਾ ਦਰਜ ਕਰ ਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।

ਤਫਤੀਸ਼ ਦੌਰਾਨ ਮੁਲਜ਼ਮ ਗੁਰਦੀਪ ਸਿੰਘ, ਸੁਰਜੀਤ ਸਿੰਘ ਵਾਸੀਆਨ ਕਾਂਝਲਾ, ਤੀਰਥ ਸਿੰਘ ਵਾਸੀ ਲੱਡਾ ਨੂੰ ਮਿਤੀ 16.06.2025 ਨੂੰ ਅਤੇ ਮੁਲਜ਼ਮ ਮਨਜਿੰਦਰ ਸਿੰਘ ਵਾਸੀ ਕਾਂਝਲਾ ਤੇ ਜਗਸੀਰ ਸਿੰਘ ਸੀਰਾ ਵਾਸੀ ਲੰਡਾ ਨੂੰ ਮਿਤੀ 17.06.2025 ਨੂੰ ਗ੍ਰਿਫਤਾਰ ਕਰਨ ਉਪਰੰਤ ਇਨ੍ਹਾਂ ਦੇ ਕਬਜ਼ਾ ਵਿੱਚੋਂ ਜਾਅਲੀ ਆਧਾਰ ਕਾਰਡ ਦੀਆਂ ਕਾਪੀਆਂ ਬ੍ਰਾਮਦ ਕਰਵਾਈਆਂ ਗਈਆਂ। ਮੁਲਜ਼ਮਾਂ ਪਾਸੋਂ ਪੁੱਛ-ਗਿੱਛ ਜਾਰੀ ਹੈ, ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Read More
{}{}