Home >>Zee PHH Crime & Security

ਡੇਰਾਬੱਸੀ ਵਿੱਚ ਮਹਿਲਾ ਜੱਜ ਦੇ ਗੰਨਮੈਨ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

Mohali News: ਡੇਰਾਬੱਸੀ ਦੀ ਅਦਾਲਤ ਵਿੱਚ ਤਾਇਨਾਤ ਇਕ ਮਹਿਲਾ ਜੱਜ ਦੇ ਗੰਨਮੈਨ ਨੇ ਆਪਣੇ ਆਪ ਨੂੰ ਆਪਣੀ ਸਰਵਿਸ ਪਿਸਤੌਲ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਨੇ ਇਕ ਗੋਲੀ ਆਪਣੇ ਮੱਥੇ ਵਿੱਚ ਮਾਰੀ ਹੈ ਜਿਸ ਨਾਲ ਉਸਦੀ ਮੌਕੇ ਤੀ ਹੀ ਮੌਤ ਹੋ ਗਈ।  

Advertisement
ਡੇਰਾਬੱਸੀ ਵਿੱਚ ਮਹਿਲਾ ਜੱਜ ਦੇ ਗੰਨਮੈਨ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
Dalveer Singh|Updated: Jul 17, 2025, 09:00 AM IST
Share

Mohali News (ਸੰਜੀਵ ਭੰਡਾਰੀ): ਡੇਰਾਬੱਸੀ ਦੀ ਅਦਾਲਤ ਵਿੱਚ ਤਾਇਨਾਤ ਇਕ ਮਹਿਲਾ ਜੱਜ ਦੇ ਗੰਨਮੈਨ ਨੇ ਆਪਣੇ ਆਪ ਨੂੰ ਆਪਣੀ ਸਰਵਿਸ ਪਿਸਤੌਲ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ 34 ਸਾਲਾ ਦਾ ਹਰਜੀਤ ਸਿੰਘ ਵਾਸੀ ਪਿੰਡ ਸੁੰਡਰਾ ਦੇ ਰੂਪ ਵਜੋਂ ਹੋਈ ਹੈ। ਮ੍ਰਿਤਕ ਆਪਣੇ ਪਿੱਛੇ ਵਿਧਵਾ ਪਤਨੀ ਅਤੇ ਇੱਕ ਦਸ ਸਾਲਾ ਦਾ ਮੁੰਡਾ ਛੱਡ ਗਿਆ ਹੈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਹਿਲਾ ਜੱਜ ਹੈਬਤਪੁਰ ਰੋਡ ’ਤੇ ਸਥਿਤ ਏਟੀਐਸ ਵਿੱਲਾ ਸੁਸਾਇਟੀ ਵਿੱਚ ਰਹਿੰਦੀ ਹੈ ਜਿਥੇ ਜੱਜ ਦੇ ਗੰਨਮੈਨ ਲਾਸ਼ ਕਾਰ ਵਿੱਚੋਂ ਮਿਲੀ ਹੈ। ਮ੍ਰਿਤਕ ਨੇ ਇਕ ਗੋਲੀ ਆਪਣੇ ਮੱਥੇ ਵਿੱਚ ਮਾਰੀ ਹੈ ਜਿਸ ਨਾਲ ਉਸਦੀ ਮੌਕੇ ਤੀ ਹੀ ਮੌਤ ਹੋ ਗਈ।

ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕ ਸਾਲ 2012 ਵਿੱਚ ਪੁਲਿਸ ਵਿੱਚ ਬਤੌਰ ਹੌਲਦਾਰ ਭਰਤੀ ਹੋਇਆ ਸੀ। ਉਹ ਸ਼ੁਰੂ ਤੋਂ ਹੀ ਮਹਿਲਾ ਜੱਜ ਨਾਲ ਬਤੌਰ ਗੰਨਮੈਨ ਤਾਇਨਾਤ ਸੀ। ਅੱਜ ਦੋ ਵਜੇ ਉਹ ਮਹਿਲਾ ਜੱਜ ਦੇ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਆਇਆ ਜਿਸ ਮਗਰੋਂ ਉਸਨੇ ਚਾਰ ਵਜੇ ਡੇਰਾਬੱਸੀ ਅਦਾਲਤ ਵਿੱਚ ਪਹੁੰਚਣਾ ਸੀ ਤਾਂ ਜੋ ਛੁੱਟੀ ਮਗਰੋਂ ਜੱਜ ਨੂੰ ਘਰ ਲੈ ਕੇ ਆ ਸਕੇ। 

ਇਸ ਦੌਰਾਨ ਸ਼ਾਮ ਨੂੰ ਉਸਦੀ ਲਾਸ਼ ਉਸਦੀ ਨਿੱਜੀ ਗੱਡੀ ਵਿੱਚੋਂ ਮਿਲੀ। ਗੱਡੀ ਸਟਾਰਟ ਸੀ ਜੋ ਮਹਿਲਾ ਜੱਜ ਦੇ ਘਰ ਦੇ ਨੇੜੇ ਹੀ ਲਾਵਾਰਿਸ ਹਾਲਤ ਵਿੱਚ ਖੜ੍ਹੀ ਸੀ। ਖੜ੍ਹੀ ਗੱਡੀ ਸਟਾਰਟ ਦੇਖ ਕੇ ਸਥਾਨਕ ਲੋਕਾਂ ਨੇ ਇਸਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸੀਸ਼ਾ ਤੋੜ ਕੇ ਲਾਸ਼ ਨੂੰ ਬਾਹਰ ਕੱਢਿਆ। ਮ੍ਰਿਤਕ ਦਾ ਫੋਨ ਬੰਦ ਸੀ ਅਤੇ ਨੇੜੇ ਉਸਦੀ .9 ਐਮ.ਐਮ. ਦੀ ਪਿਸਤੌਲ ਨੇੜੇ ਡਿੱਗੀ ਹੋਈ ਸੀ। ਮ੍ਰਿਤਕ ਦੇ ਤਾਏ ਦੇ ਲੜਕੇ ਜਸ਼ਨ ਨੇ ਦੱਸਿਆ ਕਿ ਉਸ ਨੂੰ ਕੋਈ ਵੀ ਅਜਿਹੀ ਸਮੱਸਿਆ ਨਹੀਂ ਸੀ ਜਿਸਦੇ ਚਲਦੇ ਉਹ ਸੁਸਾਈਡ ਕਰਦਾ।

ਮੌਕੇ ’ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਫੌਰੈਂਸਿਕ ਦੀ ਟੀਮ ਬੁਲਾ ਕੇ ਸੈਂਪਲ ਇਕੱਤਰ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਮਗਰੋਂ ਸੱਚਾਈ ਸਾਹਮਣੇ ਆਏਗੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਮੌਕੇ ਤੋਂ ਕੋਈ ਵੀ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ।

Read More
{}{}