Amritsar News (ਭਰਤ ਸ਼ਰਮਾ): ਅੰਮ੍ਰਿਤਸਰ ਦੇ ਥਾਣਾ ਜੰਡਿਆਲਾ ਅਧੀਨ ਆਉਂਦੇ ਪਿੰਡ ਬੰਡਾਲਾ ਵਿੱਚ ਬਜ਼ੁਰਗ ਔਰਤ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਉਸਦਾ ਨਸ਼ੇੜੀ ਪੁੱਤਰ ਉਸ ਨਾਲ ਰੋਜ਼ ਕੁੱਟਮਾਰ ਕਰਦਾ ਹੈ ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਹੈ। ਪੀੜਤ ਔਰਤ ਗੁਰਬਖਸ਼ ਕੌਰ ਦੇ ਪਤੀ ਨੂੰ ਦੀ ਮੌਤ ਨੂੰ ਲਗਭਗ 23 ਸਾਲ ਹੋ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਉਸ ਦਾ ਬੇਟਾ ਉਦੋਂ ਤੋਂ ਹੀ ਨਸ਼ਾ ਕਰ ਰਿਹਾ ਹੈ ਤੇ ਕਈ ਵਾਰ ਘਰੋਂ ਭੱਜ ਜਾਂਦਾ ਹੈ ਤੇ ਆ ਕੇ ਉਸ ਨਾਲ ਕੁੱਟਮਾਰ ਕਰਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਕਰੋੜਾਂ ਰੁਪਏ ਦੀ ਜ਼ਮੀਨ ਉਸਨੇ ਕੋਡੀਆਂ ਦੇ ਭਾਅ ਵੇਚ ਦਿੱਤੀ। ਗੁਰਬਖਸ਼ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਉਹ ਪਿੰਡ ਬੰਡਾਲਾ ਦੀ ਰਹਿਣ ਵਾਲੀ ਹੈ ਤੇ ਉਸਦਾ ਲੜਕਾ ਜੋ ਕਿ ਨਸ਼ਾ ਕਰਨ ਦਾ ਆਦੀ ਹੈ।
ਨਸ਼ੇ ਦੇ ਪਿੱਛੇ ਉਸਨੇ ਸਾਰਾ ਘਰ ਤਬਾਹ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ਦੇ ਬੇਟੇ ਨੇ 25 ਕਿੱਲੇ ਦੇ ਕਰੀਬ ਜ਼ਮੀਨ ਨਸ਼ੇ ਲਈ ਵੇਚ ਦਿੱਤੇ ਤੇ ਹੁਣ ਵੀ ਉਸ ਨਾਲ ਕੁੱਟਮਾਰ ਕਰਦਾ ਹੈ ਤੇ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਉਸਦੇ ਪਤੀ ਦੀ ਮੌਤ ਹੋਈ ਨੂੰ 23 ਸਾਲ ਹੋ ਚੁੱਕੇ ਹਨ ਤੇ ਉਸ ਵੇਲੇ ਦਾ ਹੀ ਨਸ਼ਾ ਕਰ ਰਿਹਾ ਹੈ। ਕਈ ਵਾਰ ਘਰੋਂ ਭੱਜ ਜਾਂਦਾ ਹੈ ਇਸ ਨੇ ਘਰੋਂ ਭੱਜ ਕੇ ਇੱਕ ਔਰਤ ਨਾਲ ਵਿਆਹ ਵੀ ਕਰਵਾ ਲਿਆ। ਉਸ ਔਰਤ ਦੇ ਪਿੱਛੇ ਉਸਨੇ ਆਪਣੀ ਸਾਰੀ ਜ਼ਮੀਨ ਜਾਇਦਾਦ ਵੇਚ ਦਿੱਤੀ। ਜਦੋਂ ਇਹ ਖਾਲੀ ਹੋ ਗਿਆ ਤੇ ਔਰਤ ਨੇ ਇਸ ਨੂੰ ਛੱਡ ਦਿੱਤਾ ਤੇ ਉਸ ਨਾਲ ਤਲਾਕ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ।
ਉਨ੍ਹਾਂ ਨੇ ਇਸ ਨੂੰ ਨਸ਼ਾ ਛੁਡਾਉ ਕੇਂਦਰ ਹੁਸ਼ਿਆਰਪੁਰ ਵਿੱਚ ਵੀ ਦਾਖਲ ਕਰਵਾਇਆ ਜਿੱਥੇ ਲੱਖਾਂ ਰੁਪਏ ਇਸ ਖਰਚ ਕੀਤੇ ਤੇ ਪਰ ਫਿਰ ਵੀ ਇਹ ਨਸ਼ਾ ਨਹੀਂ ਛੱਡ ਸਕਿਆ ਤੇ ਨਸ਼ੇ ਦੀ ਖਾਤਰ ਇਸ ਨੇ ਸਾਰੀ ਜ਼ਮੀਨ ਕੌਡੀਆਂ ਦੇ ਭਾਅ ਵੇਚ ਦਿੱਤੀ। ਕੱਲ੍ਹ ਵੀ ਇਸ ਨੇ ਕੁਝ ਔਰਤਾਂ ਤੇ ਬੰਦਿਆਂ ਨੂੰ ਨਾਲ ਲੈ ਕੇ ਘਰ ਵਿੱਚ ਉਨ੍ਹਾਂ ਨਾਲ ਕੁੱਟਮਾਰ ਕੀਤੀ।
ਪੀੜਤ ਔਰਤ ਗੁਰਬਖਸ਼ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਸਰਪੰਚ ਹਜਾਰਾ ਸਿੰਘ ਜੋ ਕਿ ਉਨ੍ਹਾਂ ਨੂੰ ਆਏ ਦਿਨ ਤੰਗ ਪਰੇਸ਼ਾਨ ਕਰਦਾ ਹੈ ਤੇ ਉਨ੍ਹਾਂ ਦੀ ਲੱਖਾਂ ਰੁਪਏ ਦੀ ਜ਼ਮੀਨ ਕੋਡੀਆਂ ਜ਼ਬਰਦਸਤੀ ਉਨ੍ਹਾਂ ਕੋਲੋਂ ਖਰੀਦ ਲਈ ਤੇ ਹੁਣ ਵੀ ਜਿਹੜੀ ਬਾਕੀ ਰਹਿੰਦੀ ਜ਼ਮੀਨ ਹੈ ਧਮਕੀਆਂ ਦੇ ਕੇ ਖਰੀਦਣਾ ਚਾਹੁੰਦਾ ਹੈ। ਉਨ੍ਹਾਂ ਨੂੰ ਬਹੁਤ ਹੀ ਦੁਖੀ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਵੀ ਇਸਦੀ ਸ਼ਿਕਾਇਤ ਦਿੱਤੀ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ।
ਉਥੇ ਹੀ ਥਾਣਾ ਜੰਡਿਆਲਾ ਗੁਰੂ ਤੇ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਕੋਲ ਪੀੜਤ ਔਰਤ ਜੋ ਕਿ ਬੰਡਾਲਾ ਦੀ ਰਹਿਣ ਵਾਲੀ ਗੁਰਬਖਸ਼ ਕੌਰ ਹੈ ਉਸ ਦੀ ਸ਼ਿਕਾਇਤ ਆਈ ਹੈ। ਉਹ ਜਾਂਚ ਕਰ ਰਹੇ ਹਨ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਕਿਸੇ ਨੂੰ ਵੀ ਕਾਨੂੰਨ ਦੇ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ।