Home >>Zee PHH Crime & Security

ਸਿਵਲ ਹਸਪਤਾਲ ਬਣਿਆ ਗੈਂਗਲੈਂਡ, ਸ਼ਰੇਆਮ ਚੱਲੇ ਤੇਜ਼ਧਾਰ ਹਥਿਆਰ

Kapurthala News: ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਵਿੱਚ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਦੋ ਧਿਰਾਂ ਵਿਚਾਲੇ ਹੋਈ ਹਿੰਸਕ ਝੜਪ ਨੇ ਖੂਨੀ ਰੂਪ ਅਖਤਿਆਰ ਕਰ ਲਿਆ ਅਤੇ ਸਿਵਲ ਹਸਪਤਾਲ ਦਾ ਐਮਰਜੰਸੀ ਵਾਰਡ ਜੰਗ ਦਾ ਮੈਦਾਨ ਬਣ ਗਿਆ। ਇਸ ਘਟਨਾ ਦੇ ਦੌਰਾਨ ਚਾਰ ਨੌਜਵਾਨਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ।  

Advertisement
ਸਿਵਲ ਹਸਪਤਾਲ ਬਣਿਆ ਗੈਂਗਲੈਂਡ, ਸ਼ਰੇਆਮ ਚੱਲੇ ਤੇਜ਼ਧਾਰ ਹਥਿਆਰ
Dalveer Singh|Updated: Jul 19, 2025, 12:24 PM IST
Share

Kapurthala News (ਚੰਦਰ ਮੜੀਆ): ਪੰਜਾਬ ਵਿੱਚ ਆਏ ਦਿਨ ਗੈਂਗਵਾਰ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਗੁੰਡਾਗਰਦੀ ਕੀਤੀ ਜਾ ਰਹੀ ਹੈ। ਅਜਿਹਾ ਹੀ ਤਾਜ਼ਾ ਮਾਮਲਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿਚ ਵੇਖਣ ਨੂੰ ਮਿਲਿਆ, ਜਿੱਥੇ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਵਿੱਚ ਉਸ ਵੇਲੇ ਹੜਕੰਪ ਮੱਚ ਗਿਆ। ਜਦੋਂ ਦੋ ਧਿਰਾਂ ਵਿਚਾਲੇ ਹੋਈ ਹਿੰਸਕ ਝੜਪ ਨੇ ਖੂਨੀ ਰੂਪ ਅਖਤਿਆਰ ਕਰ ਲਿਆ ਅਤੇ ਸਿਵਲ ਹਸਪਤਾਲ ਦਾ ਐਮਰਜੰਸੀ ਵਾਰਡ ਜੰਗ ਦਾ ਮੈਦਾਨ ਬਣ ਗਿਆ।

ਹਰ ਪਾਸੇ ਖੂਨ ਹੀ ਖੂਨ ਡੁਲਿਆ ਦਿਖਾਈ ਦਿੱਤਾ ਅਤੇ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਦੂਜੇ ਪਾਸੇ ਮੌਕੇ ਤੇ ਪਹੁੰਚ ਕੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਟੀਮ ਨੇ ਜਾਂਚ ਆਰੰਭ ਦਿੱਤੀ ਹੈ। ਇਸ ਘਟਨਾ ਦੇ ਦੌਰਾਨ ਚਾਰ ਨੌਜਵਾਨਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ।

ਦਰਅਸਲ ਸਿਵਲ ਹਸਪਤਾਲ ਵਿਚ ਇਲਾਜ ਕਰਵਾਉਣ ਆਏ ਇਕ ਨੌਜਵਾਨ ਅਤੇ ਉਸ ਦੇ ਸਾਥੀਆਂ 'ਤੇ ਦੂਜੀ ਧਿਰ ਵੱਲੋਂ ਆਏ ਕੁਝ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਉਕਤ ਨੌਜਵਾਨਾ ਵੱਲੋਂ ਇਸ ਤੋਂ ਪਹਿਲਾਂ ਇੱਕ ਦੁਕਾਨ ਤੇ ਬੈਠਿਆ ਉੱਪਰ ਹਮਲਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਹ ਜ਼ਖਮੀ ਨੌਜਵਾਨ ਨੂੰ ਇਲਾਜ ਲਈ ਸਿਵਿਲ ਹਸਪਤਾਲ ਸੁਲਤਾਨਪੁਰ ਲੋਧੀ ਲੈ ਕੇ ਆਏ। ਜਿੱਥੇ ਦੂਜੀ ਧਿਰ ਵੱਲੋਂ ਉਹਨਾਂ ਨੌਜਵਾਨਾਂ ਨੇ ਮੁੜ ਤੋਂ ਤੇਜਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਦੋਹਾਂ ਧਿਰਾਂ ਵਿਚਾਲੇ ਹਿੰਸਕ ਟਕਰਾ ਹੋਇਆ ਜੋ ਕਿ ਖੂਨੀ ਰੂਪ ਧਾਰਨ ਕਰ ਗਿਆ।

ਪਹਿਲੀ ਧਿਰ ਵੱਲੋਂ ਸਿਵਲ ਹਸਪਤਾਲ 'ਚ ਜੇਰੇ ਇਲਾਜ ਵਰੁਣ ਖਤਰੀ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਸ ਨੂੰ ਫਿਰੌਤੀ ਬਾਬਤ ਕਾਲ ਆਈ ਸੀ। ਜਿਸ ਨੂੰ ਉਸਨੇ ਅਣਡਿੱਠਾ ਕਰ ਦਿੱਤਾ ਸੀ। ਅੱਜ ਜਦ ਉਹ ਆਪਣੇ ਦੋਸਤ ਦੀ ਦੁਕਾਨ ਤੇ ਬੈਠ ਕੇ ਪਾਰਟੀ ਕਰ ਰਿਹਾ ਸੀ ਤਾਂ ਅਚਾਨਕ ਕੁਝ ਨੌਜਵਾਨ ਆਏ ਜਿਨਾਂ ਨੇ ਉਸਦੀ ਦੋਸਤ ਤੇ ਹਮਲਾ ਕਰ ਦਿੱਤਾ ਤੇ ਉਸ ਨੂੰ ਜਖਮੀ ਕਰ ਦਿੱਤਾ। 

ਜਿਸ ਤੋਂ ਬਾਅਦ ਅਸੀਂ ਉਸਨੂੰ ਸਿਵਿਲ ਹਸਪਤਾਲ ਸੁਲਤਾਨਪੁਰ ਲੋਧੀ ਇਲਾਜ ਲਈ ਲੈ ਕੇ ਆਏ ਤਾਂ ਅਚਾਨਕ ਉਹਨਾਂ ਨੌਜਵਾਨਾਂ ਨੇ ਮੁੜ ਤੋਂ ਸਿਵਿਲ ਹਸਪਤਾਲ ਵਿੱਚ ਹੀ ਸਾਡੇ ਤੇ ਹਮਲਾ ਕਰ ਦਿੱਤਾ ਤੇ ਸਾਨੂੰ ਜਖਮੀ ਕਰ ਦਿੱਤਾ। ਇਨਾ ਹੀ ਨਹੀਂ ਇਹਨਾਂ ਨੌਜਵਾਨਾਂ ਨੇ ਚੈਨ ਅਤੇ 50 ਹਜਾਰ ਰੁਪਏ ਨਕਦੀ ਵੀ ਖੋ ਲਏ।

ਜਦੋ ਕਿ ਦੂਜੀ ਧਿਰ ਦੇ ਵੱਲੋਂ ਜੇਰੇ ਇਲਾਜ ਅਰਸ਼ਦੀਪ ਸਿੰਘ ਨੇ ਦੱਸਿਆ ਨੇ ਆਰੋਪਾਂ ਦਾ ਖੰਡਨ ਕਰਦਿਆਂ ਦੱਸਿਆ ਕਿ ਪਹਿਲਾਂ ਅਸੀਂ ਇਲਾਜ ਕਰਾਉਣ ਲਈ ਇੱਥੇ ਆਏ ਸੀ ਅਤੇ ਇਹਨਾਂ ਨੌਜਵਾਨਾਂ ਨੇ ਸਾਡੇ ਉੱਤੇ ਹਮਲਾ ਕੀਤਾ ਹੈ ਅਤੇ ਮੈਨੂੰ ਜਖਮੀ ਕੀਤਾ ਹੈ।

ਉਧਰ ਦੂਜੇ ਪਾਸੇ ਡਿਊਟੀ ਤੇ ਤੈਨਾਤ ਡਾਕਟਰ ਨਵਨੀਤ ਸਿੰਘ ਨੇ ਦੱਸਿਆ ਕਿ ਇਸ ਘਟਨਾ ਕ੍ਰਮ ਦੌਰਾਨ ਕੁੱਲ ਚਾਰ ਲੋਕ ਜਖਮੀ ਹੋਏ ਹਨ ਜਿਹਨਾਂ ਵਿੱਚੋਂ ਦੋ ਨੂੰ ਰੈਫਰ ਕਰ ਦਿੱਤਾ ਗਿਆ ਹੈ ਜਦਕਿ ਦੋ ਇਥੇ ਹੀ ਜੇਰੇ ਇਲਾਜ ਹਨ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਤੁਰੰਤ ਪਹੁੰਚ ਕੇ ਕਾਰਵਾਈ ਆਰੰਭ ਦਿੱਤੀ ਗਈ ਹੈ।

ਉਧਰ ਮੌਕੇ ਤੇ ਪੁੱਜੇ ਏਐਸਆਈ ਹਰਜਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮਾਮਲਾ ਪੂਰੀ ਤਰਾਂ ਦੇ ਨਾਲ ਉਹਨਾਂ ਦੇ ਧਿਆਨ ਵਿੱਚ ਆ ਚੁੱਕਾ ਹੈ ਜਲਦ ਹੀ ਜ਼ਖਮੀ ਆ ਦੇ ਬਿਆਨ ਹਾਸਲ ਕਰਕੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਕਾਨੂੰਨ ਨੂੰ ਹੱਥ ਵਿੱਚ ਲੈਣ ਵਾਲੇ ਬਖਸ਼ੇ ਨਹੀਂ ਜਾਣਗੇ।

ਉਧਰ ਮੌਕੇ ਤੇ ਮੌਜੂਦ ਕਿਸਾਨ ਆਗੂ ਪਰਮਜੀਤ ਜਪੋਵਾਲ ਨੇ ਘਟਨਾ ਦੀ ਬੇਹਦ ਨਿੰਦਾ ਕੀਤੀ ਹੈ ਅਤੇ ਕਿਹਾ ਕਿ ਸਿਵਲ ਹਸਪਤਾਲ ਦੇ ਵਿੱਚ ਗੁੰਡਾਗਰਦੀ ਹੋਣਾ ਬੇਹਦ ਮੰਦਭਾਗਾ ਹੈ। ਪੁਲਿਸ ਨੂੰ ਜਲਦ ਕਾਰਵਾਈ ਕਰਕੇ ਆਰੋਪੀਆ ਨੂੰ ਸਲਾਖਾਂ ਪਿੱਛੇ ਭੇਜਣਾ ਚਾਹੀਦਾ ਹੈ। ਤਾਂ ਜੋ ਸ਼ਹਿਰ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਲੇ ਨੌਜਵਾਨਾਂ ਉੱਤੇ ਠਲ ਪਾਈ ਜਾ ਸਕੇ।

Read More
{}{}