Home >>Zee PHH Crime & Security

Machhiwara News: ਘਰ ਵਿੱਚ ਵੜ੍ਹ ਕੇ ਬਦਮਾਸ਼ਾਂ ਨੇ ਨੌਜਵਾਨ ਨੂੰ ਮਾਰੀਆਂ ਗੋਲੀਆਂ; ਪਿੰਡ ਵਿੱਚ ਸਹਿਮ

Machhiwara News: ਮਾਛੀਵਾੜਾ ਥਾਣੇ ਦੇ ਅਧੀਨ ਪੈਂਦੇ ਪਿੰਡ ਵਿੱਚ ਘਰ ਵਿਚ ਦਾਖਲ ਹੋ ਨੌਜਵਾਨ ਨੂੰ ਗੋਲੀ ਮਾਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ।

Advertisement
Machhiwara News: ਘਰ ਵਿੱਚ ਵੜ੍ਹ ਕੇ ਬਦਮਾਸ਼ਾਂ ਨੇ ਨੌਜਵਾਨ ਨੂੰ ਮਾਰੀਆਂ ਗੋਲੀਆਂ; ਪਿੰਡ ਵਿੱਚ ਸਹਿਮ
Ravinder Singh|Updated: Jul 29, 2025, 03:21 PM IST
Share

Machhiwara News(ਵਰੁਣ ਕੌਸ਼ਲ): ਮਾਛੀਵਾੜਾ ਥਾਣੇ ਦੇ ਅਧੀਨ ਪੈਂਦੇ ਪਿੰਡ ਵਿੱਚ ਘਰ ਵਿਚ ਦਾਖਲ ਹੋ ਨੌਜਵਾਨ ਨੂੰ ਗੋਲੀ ਮਾਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਫਾਇਰਿੰਗ ਨਾਲ ਪਿੰਡ ਵਿੱਚ ਸਹਿਮ ਦਾ ਮਾਹੌਲ ਹੈ। ਨੌਜਵਾਨ ਦੀ ਹਾਲਤ ਨਾਜ਼ੁਕ ਹੋਣ ਕਾਰਨ ਰੋਪੜ ਤੋਂ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ।

ਸਮਰਾਲਾ ਦੇ ਬਲਾਕ ਮਾਛੀਵਾੜਾ ਦੇ ਆਖਰੀ ਪਿੰਡ ਚੱਕ ਲੋਹਟ ਦੇ ਵਿੱਚ ਚਾਰ ਅਣਪਛਾਤੇ ਬਦਮਾਸ਼ਾਂ ਵੱਲੋਂ ਇੱਕ ਘਰ ਦੇ ਵਿੱਚ ਦਾਖਲ ਹੋ ਕੇ ਨੌਜਵਾਨ ਦੇ ਉੱਪਰ ਪੰਜ ਤੋਂ ਫਾਇਰਿੰਗ ਕੀਤੀ ਗਈ। ਬਦਮਾਸ਼ਾਂ ਨੇ ਲਗਭਗ 6 ਗੋਲੀਆਂ ਚਲਾਈਆਂ। ਜ਼ਖ਼ਮੀ ਨੌਜਵਾਨ ਦੀ ਪਛਾਣ ਜਸਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ (20)  ਵਜੋਂ ਹੋਈ ਹਨ।

ਇਹ ਵੀ ਪੜ੍ਹੋ : Bathinda News: ਨਸ਼ੇ ਦੀ ਲੱਤ ਲਈ ਪਤੀ ਨੇ ਪਤਨੀ ਦੇ ਵਾਲ ਕੱਟ ਕੇ ਵੇਚੇ; ਪਤਨੀ ਨੇ ਲਗਾਏ ਗੰਭੀਰ ਦੋਸ਼

ਨੌਜਵਾਨ ਨੂੰ ਜ਼ਖ਼ਮੀ ਹਾਲਤ ਵਿੱਚ ਪਰਿਵਾਰਕ ਮੈਂਬਰ ਰੋਪੜ ਹਸਪਤਾਲ ਵਿੱਚ ਲੈ ਗਏ ਜਿਥੋਂ ਉਸ ਨੂੰ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ ਹੈ। ਸੂਚਨਾ ਮਿਲਦੇ ਹੀ ਪੁਲਿਸ ਜ਼ਿਲ੍ਹਾ ਖੰਨਾ ਦੇ ਉੱਚ ਪੁਲਿਸ ਅਧਿਕਾਰੀ ਮੌਕੇ ਉਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਇਸ ਮਾਮਲੇ ਦੀ ਵੱਖ-ਵੱਖ ਐਂਗਲਾਂ ਤੋਂ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : Punjab Weather: ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਵਰ੍ਹਨਗੇ ਬੱਦਲ; ਸੂਬੇ ਭਰ ਵਿੱਚ ਬੱਦਲਵਾਈ ਦੀ ਭਵਿੱਖਬਾਣੀ

 

Read More
{}{}