Drug News: ਪੰਜਾਬ ਪੁਲਿਸ ਨਸ਼ੇ ਦਾ ਖਿਲਾਫ ਲਗਾਤਾਰ ਕੰਮ ਕਰ ਰਹੀ ਹੈ। ਪੁਲਿਸ ਨੂੰ ਨਸ਼ਾ ਤਸਕਰੀ ਦੇ ਕੇਸ ਵਿੱਚ ਲੋੜੀਦੇ ਵਿਅਕਤੀ ਨੂੰ ਦੂਜੇ ਸੂਬੇ ਦੀ ਜੇਲ ਵਿੱਚੋਂ ਲਿਆ ਕੇ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਇੱਕ ਅੰਤਰਾਸ਼ਟਰੀ ਨਸ਼ਾ ਗਰੋਹ ਦਾ ਪਰਦਾ ਫਾਸ਼ ਕੀਤਾ ਹੈ, ਉੱਥੇ ਹੀ ਹਵਾਲਾ ਰਾਹੀਂ ਵਿਦੇਸ਼ ਭੇਜੀ ਜਾ ਰਹੀ ਇਕ ਕਰੋੜ 78 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ।
ਐਸ.ਪੀ.ਡੀ ਅਜੇ ਗਾਂਧੀ ਨੇ ਜਾਣਕਾਰੀ ਦਿੱਤੀ ਹੈ ਕਿ ਥਾਣਾ ਕਨਾਲ ਕਲੋਨੀ ਵਿਖੇ ਐਨਡੀਪੀਐਸ ਐਕਟ ਤਹਿਤ ਇੱਕ ਮਾਮਲਾ ਦਰਜ ਹੋਇਆ ਸੀ, ਜਿਸ ਦੀ ਤਫਤੀਸ਼ ਦੌਰਾਨ ਸੀ.ਆਈ.ਏ ਸਟਾਫ-1 ਬਠਿੰਡਾ ਵੱਲੋਂ ਬਲਜਿੰਦਰ ਸਿੰਘ ਉਰਫ ਬਿੰਦਰੀ , ਬਲਜਿੰਦਰ ਸਿੰਘ ਉਰਫ ਰੈਂਚ, ਮਨਪ੍ਰੀਤ ਸਿੰਘ ਤੁਰਫ ਮਨੀ, ਗੁਰਪ੍ਰੀਤ ਸਿੰਘ ਉਰਫ ਗੋਰਾ ਨੂੰ ਸਮੇਤ ਕਾਰ ਮਾਰਕਾ ਔਡੀ ਨੰਬਰੀ ਐੱਚ.ਆਰ 26 ਸੀ.ਐੱਫ 3275 ਰੰਗ ਚਿੱਟਾ ਕਾਬੂ ਕਰਕੇ ਇਨ੍ਹਾਂ ਪਾਸੋਂ 270 ਗ੍ਰਾਮ ਹੈਰੋਇਨ, ਇੱਕ ਪਿਸਟਲ 30 ਬੋਰ ਸਮੇਤ 05 ਰੌਂਦ ਜਿੰਦਾ ਅਤੇ 18 ਲੱਖ 70 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਸੀ।
ਇਸ ਮੁਕਦਮੇ 'ਚ ਬਿੱਕਰ ਸਿੰਘ ਵਾਸੀ ਪਰਸ ਰਾਮ ਨਗਰ ਬਠਿੰਡਾ ,ਕਿੰਦਰਬੀਰ ਸਿੰਘ ਉਰਫ ਸੰਨੀ ਦਿਆਲ ਵਾਸੀ ਪੱਟੀ ਜਿਲ੍ਹਾ ਤਰਨਤਾਰਨ ਨੂੰ ਮੁਲਜ਼ਮ ਨਾਮਜਦ ਕੀਤਾ ਗਿਆ ਸੀ। ਬਿੱਕਰ ਸਿੰਘ ਜਿਸ ਖ਼ਿਲਾਫ਼ ਏਟੀਐਮ ਲੁੱਟਣ ਦੇ ਮਾਮਲੇ ਦਰਜ ਹਨ ਨੂੰ ਆਗਰਾ ਜੇਲ੍ਹ ਵਿੱਚੋ ਪ੍ਰੋਡੰਕਸ਼ਨ ਵਾਰੰਟ 'ਤੇ ਲਿਆਦਾ ਗਿਆ ਸੀ। ਪੁੱਛਗਿੱਛ ਦੇ ਅਧਾਰ 'ਤੇ ਇੱਕ ਮੁਕਦਮੇ ਵਿੱਚ ਤਾਰਾ ਚੰਦ ਪਾਰਿਕ ਵਾਸੀ ਲੁਧਿਆਣਾ ਨਾਮਜਦ ਕੀਤਾ। ਤਾਰਾ ਚੰਦ ਪਾਰਿਕ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋ ਡਰੱਗ ਮਨੀ 1,78,00,000 /-ਰੁਪਏ (ਇੱਕ ਕਰੋੜ ਅਠੱਤਰ ਲੱਖ ਰੁਪਏ) ਅਤੇ ਦੋ ਮੋਬਾਇਲ ਫੋਨ ਬਰਾਮਦ ਕੀਤੀ ਗਏ। ਮੁਲਜ਼ਮ ਸਿਮਰਨਜੀਤ ਸਿੰਘ ਉਰਫ ਸਿਮਰ ਅਤੇ ਹਰਮਿੰਦਰ ਸਿੰਘ ਉਰਫ ਗੁੱਲੂ ਉੱਕਤਾਨ ਨੂੰ ਜਾਬਤੇ ਅਨੁਸਾਰ ਗ੍ਰਿਫਤਾਰ ਕੀਤਾ ਗਿਆ।
ਹੁਣ ਤੱਕ ਸਾਰੇ ਮੁਲਜ਼ਮਾਂ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕਿੰਦਰਵੀਰ ਸਿੰਘ ਉਰਫ ਸੰਨੀ ਦਿਆਲ ਅਮਰੀਕਾ ਵਿੱਚ ਬੈਠ ਕੇ ਇੰਟਰਨੈਸ਼ਨ ਪੱਧਰ ਪਰ ਪੰਜਾਬ ਵਿੱਚ ਬਹੁਤ ਵੱਡਾ ਡਰੱਗ ਰੈਕਟ ਚਲਾ ਰਿਹਾ ਹੈ। ਆਉਂਦੇ ਦਿਨਾਂ ਵਿੱਚ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਵੱਡੇ ਖੁਲਾਸੇ ਕੀਤੇ ਜਾਣ ਦੀ ਗੱਲ ਸਹਾਮਣੇ ਆ ਰਹੀ ਹੈ। ਪੁਲਿਸ ਵੱਲੋਂ ਫੜੇ ਗਏ ਮੁਲਜ਼ਮਾਂ ਦੇ ਪਾਕਿਸਤਾਨ ਨਾਲ ਲਿੰਕ ਖੰਗਾਲੇ ਜਾ ਰਹੇ ਹਨ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਵਿਅਕਤੀ ਡਰੋਨ ਰਾਹੀਂ ਪਾਕਿਸਤਾਨ ਤੋਂ ਨਸ਼ਾ ਮੰਗਵਾਉਂਦੇ ਸਨ ਅਤੇ ਅੱਗੇ ਸਪਲਾਈ ਕਰਦੇ ਸਨ ਅਤੇ ਡਰੱਗ ਮਨੀ ਨੂੰ ਹਵਾਲਾ ਰਾਹੀਂ ਵਿਦੇਸ਼ ਭੇਜਦੇ ਸਨ।