Ludhiana news: ਲੁਧਿਆਣਾ ਦੇ ਥਾਣਾ ਸਦਰ ਦੀ ਪੁਲਿਸ ਨੇ ਪਿਛਲੇ ਦਿਨ ਹੀ ਗਿੱਲ ਪਿੰਡ ਨਜ਼ਦੀਕ ਜਵੈਲਰ ਦੇ ਸ਼ੋਰੂਮ ਵਿੱਚ ਡਕੈਤੀ ਕਰਨ ਵਾਲੇ 5 ਡਕੈਤਾਂ ਨੂੰ ਦਿੱਲੀ ਪੁਲਿਸ ਦੀ ਮਦਦ ਨਾਲ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਦੋ ਸਾਥੀ ਹਾਲੇ ਤੱਕ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਦੱਸੇ ਜਾ ਰਹੇ ਹਨ। ਪੁਲਿਸ ਨੇ ਲੁੱਟੇ ਗਏ ਚਾਂਦੀ ਅਤੇ ਸੋਨੇ ਦੇ ਗਹਿਣੇ ਵੀ ਬਰਾਮਦ ਕਰ ਲਏ ਗਏ ਹਨ।
ਜੁਆਇੰਟ ਪੁਲਿਸ ਕਮਿਸ਼ਨਰ ਦਿਹਾਤੀ ਲੁਧਿਆਣਾ ਜਸਕਿਰਨਜੀਤ ਸਿੰਘ ਤੇਜਾ ਨੇ ਜਾਣਕਾਰੀ ਦਿੱਤੀ ਹੈ ਕਿ ਪਿਛਲੇ ਦਿਨੀ ਗਿੱਲ ਪਿੰਡ ਨਜ਼ਦੀਕ ਸੁਨਿਆਰੇ ਦੀ ਦੁਕਾਨ ਵਿੱਚ ਡਕੈਤੀ ਕਰਨ ਵਾਲੇ 5 ਮੁਲਜ਼ਮਾਂ ਨੂੰ ਦਿੱਲੀ ਪੁਲਿਸ ਦੀ ਮਦਦ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਦੋਂਕਿ ਇਨ੍ਹਾਂ ਦੇ ਦੋ ਸਾਥੀ ਅਜੇ ਫਰਾਰ ਹਨ, ਉਹਨਾਂ ਨੇ ਕਿਹਾ ਕਿ ਡਕੈਤਾਂ ਦੇ ਕਬਜ਼ੇ ਚੋਂ ਲੁੱਟੇ ਗਏ ਗਹਿਣੇ ਅਤੇ ਵਾਰਦਾਤ ਵੇਲੇ ਇਸਤੇਮਾਲ ਕੀਤੇ ਗਏ ਹਥਿਆਰ ਬਰਾਮਦ ਕੀਤੇ ਗਏ ਹਨ। ਉਹਨਾਂ ਨੇ ਕਿਹਾ ਕਿ ਕਾਬੂ ਕੀਤੇ ਗਏ ਤਿੰਨ ਚੋਰ ਦਿੱਲੀ ਦੇ ਰਹਿਣ ਵਾਲੇ ਹਨ। ਜਦੋਂ ਕਿ ਦੋ ਲੁਧਿਆਣੇ ਨਾਲ ਸਬੰਧਤ ਹਨ। ਇਨ੍ਹਾਂ ਦੇ ਖ਼ਿਲਾਫ਼ ਪਹਿਲਾਂ ਵੀ ਕਈ ਅਪਰਾਧਕ ਮਾਮਲੇ ਦਰਜ ਹਨ। ਉਨ੍ਹਾਂ ਨੇ ਕਿਹਾ ਕਿ ਕਾਬੂ ਕੀਤੇ ਗਏ ਮਲਜ਼ਮਾਂ ਤੋਂ ਬਾਕੀਆਂ ਸਾਥੀਆਂ ਦੀ ਭਾਲ ਕਰਨ ਦੇ ਲਈ ਪੁੱਛਗਿੱਛ ਕੀਤੀ ਜਾ ਜਾਰੀ ਹੈ।
ਇਹ ਵੀ ਪੜ੍ਹੋ: Dasuha News: ਦਸੂਹਾ ਪੁਲਿਸ ਨੇ ਦਿੱਲੀ ਪੁਲਿਸ ਦੇ ਮੁਲਾਜ਼ਮ ਕੀਤੇ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ
ਦੱਸ ਦਈਏ ਕਿ ਬੀਤੇ ਦਿਨ ਲੁਧਿਆਣਾ ਦੇ ਤਾਜਪੁਰ ਰੋਡ ਸਥਿਤ ਇੱਕ ਜਿਊਲਰੀ ਦੀ ਦੁਕਾਨ 'ਤੇ ਚੋਰਾਂ ਵੱਲੋਂ ਚੋਰੀ ਕੀਤੇ ਜਾਣ ਦਾ ਮਾਮਲਾ ਸਹਾਮਣੇ ਆਇਆ ਸੀ। ਚੋਰਾਂ ਨੇ ਇਲਾਕੇ ਦੇ ਚੌਕੀਦਾਰ ਨੂੰ ਬੰਧਕ ਬਣਾ ਲਿਆ। ਜਿਸ ਤੋਂ ਬਾਅਦ ਦੋ ਚੋਰ ਗਹਿਣਿਆਂ ਦੀ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਦਾਖਲ ਹੋਏ। ਵੱਡਾ ਹੱਥ ਮਾਰਨ ਆਏ ਚੋਰਾਂ ਨੂੰ ਉੱਥੇ ਲੱਗੇ ਸਿਕਿਉਰਟੀ ਸਿਸਟਮ ਕਾਰਨ ਆਪਣੀ ਜਾਨ ਬਚਾ ਕੇ ਭੱਜਣਾ ਪਿਆ ਸੀ। ਹਾਲਾਂਕਿ ਚੋਰ ਜਾਂਦੇ ਵੇਲੇ ਇੱਕ ਚਾਂਦੀ ਦਾ ਡੱਬਾ ਲੈ ਕੇ ਜਾਣ ਵਿੱਚ ਹੀ ਸਫਲ ਰਹੇ। ਫਿਲਹਾਲ ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ।
ਇਹ ਵੀ ਪੜ੍ਹੋ: Gurdaspur News: ਸ਼ਿਵ ਸੈਨਾ ਆਗੂ ਦੇ ਭਰਾ ਦਾ ਕਤਲ ਕਰਨ ਵਾਲਾ ਮਾਸਟਰ ਮਾਈਡ ਸਾਥੀਆਂ ਸਮੇਤ ਕਾਬੂ