Kamal Kaur Bhabhi: ਬੁੱਧਵਾਰ ਰਾਤ ਨੂੰ ਬਠਿੰਡਾ ਵਿੱਚ ਇੱਕ ਕਾਰ ਵਿੱਚ ਮ੍ਰਿਤਕ ਮਿਲੀ ਸੋਸ਼ਲ ਮੀਡੀਆ ਇਨਫੂਲੈਂਸਰ ਕੰਚਨ ਕੁਮਾਰੀ (kanchan kumari)ਉਰਫ਼ ਕਮਲ ਕੌਰ ਭਾਬੀ (Kamal Kaur Bhabhi)ਦੀ ਘਟਨਾ ਮਗਰੋਂ ਗੈਂਗਸਟਰ ਅਰਸ਼ਦੀਪ ਡੱਲਾ ਦੀ ਲਗਭਗ 7 ਮਹੀਨੇ ਪੁਰਾਣੀ ਇੱਕ ਆਡਿਓ ਸੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਹਾਲਾਂਕਿ ਜ਼ੀ ਮੀਡੀਆ ਇਸ ਆਡਿਓ ਦੀ ਪੁਸ਼ਟੀ ਨਹੀਂ ਕਰਦਾ। ਪਿਛਲੇ ਸਾਲ ਕੈਨੇਡਾ ਸਥਿਤ ਖਾਲਿਸਤਾਨੀ ਗੈਂਗਸਟਰ ਅਰਸ਼ ਡੱਲਾ ਵੱਲੋਂ ਕਮਲ ਕੌਰ ਭਾਬੀ ਨੂੰ ਧਮਕੀਆਂ ਮਿਲੀਆਂ ਸਨ। ਅਰਸ਼ ਡੱਲਾ ਦੀ 7 ਮਹੀਨੇ ਪੁਰਾਣੀ ਆਡੀਓ ਵਿੱਚ ਜਿਥੇ ਉਹ ਪਹਿਲਾਂ ਹੀ ਸੋਸ਼ਲ ਮੀਡੀਆ ਇਨਫੂਲੈਂਸਰ ਸੁੱਖ ਰਤੀਆ ਅਤੇ ਫਿਰ ਕਮਲ ਕੌਰ ਨੂੰ ਧਮਕੀ ਦੇ ਰਿਹਾ ਸੀ।
ਕਾਬਿਲੇਗੌਰ ਹੈ ਕਿ ਬੀਤੀ ਰਾਤ ਬਠਿੰਡਾ ਦੇ ਆਦੇਸ਼ ਹਸਪਤਾਲ ਦੀ ਪਾਰਕਿੰਗ 'ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਲੋਕਾਂ ਨੇ ਪੁਲਿਸ ਨੂੰ ਇੱਕ ਖੜ੍ਹੀ ਕਾਰ 'ਚੋਂ ਤੇਜ਼ ਬਦਬੂ ਆਉਣ ਦੀ ਸੂਚਨਾ ਮਿਲੀ। ਜਦੋਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਲਗਭਗ 30-35 ਸਾਲ ਦੀ ਇੱਕ ਔਰਤ ਦੀ ਲਾਸ਼ ਮਿਲੀ, ਜਿਸ ਨਾਲ ਇਲਾਕੇ 'ਚ ਸਨਸਨੀ ਫੈਲ ਗਈ ਸੀ। ਇਸ ਤੋਂ ਬਾਅਦ ਪੁਲਿਸ ਨੂੰ ਮ੍ਰਿਤਕ ਔਰਤ ਦੀ ਪਛਾਣ ਕਮਲ ਕੌਰ ਲੁਧਿਆਣਾ ਵਜੋਂ ਹੋਈ।
ਕੌਣ ਹੈ ਕੰਚਨ ਕੁਮਾਰੀ
ਕੰਚਨ ਕੁਮਾਰੀ 383,000 ਤੋਂ ਵੱਧ ਫਾਲੋਅਰਜ਼ ਵਾਲੀ ਇੱਕ ਸੋਸ਼ਲ ਮੀਡੀਆ ਇਨਫੂਲੈਂਸਰ ਸੀ। ਉਹ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਸੀ। ਉਸ ਦੇ ਪਿਛੋਕੜ ਲਈ ਲੈ ਕੇ ਕਈ ਮਤਭੇਦ ਹਨ। ਉਸ ਦਾ ਨਾਮ ਕੰਚਨ ਕੁਮਾਰੀ ਸੀ ਤੇ ਸੋਸ਼ਲ ਮੀਡੀਆ ਉਤੇ ਆਪਣੇ ਆਪ ਨੂੰ ਕਮਲ ਕੌਰ ਵਜੋਂ ਆਪਣੀ ਆਖਰੀ ਪੋਸਟ ਵਿੱਚ, ਉਸਨੇ ਆਪਣੀ ਇੱਕ ਤਸਵੀਰ ਕੈਪਸ਼ਨ ਦੇ ਨਾਲ ਪੋਸਟ ਕੀਤੀ: "ਕੋਈ ਭਾਵਨਾ ਨਹੀਂ, ਕੋਈ ਪਿਆਰ ਨਹੀਂ... ਬਚੇਆ ਹੋਇਆ ਤਾਂ ਬਸ ਸ਼ੱਕ ਸ਼ੱਕ।"
CCTV ਫੁਟੇਜ ਵੀ ਆਈ ਸਾਹਮਣੇ
ਉਕਤ ਹਸਪਤਾਲ ਦੀ ਪਾਰਕਿੰਗ ਦੀ ਇਕ CCTV ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿਚ ਇਕ ਵਿਅਕਤੀ ਕਾਰ ਵਿਚ ਆਉਂਦਾ ਹੈ ਤੇ ਫ਼ੋਨ ਤੇ ਗੱਲ ਕਰਦਾ ਹੋਇਆ ਕਾਰ ਖੜ੍ਹੀ ਕਰ ਕੇ ਉੱਥੋਂ ਚਲਾ ਜਾਂਦਾ ਹੈ। ਇਹ CCTV ਕੇਸ ਵਿਚ ਅਹਿਮ ਕੜੀ ਸਾਬਿਤ ਹੋ ਸਕਦੀ ਹੈ। ਪੁਲਸ ਵੱਲੋਂ ਵੱਖ-ਵੱਖ ਐਂਗਲਾਂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : SGPC News: ਐਸਸੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੁੜ ਕਰਤਾਰਪੁਰ ਕੋਰੀਡੋਰ ਖੋਲ੍ਹਣ ਦੀ ਕੀਤੀ ਮੰਗ