Hoshiarpur News: ਬੀਤੇ ਦਿਨੀਂ ਹੁਸ਼ਿਆਰਪੁਰ ਦੇ ਹਲਕਾ ਗੜ੍ਹਸ਼ੰਕਰ ਵਿਖੇ ਅਣਪਛਾਤੇ ਨੌਜਵਾਨਾਂ ਵਲੋਂ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ਼ ਕਰ ਦਿੱਤਾ ਸੀ ਜਿਸ ਦੇ ਸਬੰਧ ਵਿਚ ਜ਼ਿਲਾ ਪੁਲਿਸ ਮੁਖੀ ਦੇ ਦਿਸ਼ਾ ਨਿਰਦੇਸ਼ਾਂ ਤੇ ਐੱਸ ਪੀ ਡੀ ਡਾ. ਮੁਕੇਸ਼ ਕੁਮਾਰ ਦੀ ਅਗਵਾਈ ਹੇਠ ਥਾਣਾ ਗੜ੍ਹਸ਼ੰਕਰ ਤੇ ਮਾਹਿਲਪੁਰ ਪੁਲਿਸ ਵਲੋਂ ਜਾਂਚ ਪੜਤਾਲ ਪਤਾ ਲੱਗਾ ਕਿ ਮਿਤੀ 18/06/25 ਦੀ ਰਾਤ ਨੂੰ ਆਰੀਅਨ ਪੁੱਤਰ ਅਮਿਤ ਕੁਮਾਰ ਵਾਸੀ ਸੀਹਵਾਂ ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਨੂੰ ਕਰੀਬ 11 ਵਜੇ ਨੰਗਲ ਰੋਡ ਸ਼ਾਹਪੁਰ ਘਾਟਾ ਨਜ਼ਦੀਕ ਪਿੰਡ ਸ਼ਾਹਪੁਰ ਥਾਣਾ ਗੜ੍ਹਸ਼ੰਕਰ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਸੀ ਤੇ ਨਵੀਨ ਕੁਮਾਰ (ਦੋਸ਼ੀ) ਰੇਡੀਮੇਡ ਕੱਪੜੇ ਦੀ ਨਵੀ ਫੈਸ਼ਨ ਪੁਆਇੰਟ ਝੂੰਗੀਆ (ਬੀਨੇਵਾਲ) ਥਾਣਾ ਗੜ੍ਹਸ਼ੰਕਰ ਦੁਕਾਨ ਕਰਦਾ ਸੀ।
ਨਵੀਨ ਕੁਮਾਰ (ਦੋਸ਼ੀ) ਦੀ ਦੁਕਾਨ ਤੇ ਉਸਦੇ ਮਾਮੇ ਦਾ ਲੜਕਾ ਆਰੀਅਨ (ਮ੍ਰਿਤਕ) ਪੁੱਤਰ ਅਮਿਤ ਕੁਮਾਰ ਵਾਸੀ ਸੀਹਵਾਂ ਥਾਣਾ ਗੜ੍ਹਸ਼ੰਕਰ ਕੰਮ ਕਰਦਾ ਸੀ। ਜੇ ਹੁਣ ਆਪਣੀ ਅਲੱਗ ਦੁਕਾਨ ਪਿੰਡ ਝੁੰਗੀਆਂ (ਬੀਨੇਵਾਲ) ਕਰਨਾ ਚਾਹੁੰਦਾ ਸੀ। ਨਵੀਨ ਕੁਮਾਰ (ਦੋਸ਼ੀ) ਦੇ ਸਾਰੇ ਗਾਹਕਾ ਨਾਲ ਆਰੀਅਨ (ਮ੍ਰਿਤਕ) ਦਾ ਮੋਲਜੋਲ ਬਹੁਤ ਜਿਆਦਾ ਸੀ। ਜੋ ਆਰੀਅਨ ਵੱਲੋ ਆਪਣੀ ਦੁਕਾਨ ਨਵੀਨ ਕੁਮਾਰ (ਦੋਸ਼ੀ) ਦੀ ਦੁਕਾਨ ਦੇ ਬਰਾਬਰ ਖੁਲਣ ਨਾਲ ਉਸਦੀ ਦੁਕਾਨ ਦੀ ਸੇਲ ਨੂੰ ਬਹੁਤ ਨੁਕਸਾਨ ਹੋਣਾ ਸੀ। ਇਸੇ ਰੰਜਿਸ਼ ਕਰਕੇ ਨਵੀਨ ਕੁਮਾਰ (ਦੋਸ਼ੀ) ਨੇ ਆਪਣੇ ਮਾਮੇ ਦੇ ਲੜਕੇ ਆਰੀਅਨ (ਮ੍ਰਿਤਕ) ਪੁੱਤਰ ਅਮਿਤ ਕੁਮਾਰ ਵਾਸੀ ਸੀਹਵਾਂ ਥਾਣਾ ਗੜ੍ਹਸ਼ੰਕਰ ਨੂੰ ਮਾਰ ਦੇਣ ਦੀ ਨੀਅਤ ਨਾਲ ਨੰਗਲ ਰੋਡ ਸ਼ਾਹਪੁਰ ਘਾਟੇ ਵਿੱਚ ਸੁੰਨਸਾਨ ਜਗ੍ਹਾ ਪਰ ਬਹਾਨਾ ਲਗਾ ਕੇ ਆਪਣੀ ਕਾਰ ਰੋਕ ਕੇ ਆਪਣੇ ਨਜਾਇਜ ਪਿਸਟਲ 32 ਬੋਰ ਨਾਲ ਆਰੀਅਨ ਦੇ ਸਿਰ ਅਤੇ ਛਾਤੀ ਵਿੱਚ ਦੋ ਗੋਲੀਆ ਮਾਰ ਕੇ ਉਸਦਾ ਕਤਲ ਕਰ ਦਿੱਤਾ।
ਜਾਣਕਾਰੀ ਦਿੰਦਿਆ ਉਨ੍ਹਾਂ ਕਿਹਾ ਕਿ ਗੁਰਮੁਖ ਪੁੱਤਰ ਸੋਮਨਾਥ ਗੁਰਦੀਪ ਪੁੱਤਰ ਸੋਮਨਾਥ ਵਾਸੀਆਨ ਮਹਿੰਦਵਾਣੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦੋਸ਼ੀਆਨ ਗੁਰਮੁੱਖ ਪੁੱਤਰ ਸੋਮਨਾਥ,ਗੁਰਦੀਪ ਪੁੱਤਰ ਸੋਮਨਾਥ ਵਾਸੀਆਨ ਮਹਿੰਦਵਾਣੀ ਵੱਲੋਂ ਦੋਸ਼ੀ ਨਵੀਨ ਕੁਮਾਰ ਨੂੰ ਜਿਸ ਕਾਰ ਰਾਹੀ ਪਿਸਟਲ ਮੁਹੱਈਆ ਕਰਵਾਇਆ ਗਿਆ ਸੀ, ਉਹ ਕਾਰ ਈਟੋਸ ਲੀਬਾ ਪੀ.ਬੀ 02 ਸੀ.ਪੀ 3993 ਬ੍ਰਾਮਦ ਕੀਤੀ ਗਈ ਹੈ।