Ludhiana News (ਤਰਸੇਮ ਲਾਲ ਭਾਰਦਵਾਜ): ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਮੁਹਿੰਮ 'ਯੁੱਧ ਨਸ਼ਾ ਵਿਰੁੱਧ' ਚਲਾਈ ਜਾ ਰਹੀ ਹੈ। ਜਿਸ ਤੇ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਲੁਧਿਆਣਾ ਪੁਲਿਸ ਕਮਿਸ਼ਨਰੇਟ ਵੱਲੋਂ ਕਾਸੋ ਅਪਰੇਸ਼ਨ ਤਹਿਤ ਸਵੇਰੇ 4 ਵਜੇ ਤੋਂ ਲੈ ਕੇ 6 ਵਜੇ ਤਕ ਲੁਧਿਆਣਾ ਪੁਲਿਸ ਨੇ ਲਾਡੋਵਾਲ ਥਾਣੇ ਵਿੱਚ ਪੈਂਦੇ ਪਿੰਡ ਤਲਵੰਡੀ ਦੇ ਵਿੱਚ ਅੱਠ ਨਸ਼ਾ ਤਸਕਰਾਂ ਦੀ ਪਹਿਚਾਣ ਕੀਤੀ ਸੀ। ਜਿਨਾਂ ਵਿੱਚੋਂ ਪੰਜ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਦੋਂ ਕਿ 3 ਨਸ਼ਾ ਤਸਕਰ ਅਜੇ ਵੀ ਫਰਾਰ ਹਨ।
ਲੁਧਿਆਣਾ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਨਸ਼ਾ ਤਸਕਰਾਂ ਦੇ ਉੱਪਰ ਨਸ਼ਾ ਤਸਕਰੀ ਦੇ 18 ਮਾਮਲੇ ਦਰਜ ਹਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਫਿਲਹਾਲ ਇਹ ਜਮਾਨਤ ਉੱਪਰ ਬਾਹਰ ਆਏ ਹੋਏ ਸਨ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਹਨਾਂ ਤੋਂ ਵੱਖ-ਵੱਖ ਮਾਤਰਾ ਵਿੱਚ 150 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਇਹ ਨਸ਼ਾ ਤਸਕਰੀ ਕਰਨ ਦੇ ਆਦੀ ਹਨ। ਉਹਨਾਂ ਨੇ ਦੱਸਿਆ ਕਿ ਅੱਠ ਨਸ਼ਾ ਤਸਕਰਾ ਤੇ ਛਾਪੇਮਾਰੀ ਕੀਤੀ ਗਈ ਸੀ।
ਉਨ੍ਹਾਂ ਕਿਹਾ ਕਿ ਪੁਲਿਸ ਕਮਿਸ਼ਨਰੇਟ ਵੱਲੋਂ ਪਿਛਲੇ ਚਾਰ ਮਹੀਨਿਆਂ ਦੌਰਾਨ ਨਸ਼ਿਆਂ ਵਿਰੁੱਧ ਜੋ ਹੱਲਾ ਬੋਲ ਮੁਹਿੰਮ ਸ਼ੁਰੂ ਕੀਤੀ ਸੀ। ਉਸ ਦੌਰਾਨ 467 ਐਨਡੀਪੀਐਸ ਦੇ ਮਾਮਲੇ ਦਰਜ ਕੀਤੇ ਗਏ ਸਨ ਅਤੇ 623 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੌਰਾਨ 20 ਕਿਲੋ ਹੈਰੋਇਨ 15 ਕਿਲੋ ਅਫੀਮ 300 ਕਿਲੋ ਭੁੱਕੀ ਬਰਾਮਦ ਕੀਤੀ ਗਈ ਹੈ।
ਚਾਰ ਮਹੀਨਿਆਂ ਦੇ ਵਿੱਚ 18 ਕਾਸੋ ਅਪਰੇਸ਼ਨ ਕੀਤੇ ਗਏ ਹਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਲੁਧਿਆਣਾ ਐਨਡੀਪੀਸੀ ਐਕਟ ਦੇ ਕੇਸਾਂ ਵਿੱਚ 92% ਨਸ਼ਾ ਤਸਕਰ ਨੂੰ ਸਜ਼ਾ ਦਬਾਈ ਜਾ ਚੁੱਕੀ ਹੈ। 14 ਨਸ਼ਾ ਤਸਕਰਾਂ ਦੀਆਂ ਪ੍ਰੋਪਰਟੀਆਂ ਜਬਤ ਕੀਤੀਆਂ ਜਾ ਚੁੱਕੀਆਂ ਹਨ ਜਿਨਾਂ ਦੀ ਕੀਮਤ 3 ਕਰੋੜ ਦੇ ਲਗਭਗ ਹੈ। ਦਸ ਦੇ ਕਰੀਬ ਨਸ਼ਾ ਤਸਕਰਾਂ ਦੇ ਘਰ ਤੇ ਪੀਲਾ ਪੰਜਾ ਚਲਾਇਆ ਜਾ ਚੁੱਕਾ ਹੈ।
ਪੁਲਿਸ ਕਮਿਸ਼ਨਰ ਨੇ ਜਾਣਕਾਰੀ ਦਿੱਤੀ ਕਿ ਚਾਰ ਮਹੀਨਿਆਂ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਤਹਿਤ 315 ਸੰਪਰਕ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਜਿਹੜੇ ਨਸ਼ਾ ਤਸਕਰ ਜ਼ਮਾਨਤ 'ਤੇ ਬਾਹਰ ਆਏ ਹਨ ਉਹਨਾਂ ਵੱਲੋਂ ਵਾਰ-ਵਾਰ ਨਸ਼ਾ ਤਸਕਰੀ ਕੀਤੀ ਜਾ ਰਹੀ ਹੈ। ਉਹਨਾਂ ਦੇ ਵਿੱਚ ਕੁਝ ਦੀਆਂ ਜਮਾਨਤਾਂ ਵੀ ਰੱਦ ਹੋਈਆਂ ਹਨ।