Home >>Zee PHH Crime & Security

Ludhiana News: ਲੁਧਿਆਣਾ ਪੁਲਿਸ ਨੇ ਕ੍ਰਿਕਟ ਮੈਚ 'ਤੇ ਦੜਾ ਸੱਟਾ ਲਗਵਾਉਣ ਵਾਲੇ ਪੰਜ ਵਿਅਕਤੀ ਕੀਤੇ ਕਾਬੂ

Ludhiana News: ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁੱਝ ਵਿਅਕਤੀ ਦੜਾ ਸਟਾ ਲਗਾਉਣ ਦਾ ਕੰਮ ਕਰਦੇ ਹਨ, ਜਦੋਂ ਪੁਲਿਸ ਨੇ ਮੌਕੇ 'ਤੇ ਜਾ ਕੇ ਕੋਠੀ ਦੀ ਚੈਕਿੰਗ ਕੀਤੀ ਤਾਂ ਇਨ੍ਹਾਂ ਵਿਅਕਤੀਆਂ ਸੱਟਾ ਲਗਾਉਦੇ ਹੋਏ ਕਾਬੂ ਕਰ ਲਿਆ।

Advertisement
Manpreet Singh|Updated: Jan 24, 2024, 07:28 PM IST
Share

Ludhiana News: ਲੁਧਿਆਣਾ ਪੁਲਿਸ ਨੇ ਸਟਾਕ ਮਾਰਕੀਟ ਵਿੱਚ ਨਜਾਇਜ ਤੌਰ 'ਤੇ ਟਰੇਡਿੰਗ,ਅਤੇ ਕ੍ਰਿਕਟ ਮੈਚ Betting app ਦੇ ਨਾਮ 'ਤੇ ਦੜਾ ਸਟਾ ਲਗਵਾਉਣ ਵਾਲੇ ਪੰਜ ਮੁਲਜ਼ਮਾਂ ਨੂੰ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁੱਝ ਵਿਅਕਤੀ ਗੁਰੂ ਨਾਨਕ ਸਟੇਡੀਅਮ ਦੇ ਨਜ਼ਦੀਕ ਕਿਰਾਏ ਦੀ ਕੋਠੀ ਵਿੱਚ ਰਹਿ ਰਹੇ ਹਨ ਅਤੇ ਦੜਾ ਸੱਟਾ ਲਗਾਉਣ ਦਾ ਕੰਮ ਕਰਦੇ ਹਨ। ਜਦੋਂ ਪੁਲਿਸ ਨੇ ਮੌਕੇ 'ਤੇ ਜਾਕੇ ਕੋਠੀ ਦੀ ਚੈਕਿੰਗ ਕੀਤੀ ਤਾਂ ਇਨ੍ਹਾਂ ਵਿਅਕਤੀਆਂ ਸੱਟਾ ਲਗਾਉਦੇ ਹੋਏ ਕਾਬੂ ਕਰ ਲਿਆ।

ਜੁਆਇੰਟ ਪੁਲਿਸ ਕਮਿਸ਼ਨਰ ਸੌਮਿਆ ਮਿਸ਼ਰਾ ਨੇ ਜਾਣਕਾਰੀ ਦਿੱਤੀ  ਹੈ ਕਿ ਕਾਬੂ ਕੀਤੇ ਗਏ ਮੁਲਜ਼ਮ ਗੁਰੂ ਨਾਨਕ ਸਟੇਡੀਅਮ ਦੇ ਨਜ਼ਦੀਕ ਕਿਰਾਏ ਦੀ ਕੋਠੀ ਲੈ ਕੇ ਰਹਿ ਰਹੇ  ਸਨ। ਇਹ ਲੋਕ ਆਪਣੇ ਲੈਪਟਾਪ, ਕੰਪਿਊਟਰ ਦੀ ਮਦਦ ਨਾਲ ਆਨਲਾਈਨ ਸਟਾਕ ਮਾਰਕੀਟ ਦੀ ਸਾਫਟਵੇਅਰ ਦੀ ਮਦਦ ਨਾਲ ਵੱਖ-ਵੱਖ ਗਾਹਕਾਂ ਨੂੰ ਆਪਣੇ ਮੋਬਾਇਲਾਂ ਰਾਹੀਂ ਟ੍ਰੇਡਿੰਗ ਕਰਵਾਉਦੇ ਸਨ। ਜੇਕਰ ਟ੍ਰੇਡਿੰਗ ਵਿੱਚ ਲਗਾਈ ਗਈ ਰਕਮ ਵਿੱਚ ਵਾਧਾ ਹੁੰਦਾ ਤਾਂ ਇਹ ਬਣਦੀ ਰਕਮ ਗ੍ਰਾਹਕ ਨੂੰ ਦਿੰਦੇ ਸਨ। ਜੇਕਰ ਘਾਟਾ ਹੁੰਦਾ ਤਾਂ ਇਹ ਗਾਹਕ ਦੀ ਰਕਮ ਖੁਦ ਰੱਖ ਲੈਂਦੇ ਸਨ। ਜਿਸ ਨਾਲ ਸਰਕਾਰ ਨੂੰ ਭਾਰੀ ਮਾਤਰਾ ਵਿੱਚ ਨੁਕਸਾਨ ਹੁੰਦਾ ਸੀ। ਸੌਮਿਆ ਮਿਸ਼ਰਾ ਦੱਸਿਆ ਕਿ ਇਹ ਵਿਅਕਤੀ ਸਟਾਕ ਮਾਰਕਿਟ ਤੋਂ ਇਲਾਵਾਂ ਭੋਲੇ ਭਾਲੇ ਲੋਕਾਂ ਨੂੰ ਕ੍ਰਿਕਟ ਮੈਚ 'ਤੇ ਦੜਾ ਸੱਟਾ ਵੀ ਲਗਵਾਉਂਦੇ ਸੀ।

ਇਹ ਵੀ ਪੜ੍ਹੋ:Vigilance Bureau News: ਵਿਜੀਲੈਂਸ ਬਿਊਰੋ ਵੱਲੋਂ ਏ.ਆਈ.ਜੀ. ਮਾਲਵਿੰਦਰ ਸਿੰਘ ਸਿੱਧੂ ਦਾ ਸਾਥੀ ਬਲਵੀਰ ਸਿੰਘ ਵੀ ਗ੍ਰਿਫ਼ਤਾਰ

ਸੌਮਿਆ ਮਿਸ਼ਰਾ ਨੇ ਜਾਣਕਾਰੀ ਦਿੱਤੀ ਹੈ ਕਿ ਦੋ ਮੁਲਜ਼ਮ ਦਸਵੀਂ ਪਾਸ ਅਤੇ ਦੋ ਮੁਲਜ਼ਮਾਂ ਨੇ ਬੀ ਕੌਮ ਦੀ ਪੜਾਈ ਅਤੇ ਇੱਕ ਨੇ ਬਾਰਵੀਂ ਤੱਕ ਪੜ੍ਹਾਈ ਕੀਤੀ ਹੋਈ ਹੈ। ਪੰਜੋਂ ਮੁਲਜ਼ਮਾਂ ਕੋਲੋ ਇ੍ਕਰ ਕਰੋੜ 94 ਲੱਖ ਰੁਪਏ ,19 ਮੋਬਾਈਲ ਫੋਨ,5 ਲੈਪਟਾਪ, ਕੰਪਿਊਟਰ ਅਤੇ ਪੈਸੇ ਗਿਣਤੀ ਕਰਨ ਵਾਲੀ ਮਸ਼ੀਨ ਬਰਾਮਦ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਇਸ ਦੌਰਾਨ ਕਈ ਹੋਰ ਵੱਡੇ ਖੁਲਾਸੇ ਵੀ ਹੋ ਸਕਦੇ ਹਨ।

ਇਹ ਵੀ ਪੜ੍ਹੋ: Chandigarh Mayar Election: ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫੈਸਲਾ, ਕੋਰਟ ਨੇ ਚੋਣ ਦੀ ਮਿਤੀ ਕੀਤੀ ਤੈਅ!

Read More
{}{}