Mohali News: ਮੋਹਾਲੀ ਦੇ ਫੇਜ਼ 11 ਵਿੱਚ ਸਥਿਤ ਬੈਸਟੈਕ ਮਾਲ ਦੇ ਇੱਕ ਕਲੱਬ ਵਿੱਚ ਰਾਤ ਦੇ ਲਗਭਗ 2 ਵਜੇ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਸੀ। ਜਿਸ ਦੌਰਾਨ ਸਿਧਾਰਥ ਡੇਲੂ ਨਾਂ ਦਾ ਨੌਜਵਾਨ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਿਆ। ਇਸ ਘਟਨਾ ਨੂੰ ਅੰਜ਼ਮਾ ਦੇਣ ਵਾਲੇ ਦੋ ਮੁਲਜ਼ਮਾਂ ਆਦਿਤਯਾ ਅਤੇ ਤੁਸ਼ਾਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਇਹ ਪੂਰੀ ਘਟਨਾ ਬੀਤੀ ਰਾਤ 2:00 ਵਜੇ ਦੇ ਕਰੀਬ ਵਾਪਰੀ। ਰਾਜਸਥਾਨ ਤੋਂ 5 ਤੋਂ 6 ਨੌਜਵਾਨ ਕਲੱਬ ਵਿੱਚ ਪਹੁੰਚੇ ਸਨ। ਉਨ੍ਹਾਂ ਦੀ ਪਹਿਲਾਂ ਕਲੱਬ ਦੇ ਅੰਦਰ ਕਿਸੇ ਗੱਲ ਨੂੰ ਲੈ ਕੇ ਉਸੇ ਕਲੱਬ ਦੇ ਇੱਕ ਨੌਜਵਾਨ ਨਾਲ ਬਹਿਸ ਹੋਈ ਅਤੇ ਜਿਵੇਂ ਹੀ ਉਹ ਬਹਿਸ ਕਰਦੇ ਹੋਏ ਬਾਹਰ ਆਏ, ਉਨ੍ਹਾਂ ਨੇ ਗੰਗਾਨਗਰ ਦੇ ਇੱਕ ਨੌਜਵਾਨ 'ਤੇ ਗੋਲੀ ਚਲਾ ਦਿੱਤੀ। ਜਿਸ ਵਿੱਚ ਨੌਜਵਾਨ ਨੂੰ ਗੋਲੀ ਲੱਗ ਗਈ। ਗੋਲੀਆਂ ਲੱਗਣ ਕਾਰਨ ਜ਼ਖਮੀ ਹੋਏ ਨੌਜਵਾਨ ਨੂੰ ਤੁਰੰਤ ਸੋਹਾਣਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਓਪਰੇਸ਼ਨ ਹੋਇਆ।
ਡੀਐਸਪੀ ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਪੁਸ਼ਟੀ ਕੀਤੀ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ CCTV ਫੁਟੇਜ ਵੀ ਕਬਜ਼ੇ 'ਚ ਲੈ ਲਈ ਹੈ ਅਤੇ ਜਾਂਚ ਜਾਰੀ ਹੈ।