Home >>Zee PHH Crime & Security

ਲੁਧਿਆਣਾ 'ਚ 55 ਸਾਲਾ ਔਰਤ ਦੇ ਕਤਲ ਦਾ ਮਾਮਲਾ ਸੁਲਝਿਆ, ਪੈਸਿਆਂ ਨੂੰ ਲੈ ਕੇ ਕੀਤਾ ਗਿਆ ਕਤਲ

Ludhiana News: ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਦੇ ਪੰਜਾਬੀ ਬਾਗ ਚੌਕ ਵਿੱਚ 55 ਸਾਲਾ ਔਰਤ ਦੀ ਲਾਸ਼ ਉਸਦੇ ਘਰ ਦੇ ਬਾਥਰੂਮ ਵਿੱਚ ਪਈ ਮਿਲੀ ਸੀ। ਔਰਤ ਦਾ ਕਤਲ ਕਰਨ ਵਾਲੇ ਦੋਸ਼ੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। 

Advertisement
ਲੁਧਿਆਣਾ 'ਚ 55 ਸਾਲਾ ਔਰਤ ਦੇ ਕਤਲ ਦਾ ਮਾਮਲਾ ਸੁਲਝਿਆ, ਪੈਸਿਆਂ ਨੂੰ ਲੈ ਕੇ ਕੀਤਾ ਗਿਆ ਕਤਲ
Dalveer Singh|Updated: Jul 06, 2025, 03:52 PM IST
Share

Ludhiana News (ਤਰਸੇਮ ਲਾਲ ਭਾਰਦਵਾਜ): ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਦੇ ਪੰਜਾਬੀ ਬਾਗ ਚੌਕ ਵਿੱਚ 21 ਜੂਨ ਨੂੰ 55 ਸਾਲਾ ਔਰਤ ਸੋਨਮ ਜੈਨ ਦੀ ਲਾਸ਼ ਉਸਦੇ ਘਰ ਦੇ ਬਾਥਰੂਮ ਵਿੱਚ ਪਈ ਮਿਲੀ ਸੀ। ਔਰਤ ਦਾ ਕਤਲ ਕਰਨ ਵਾਲੇ ਦੋਸ਼ੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਕਤਲ ਦੇ ਦੋਸ਼ੀ ਨੂੰ ਦਾਣਾ ਮੰਡੀ ਤੋਂ ਗ੍ਰਿਫ਼ਤਾਰ ਕੀਤਾ ਹੈ। ਮ੍ਰਿਤਕ ਸੋਨਮ ਜੈਨ ਦੇ ਦੋ ਬੱਚੇ ਵਿਦੇਸ਼ ਵਿੱਚ ਰਹਿੰਦੇ ਹਨ। ਘਟਨਾ ਸਮੇਂ ਉਸਦਾ ਪਤੀ ਸੁਰਿੰਦਰ ਕੰਮ 'ਤੇ ਗਿਆ ਹੋਇਆ ਸੀ।

ਮ੍ਰਿਤਕ ਔਰਤ ਫਾਈਨੈਂਸ ਦਾ ਕੰਮ ਕਰਦੀ ਸੀ। ਦੋਸ਼ੀ ਨੇ ਉਸ ਤੋਂ ਵਿਆਜ 'ਤੇ ਕੁਝ ਪੈਸੇ ਉਧਾਰੀ ਲਏ ਸਨ। ਉਸਨੇ ਸੋਨਮ ਨੂੰ ਵਿਆਜ ਦੀਆਂ ਕਈ ਕਿਸ਼ਤਾਂ ਦਿੱਤੀਆਂ ਸਨ। ਪਰ ਕਿਸ਼ਤਾਂ ਟੁੱਟ ਜਾਣ ਕਾਰਨ ਬੀਤੇ ਦਿਨੀ ਮ੍ਰਿਤਕ ਔਰਤ ਨੇ ਆਰੋਪੀ ਦੀ ਮਾਂ ਨਾਲ ਬਦਤਮੀਜੀ ਕੀਤੀ ਗਈ ਸੀ। ਜਿਸਦੇ ਗੁੱਸੇ ਵਿੱਚ ਆਰੋਪੀ ਨੇ ਹੁਲਿਆ ਬਦਲ ਕੇ ਮਹਿਲਾ ਦਾ ਕਤਲ ਕਰ ਦਿੱਤਾ।

ਜਾਣਕਾਰੀ ਦਿੰਦੇ ਹੋਏ ਡੀਸੀਪੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਔਰਤ ਸੋਨਮ ਦਾ ਕਤਲ 21 ਜੂਨ ਨੂੰ ਕੀਤਾ ਗਿਆ ਸੀ। ਕਾਤਲ ਦਾ ਨਾਮ ਸੰਜੀਵ ਹੈ। ਸੰਜੀਵ ਨੇ ਸੋਨਮ ਤੋਂ ਵਿਆਜ 'ਤੇ ਕੁਝ ਪੈਸੇ ਉਧਾਰ ਲਏ ਸਨ। ਉਹ ਪਹਿਲਾਂ ਹੀ ਵਿਆਜ ਦੀਆਂ ਕੁਝ ਕਿਸ਼ਤਾਂ ਅਦਾ ਕਰ ਚੁੱਕਾ ਸੀ। ਕੰਮ ਨਾ ਹੋਣ ਕਾਰਨ ਉਹ ਕਈ ਵਾਰ ਕਿਸ਼ਤ ਦੇਣ ਵਿੱਚ ਦੇਰੀ ਕਰਦਾ ਸੀ, ਜਿਸ ਕਾਰਨ ਸੋਨਮ ਅਕਸਰ ਉਸਨੂੰ ਕੁਝ ਨਾ ਕੁਝ ਕਹਿੰਦੀ ਰਹਿੰਦੀ ਸੀ। ਪਰ ਬੀਤੇ ਦਿਨੀ ਮ੍ਰਿਤਕ ਔਰਤ ਨੇ ਆਰੋਪੀ ਦੀ ਮਾਂ ਨਾਲ ਬਦਤਮੀਜੀ ਕੀਤੀ ਗਈ ਸੀ। ਜਿਸਦੇ ਗੁੱਸੇ ਵਿੱਚ ਸੰਜੀਵ 21 ਜੂਨ ਨੂੰ ਸਵੇਰੇ 11:30 ਵਜੇ ਸੋਨਮ ਦੇ ਘਰ ਦਾਖਲ ਹੋਇਆ, ਆਪਣਾ ਮੂੰਹ ਲੁਕਾਇਆ ਅਤੇ ਸਿਰ 'ਤੇ ਟੋਪੀ ਪਾਈ। ਘਰ ਵਿੱਚ ਸੋਨਮ ਨਾਲ ਉਸਦਾ ਝਗੜਾ ਹੋ ਗਿਆ, ਜਿਸ ਕਾਰਨ ਸੰਜੀਵ ਨੇ ਗੁੱਸੇ ਵਿੱਚ ਉਸਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।

ਏਸੀ ਰਿਪੇਅਰ ਦਾ ਕੰਮ ਕਰਦਾ ਹੈ ਕਾਤਲ 
ਸੰਜੀਵ ਏਸੀ ਰਿਪੇਅਰ ਦਾ ਕੰਮ ਕਰਦਾ ਹੈ। ਉਹ ਹੁਣ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਸੀ, ਇਸੇ ਕਰਕੇ ਉਸਨੇ ਸੋਨਮ ਤੋਂ ਵਿਆਜ 'ਤੇ ਪੈਸੇ ਲਏ ਸਨ। ਸੰਜੀਵ ਆਪਣੀ ਮਾਂ, ਪਤਨੀ ਅਤੇ ਦੋ ਬੱਚਿਆਂ ਨਾਲ ਰਹਿੰਦਾ ਹੈ। ਸਲੇਮ ਟਾਬਰੀ ਥਾਣੇ ਦੀ ਪੁਲਿਸ ਨੇ ਉਸਨੂੰ ਦਾਣਾ ਮੰਡੀ ਤੋਂ ਗ੍ਰਿਫ਼ਤਾਰ ਕੀਤਾ ਹੈ।

Read More
{}{}