Home >>Zee PHH Crime & Security

ਜਗਰਾਓਂ 'ਚ 42 ਸਾਲਾ ਵਿਅਕਤੀ ਨੇ ਦਿੱਤੇ ਪੈਸੇ ਵਾਪਿਸ ਨਾ ਮਿਲਣ 'ਤੇ ਕੀਤੀ ਖੁਦਖੁਸ਼ੀ, ਫੋਨ 'ਚ ਬਣਾਈ ਵੀਡਿਓ

Jagraon News: ਜਗਰਾਓਂ ਦੇ ਰਹਿਣ ਵਾਲੇ 42 ਸਾਲ ਦੇ ਇਕ ਵਿਅਕਤੀ ਨੇ ਤਿੰਨ ਵਿਅਕਤੀਆਂ ਵਲੋਂ ਆਪਣੇ ਦਿੱਤੇ ਪੈਸੇ ਵਾਪਿਸ ਨਾ ਮਿਲਣ 'ਤੇ ਖੁਦਖੁਸ਼ੀ ਕਰ ਲਈ, ਮਰਨ ਤੋ ਪਹਿਲਾਂ ਉਸਨੇ ਆਪਣੇ ਫੋਨ ਵਿੱਚ ਖੁਦਖੁਸ਼ੀ ਕਰਨ ਦੇ ਕਾਰਨ ਦੀ ਵੀਡਿਓ ਵੀ ਬਣਾਈ।  

Advertisement
ਜਗਰਾਓਂ 'ਚ 42 ਸਾਲਾ ਵਿਅਕਤੀ ਨੇ ਦਿੱਤੇ ਪੈਸੇ ਵਾਪਿਸ ਨਾ ਮਿਲਣ 'ਤੇ ਕੀਤੀ ਖੁਦਖੁਸ਼ੀ, ਫੋਨ 'ਚ ਬਣਾਈ ਵੀਡਿਓ
Dalveer Singh|Updated: Jul 06, 2025, 01:33 PM IST
Share

Jagraon News (ਰਜਨੀਸ਼ ਬਾਂਸਲ): ਜਗਰਾਓਂ ਦੇ ਰਹਿਣ ਵਾਲੇ 42 ਸਾਲ ਦੇ ਇਕ ਵਿਅਕਤੀ ਵਲੋਂ ਤਿੰਨ ਵਿਅਕਤੀਆਂ ਵਲੋਂ ਪੈਸੇ ਵਾਪਿਸ ਨਾ ਦਿੱਤੇ ਜਾਣ ਕਰਕੇ ਆਪਣੀ ਹੀ ਐਨਕਾ ਦੀ ਦੁਕਾਨ ਵਿਚ ਖੁਦਖੁਸ਼ੀ ਕਰ ਲਈ ਅਤੇ ਮਰਨ ਤੋਂ ਪਹਿਲਾਂ ਵਿਅਕਤੀ ਨੇ ਖੁਦਖੁਸ਼ੀ ਦੇ ਕਾਰਨ ਦੀ ਇਕ ਵੀਡਿਓ ਆਪਣੇ ਫੋਨ ਵਿੱਚ ਬਣਾ ਲਈ। ਫਿਲਹਾਲ ਪੁਲਿਸ ਨੇ ਮ੍ਰਿਤਕ ਵਿਕਰਮ ਸ਼ਰਮਾ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਲੈਂ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਮੌਕੇ ਪੂਰੀ ਗੱਲਬਾਤ ਕਰਦਿਆਂ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਵਿਕਰਮ ਸ਼ਰਮਾ ਜਗਰਾਓਂ ਨੇੜੇ ਕਸਬਾ ਸਿੱਧਵਾਂ ਬੇਟ ਵਿਚ ਐਨਕਾਂ ਦੀ ਦੁਕਾਨ ਕਰਦਾ ਸੀ ਤੇ ਉਥੇ ਹੀ ਉਸਦੀ ਤਬੀਅਤ ਵਿਗੜੀ ਤੇ ਉਸਨੂੰ ਜਗਰਾਓਂ ਦੇ ਇਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿਥੋਂ ਉਸਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ, ਜਿੱਥੇ ਲਿਜਾਂਦੇ ਹੋਏ ਉਸਦੀ ਮੌਤ ਹੋ ਗਈ ਤੇ ਬਾਅਦ ਵਿਚ ਮ੍ਰਿਤਕ ਦੀ ਲਾਸ਼ ਨੂੰ ਵਿਦੇਸ਼ ਤੋਂ ਉਸਦੀ ਭੈਣ ਦੇ ਆਉਣ ਤੱਕ ਮੋਰਚਰੀ ਵਿੱਚ ਰੱਖ ਦਿੱਤਾ ਗਿਆ।

ਪਰ ਜਦੋਂ ਬਾਅਦ ਵਿੱਚ ਉਸਦਾ ਫੋਨ ਚੈਕ ਕੀਤਾ ਗਿਆ ਤਾਂ ਮ੍ਰਿਤਕ ਵਿਕਰਮ ਸ਼ਰਮਾ ਦੇ ਫੋਨ ਵਿੱਚੋ ਉਸ ਵਲੋਂ ਬਣਾਈਆਂ ਵੀਡਿਓ ਮਿਲੀਆਂ, ਜਿਸ ਵਿਚ ਉਸਨੇ ਆਪਣੀ ਦੁਕਾਨ ਦੇ ਨੇੜੇ ਦੇ ਤਿੰਨ ਵਿਅਕਤੀਆਂ ਤੋਂ ਪੈਸੇ ਲੈਣੇ ਸਨ ਤੇ ਉਹ ਪੈਸੇ ਉਸਨੂੰ ਵਾਪਿਸ ਨਹੀਂ ਦੇ ਰਹੇ ਸਨ, ਜਿਸ ਕਰਕੇ ਉਸਨੇ ਖੁਦਖੁਸ਼ੀ ਕਰਨ ਦੀ ਗੱਲ ਵੀਡਿਓ ਵਿਚ ਕਹੀ। ਮ੍ਰਿਤਕ ਆਪਣੇ ਪਿੱਛੇ ਦੋ ਧੀਆਂ ਤੇ ਪਤਨੀ ਅਤੇ ਮਾਂ ਨੂੰ ਛੱਡ ਗਿਆ ਹੈ, ਜਿਸ ਕਰਕੇ ਓਨਾ ਦਾ ਰੋ-ਰੋ ਕੇ ਬੁਰਾ ਹਾਲ ਹੈ।

ਫਿਰ ਪੂਰੇ ਮਾਮਲੇ ਦੀ ਇਤਲਾਹ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਨੇ ਮ੍ਰਿਤਕ ਦਾ ਫੋਨ ਕਬਜੇ ਵਿਚ ਲੈਂ ਕੇ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ।

ਉਥੇ ਹੀ ਦੂਜੇ ਪਾਸੇ ਜਿਹੜੇ ਵਿਅਕਤੀਆਂ ਨੇ ਮ੍ਰਿਤਕ ਦੇ ਪੈਸੇ ਦੇਣੇ ਸਨ, ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਉਹਨਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਪੁਲਿਸ ਦੀ ਜਾਂਚ ਵਿਚ ਉਹ ਪੂਰਾ ਸਹਿਯੋਗ ਕਰਨਗੇ।

Read More
{}{}