Home >>Zee PHH Crime & Security

ਕਬੂਤਰਾਂ ਦੇ ਸ਼ੌਕੀਨ 13 ਸਾਲਾਂ ਬੱਚੇ ਦਾ ਕਬੂਤਰ ਮਾਲਕਾਂ ਨੇ ਕੀਤਾ ਕਤਲ

Mansa News: ਸਰਦੂਲਗੜ੍ਹ ਦੇ ਨਜ਼ਦੀਕੀ ਪਿੰਡ ਵਿੱਚ ਕਬੂਤਰਾਂ ਦੇ ਸ਼ੌਕੀਨ ਸੱਤਵੀਂ ਕਲਾਸ ਵਿੱਚ ਪੜ੍ਹਦੇ 13 ਸਾਲ ਦੇ ਬੱਚੇ ਦਾ ਕਬੂਤਰ ਫੜਨ ਨੂੰ ਲੈ ਕੇ ਕਬੂਤਰ ਮਾਲਕਾਂ ਵੱਲੋਂ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਤਿੰਨ ਵਿਅਕਤੀਆਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement
ਕਬੂਤਰਾਂ ਦੇ ਸ਼ੌਕੀਨ 13 ਸਾਲਾਂ ਬੱਚੇ ਦਾ ਕਬੂਤਰ ਮਾਲਕਾਂ ਨੇ ਕੀਤਾ ਕਤਲ
Dalveer Singh|Updated: Jul 27, 2025, 01:47 PM IST
Share

Mansa News (ਕੁਲਦੀਪ ਧਾਲੀਵਾਲ): ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਨਜ਼ਦੀਕ ਪਿੰਡ ਰੋਡਕੀ ਦੇ ਵਿੱਚ ਸੱਤਵੀਂ ਕਲਾਸ ਦੇ ਵਿਦਿਆਰਥੀ ਰਾਜਾ ਸਿੰਘ ਜੋ ਕਿ ਕਬੂਤਰਾਂ ਦਾ ਸ਼ੌਕੀਨ ਸੀ ਅਕਸਰ ਹੀ ਕਬੂਤਰਾਂ ਦੇ ਪਿੱਛੇ ਦੌੜਦਾ ਰਹਿੰਦਾ ਸੀ। ਕਬੂਤਰ ਮਾਲਕਾਂ ਵੱਲੋਂ ਕਬੂਤਰ ਫੜਨ ਨੂੰ ਲੈ ਕੇ ਰਾਜਾ ਸਿੰਘ 13 ਸਾਲਾ ਬੱਚੇ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ।

ਮ੍ਰਿਤਕ ਰਾਜਾ ਸਿੰਘ ਦੇ ਪਿਤਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਰਾਜਾ ਕਬੂਤਰਾਂ ਦਾ ਸ਼ੌਕੀਨ ਸੀ ਅਤੇ ਉਹ ਕਬੂਤਰਾਂ ਦੇ ਪਿੱਛੇ ਰੋਜ਼ਾਨਾ ਹੀ ਦੌੜਦਾ ਰਹਿੰਦਾ ਸੀ ਪਰ ਗੁਆਂਢੀ ਜੋ ਕਿ ਕਬੂਤਰ ਮਾਲਕ ਸੀ। ਉਸਨੂੰ ਕਬੂਤਰ ਫੜਨ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਧਮਕੀਆਂ ਦੇ ਚੁੱਕੇ ਸੀ ਅਤੇ ਬੀਤੇ ਕੱਲ ਉਨਾਂ ਨੇ ਰਾਜਾ ਸਿੰਘ ਨੂੰ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ।

ਜਿਸ ਤੋਂ ਪਹਿਲਾਂ ਕਬੂਤਰ ਮਾਲਕਾ ਨੇ ਮ੍ਰਿਤਕ ਰਾਜਾ ਸਿੰਘ ਦੀਆਂ ਲੱਤਾਂ ਤੋੜੀਆਂ ਅਤੇ ਬਾਅਦ ਦੇ ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ। ਰਾਤ 12 ਵਜੇ ਦੇ ਕਰੀਬ ਉਸਦੀ ਲਾਸ਼ ਪਰਿਵਾਰ ਨੂੰ ਮਿਲੀ ਹੈ। ਮ੍ਰਿਤਕ ਲੜਕੇ ਦੇ ਪਰਿਵਾਰ ਨੇ ਸਰਦੂਲਗੜ੍ਹ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਤੁਰੰਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਖਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। 

ਸਰਦੂਲਗੜ੍ਹ ਦੇ ਐਸਐਚਓ ਬਿਕਰਮਜੀਤ ਸਿੰਘ ਨੇ ਦੱਸਿਆ ਸਾਨੂੰ ਸਵੇਰੇ ਸਿਵਲ ਹਸਪਤਾਲ ਤੋਂ ਜਾਣਕਾਰੀ ਮਿਲੀ ਸੀ ਕੇ ਇੱਕ 13 ਸਾਲ ਲੜਕੇ ਰਾਜਾ ਸਿੰਘ ਦੀ ਲਾਸ਼ ਆਈ ਹੈ। ਜਿਸ ਤੋਂ ਬਾਅਦ ਮ੍ਰਿਤਕ ਰਾਜਾ ਸਿੰਘ ਦੇ ਪਿਤਾ ਲਖਵਿੰਦਰ ਸਿੰਘ ਦੇ ਬਿਆਨਾਂ ਤੇ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਵੇਗੀ।   

Read More
{}{}