Home >>Zee PHH Crime & Security

Hoshiarpur News: ਹੁਸ਼ਿਆਰਪੁਰ 'ਚ ਪੰਪ ਕਰਮਚਾਰੀ ਤੋਂ ਬੰਦੂਕ ਦੀ ਨੋਕ 'ਤੇ 50 ਹਜ਼ਾਰ ਰੁਪਏ ਲੁੱਟੇ

 Hoshiarpur News: ਰਿਲਾਇੰਸ ਪੈਟਰੋਲ ਪੰਪ ਦੇ ਕਰਮਚਾਰੀਆਂ ਤੋਂ ਲੁਟੇਰਿਆਂ ਨੇ 50 ਹਜ਼ਾਰ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਇਹ ਸਾਰੀ ਵਾਰਦਾਤ ਪੈਟਰੋਲ ਪੰਪ ਤੇ ਲੱਗੇ ਸੀਸੀਟੀਵੀ ਕੈਮਰਿਆਂ 'ਚ ਵੀ ਕੈਦ ਹੋ ਗਈ।

Advertisement
 Hoshiarpur News: ਹੁਸ਼ਿਆਰਪੁਰ 'ਚ ਪੰਪ ਕਰਮਚਾਰੀ ਤੋਂ ਬੰਦੂਕ ਦੀ ਨੋਕ 'ਤੇ 50 ਹਜ਼ਾਰ ਰੁਪਏ ਲੁੱਟੇ
Manpreet Singh|Updated: Feb 16, 2024, 06:43 PM IST
Share

Hoshiarpur News: ਹੁਸ਼ਿਆਰਪੁਰ ਦੇ ਫਗਵਾੜਾ ਮਾਰਗ 'ਤੇ ਸਥਿਤ ਰਿਲਾਇੰਸ ਪੈਟਰੋਲ ਪੰਪ ਦੇ ਕਰਮਚਾਰੀਆਂ ਤੋਂ ਲੁਟੇਰਿਆਂ ਨੇ 50 ਹਜ਼ਾਰ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਇਹ ਸਾਰੀ ਵਾਰਦਾਤ ਪੈਟਰੋਲ ਪੰਪ ਤੇ ਲੱਗੇ ਸੀਸੀਟੀਵੀ ਕੈਮਰਿਆਂ 'ਚ ਵੀ ਕੈਦ ਹੋ ਗਈ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਕ ਪਲੈਟੀਨਾ ਮੋਟਰਸਾਈਕਲ 'ਤੇ ਸਵਾਰ ਹੋ ਕੇ 3 ਨਕਾਬਪੋਸ਼ ਲੁਟੇਰੇ ਆਉਂਦੇ ਨੇ। ਜੋ ਕਿ ਪੰਪ ਦੇ ਮੁੱਖ ਦਫਤਰ ਵੱਲ ਜਾਂਦੇ ਨੇ ਉਥੇ ਮੌਜੂਦ ਕਰਮਚਾਰੀਆਂ ਨੂੰ ਹਜ਼ਾਰਾਂ ਦੀ ਨਕਦੀ ਲੁੱਟ ਕੇ ਫਰਾਰ ਹੋ ਜਾਂਦੇ ਹਨ।

ਸੀਸੀਟੀਵੀ 'ਚ ਦੇਖਿਆ ਜਾ ਸਕਦਾ ਹੈ ਕਿ 2 ਲੁਟੇਰਿਆਂ ਦੇ ਹੱਥਾਂ 'ਚ ਪਿਸਟਲ ਵੀ ਨਜ਼ਰ ਆ ਰਹੇ ਹਨ ਅਤੇ ਇੱਕ ਕਰਮਚਾਰੀ ਨਾਲ ਕੁੱਟਮਾਰ ਕਰਦੇ ਹੋਏ ਵੀ ਦਿਖਾਈ ਦੇ ਰਹੇ ਨੇ।  ਜਿਸ ਤੋਂ ਬਾਅਦ ਕਰਮਚਾਰੀ ਵੱਲੋਂ ਆਪਣੀ ਜਾਨ ਬਚਾਉਣ ਲਈ ਤੁਰੰਤ ਉਨ੍ਹਾਂ ਦੇ ਹੱਥਾਂ 'ਚ ਪੈਸੇ ਫੜਾ ਦਿੱਤੇ ਜਾਂਦੇ ਨੇ ਤੇ ਦੂਜੇ ਕਰਮਚਾਰੀ ਦੀਆਂ ਜੇਬਾਂ ਵੀ ਲੁਟੇਰਿਆਂ ਵਲੋਂ ਖੰਗਾਲੀਆਂ ਗਈਆਂ। ਲੁੱਟ ਤੋਂ ਬਾਅਦ ਲੁਟੇਰੇ ਪੰਪ ਤੋਂ ਫਰਾਰ ਹੋ ਜਾਂਦੇ ਹਨ, ਉਨ੍ਹਾਂ ਦੇ ਫਰਾਰ ਹੋਣ ਦੀ ਵੀਡੀਓ ਵੀ ਸੀਸੀਟੀਵੀ 'ਚ ਰਿਕਾਰਡ ਹੋਈ ਹੈ। 

ਇਹ ਵੀ ਪੜ੍ਹੋ: Jalandhar News: ਸੀਬੀਆਈ ਨੇ ਜਲੰਧਰ ਦੇ ਪਾਸਪੋਰਟ ਦਫ਼ਤਰ ਵਿੱਚ ਮਾਰਿਆ ਛਾਪਾ, ਤਿੰਨ ਅਧਿਕਾਰੀ ਕਾਬੂ 

ਘਟਨਾ ਦੀ ਸੂਚਨਾ ਤੋਂ ਬਾਅਦ ਹੁਸ਼ਿਆਰਪੁਰ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ। ਜਿਨ੍ਹਾਂ ਨੇ ਸੀਸੀਟੀਵੀ ਨੂੰ ਖੰਗਾਲ ਕੇ ਉਨ੍ਹਾਂ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਜਲਦ ਲੁਟੇਰਿਆਂ ਨੂੰ ਕਾਬੂ ਕਰ ਲਵੇਗੀ। ਜਾਣਕਾਰੀ ਦਿੰਦਿਆਂ ਥਾਣਾ ਮਾਡਲ ਟਾਊਨ ਦੇ ਐਸਐਚਓ ਸੁਖਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪੰਪ ਤੇ ਲੁੱਟ ਹੋ ਗਈ ਹੈ। ਜਿਸ ਤੋਂ ਤੁਰੰਤ ਬਾਅਦ ਉਹ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਦੀਆਂ ਵੱਖ-ਵੱਖ ਟੀਮਾਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦ ਲੁਟੇਰੇ ਕਾਬੂ ਕਰ ਲਏ ਜਾਣਗੇ। 

ਇਹ ਵੀ ਪੜ੍ਹੋ:  Lok Sabha Elections: ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਬਾਬਤ ਸਿਬਿਨ ਸੀ. ਵੱਲੋਂ DCs ਨਾਲ ਸਮੀਖਿਆ ਮੀਟਿੰਗ ਕੀਤੀ

 

Read More
{}{}