Amritsar News: ਐਨਆਈਏ (NATIONAL INVESTIGATION AGENCY) ਨੇ ਮੰਗਲਵਾਰ ਸਵੇਰੇ ਅੰਮ੍ਰਿਤਸਰ ਸ਼ਹਿਰ ਦੇ ਸ਼ਾਸਤਰੀ ਨਗਰ ਇਲਾਕੇ ਅਤੇ ਗੁਰਦਾਸਪੁਰ ਦੇ ਫਤਿਹਗੜ੍ਹ ਚੂੜੀਆਂ ਇਲਾਕੇ ਵਿੱਚ ਇੱਕ ਘਰ 'ਤੇ ਛਾਪਾ ਮਾਰਿਆ। ਅੰਮ੍ਰਿਤਸਰ ਵਿੱਚ, ਵਿਸ਼ਾਲ ਸ਼ਰਮਾ ਨਾਮ ਦੇ ਇੱਕ ਨੌਜਵਾਨ ਦੇ ਘਰ 'ਤੇ ਛਾਪਾ ਮਾਰਿਆ ਗਿਆ, ਜੋ ਰਣਜੀਤ ਐਵੇਨਿਊ ਵਿੱਚ ਇਮੀਗ੍ਰੇਸ਼ਨ ਵਿੱਚ ਕੰਮ ਕਰਦਾ ਹੈ।
ਐਨਆਈਏ ਦੀ ਟੀਮ ਨੇ ਘਰ ਵਿੱਚ ਕਾਗਜ਼ ਖੰਗਾਲੇ ਤੇ ਘਰ ਦੇ ਲੋਕਾਂ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਗਿਆ। ਜਾਂਚ ਏਜੰਸੀ ਦੇ ਨਾਲ ਸਥਾਨਕ ਪੁਲਿਸ ਵੀ ਮੌਜੂਦ ਸੀ। ਐਨਆਈਏ ਨੇ ਗੁਰਦਾਸਪੁਰ ਦੇ ਫਤਿਹਗੜ੍ਹ ਚੂੜੀਆਂ ਨੇੜੇ ਪਿੰਡ ਚਿਤੌੜਗੜ੍ਹ ਵਿੱਚ ਸੇਵਾਮੁਕਤ ਫੌਜੀ ਕਾਕਾ ਫੌਜੀ ਉਰਫ਼ ਕਸ਼ਮੀਰ ਸਿੰਘ ਦੇ ਘਰ ਛਾਪਾ ਮਾਰਿਆ ਹੈ। ਪਿਛਲੇ ਪੰਜ ਘੰਟਿਆਂ ਤੋਂ ਜਾਂਚ ਚੱਲ ਰਹੀ ਹੈ।
ਐਨਆਈਏ ਦੀ ਟੀਮ ਸਵੇਰੇ ਤੜਕੇ ਇੱਥੇ ਪਹੁੰਚੀ ਅਤੇ ਘਰ ਵਿੱਚ ਰੱਖੇ ਦਸਤਾਵੇਜ਼ਾਂ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਘਰ ਦੇ ਕਿਸੇ ਵੀ ਮੈਂਬਰ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ। ਇਸ ਦੌਰਾਨ, ਸਥਾਨਕ ਪੁਲਿਸ ਵੀ ਉੱਥੇ ਮੌਜੂਦ ਸੀ ਅਤੇ ਇਲਾਕੇ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ।
ਇਹ ਵੀ ਪੜ੍ਹੋ : Gurmeet Ram Rahim: ਡੇਰਾ ਮੁਖੀ ਗੁਰਮੀਤ ਰਾਮ ਰਹੀਮ ਮੁੜ ਪੈਰੋਲ ਉਤੇ ਜੇਲ੍ਹ ਵਿਚੋਂ ਆਇਆ ਬਾਹਰ
ਐਨਆਈਏ ਵਿਦੇਸ਼ ਭੇਜਣ ਦੇ ਮਾਮਲਿਆਂ ਵਿੱਚ ਜਾਂਚ ਕਰ ਰਹੀ
ਸੂਤਰਾਂ ਅਨੁਸਾਰ, ਐਨਆਈਏ ਨੂੰ ਨੌਜਵਾਨ ਦੇ ਕਾਰੋਬਾਰ ਨਾਲ ਸਬੰਧਤ ਕੁਝ ਸ਼ੱਕੀ ਦਸਤਾਵੇਜ਼ਾਂ ਜਾਂ ਗਤੀਵਿਧੀਆਂ ਬਾਰੇ ਜਾਣਕਾਰੀ ਮਿਲੀ ਸੀ। ਜਿਸ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ ਗਈ ਹੈ। ਹਾਲਾਂਕਿ, ਇਸ ਮਾਮਲੇ ਵਿੱਚ ਹੁਣ ਤੱਕ ਕੋਈ ਅਧਿਕਾਰਤ ਪੁਸ਼ਟੀ ਜਾਂ ਗ੍ਰਿਫ਼ਤਾਰੀ ਦੀ ਰਿਪੋਰਟ ਨਹੀਂ ਮਿਲੀ ਹੈ। ਦੂਜੇ ਪਾਸੇ, ਇਸ ਸਾਲ ਦੀ ਸ਼ੁਰੂਆਤ ਤੋਂ, NIA ਉਨ੍ਹਾਂ ਇਮੀਗ੍ਰੇਸ਼ਨ ਅਧਿਕਾਰੀਆਂ 'ਤੇ ਨਜ਼ਰ ਰੱਖ ਰਹੀ ਹੈ ਜੋ ਲੋਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਭੇਜਦੇ ਹਨ। NIA ਨੇ ਅਜੇ ਤੱਕ ਇਸਦੀ ਪੁਸ਼ਟੀ ਨਹੀਂ ਕੀਤੀ ਹੈ, ਪਰ ਸੂਤਰਾਂ ਅਨੁਸਾਰ, ਇਸ ਮਾਮਲੇ ਸੰਬੰਧੀ ਇਹ ਜਾਂਚ ਚੱਲ ਰਹੀ ਹੈ।
ਫਤਿਹਗੜ੍ਹ ਚੂੜੀਆਂ ਦੇ ਇਲਾਕੇ ਵਿੱਚ ਸਾਬਕਾ ਫੌਜੀ ਦੇ ਘਰ ਹੋਏ ਸੈਂਟਰਲ ਏਜੰਸੀ ਐਨਆਈਏ ਦੀ ਰੇਡ ਸਬੰਧੀ ਗੱਲਬਾਤ ਦੌਰਾਨ ਸਾਬਕਾ ਫੌਜੀ ਨੇ ਕਿਹਾ ਕਿ ਉਹਨਾਂ ਦੀ ਪੋਤਰੀ ਦਾ ਘਰ ਵਾਲਾ ਹੈ। ਕਰਨਦੀਪ ਸਿੰਘ ਜਿਸ ਨੂੰ ਲੱਭਣ ਲਈ ਪੁਲਿਸ ਉਨ੍ਹਾਂ ਦੇ ਘਰ ਆਈ ਸੀ। ਲੰਬਾ ਸਮਾਂ ਪੁੱਛਗਿਛ ਕੀਤੀ ਅਤੇ ਜਾਂਚ ਕੀਤੀ ਪਰ ਸਾਡੇ ਘਰੋਂ ਕੁਝ ਵੀ ਨਹੀਂ ਮਿਲਿਆ। ਸਾਨੂੰ ਇੱਕ ਨੋਟਿਸ ਦੇ ਕੇ ਗਏ ਨੇ ਨੋਟਿਸ ਦੇ ਕੇ ਇਹ ਗੱਲ ਕਹੀ ਆ ਕਿ ਆਪਣੇ ਜਵਾਈ ਨੂੰ ਪੇਸ਼ ਕਰਾਓ ਪਰ ਸਾਨੂੰ ਨਹੀਂ ਪਤਾ ਕਿ ਸਾਡਾ ਜਵਾਈ ਕਿੱਥੇ ਹੈ। ਸਾਨੂੰ ਅਧਿਕਾਰੀਆਂ ਨੇ ਇਹ ਗੱਲ ਕਹੀ ਕਿ ਉਹ ਨਜਾਇਜ਼ ਕੰਮ ਕਰਦਾ ਹੈ ਪਰ ਕੀ ਨਜਾਇਜ਼ ਕੰਮ ਕਰਦਾ ਹੈ ਸਾਨੂੰ ਨਹੀਂ ਪਤਾ।
ਇਹ ਵੀ ਪੜ੍ਹੋ : Dera Bassi Encounter: ਡੇਰਾਬੱਸੀ ਵਿੱਚ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁਕਾਬਲਾ; ਪੀਜੀ ਵਿੱਚ ਲੁਕਿਆ ਸੀ ਮੁਲਜ਼ਮ