Home >>Zee PHH Crime & Security

Joga Singh Arrest: ਸੁਖਪਾਲ ਖਹਿਰਾ ਦਾ ਨਜ਼ਦੀਕੀ ਤੇ ਸਾਬਕਾ ਪੀਐਸਓ ਜੋਗਾ ਸਿੰਘ ਨਸ਼ਾ ਤਸਕਰੀ ਕੇਸ ਵਿੱਚ ਗ੍ਰਿਫ਼ਤਾਰ

Joga Singh Arrest: ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਦੇ ਨੇੜਲੇ ਅਤੇ ਸਾਬਕਾ ਪੀਐਸਓ ਜੋਗਾ ਸਿੰਘ ਨੂੰ ਨਸ਼ਾ ਤਸਕਰੀ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।

Advertisement
Joga Singh Arrest: ਸੁਖਪਾਲ ਖਹਿਰਾ ਦਾ ਨਜ਼ਦੀਕੀ ਤੇ ਸਾਬਕਾ ਪੀਐਸਓ ਜੋਗਾ ਸਿੰਘ ਨਸ਼ਾ ਤਸਕਰੀ ਕੇਸ ਵਿੱਚ ਗ੍ਰਿਫ਼ਤਾਰ
Ravinder Singh|Updated: Aug 09, 2025, 11:19 AM IST
Share

Joga Singh Arrest: ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਦੇ ਨੇੜਲੇ ਅਤੇ ਸਾਬਕਾ ਪੀਐਸਓ ਜੋਗਾ ਸਿੰਘ ਨੂੰ ਨਸ਼ਾ ਤਸਕਰੀ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। 2015 ਦੇ ਡਰੱਗਜ਼ ਕੇਸ ’ਚ ਖੁਦ ਸੁਖਪਾਲ ਖਹਿਰਾ ਦਾ ਵੀ ਨਾਮ ਆਇਆ ਸੀ  ਅਤੇ ਉਹ ਹਾਈ ਕੋਰਟ ਤੋਂ ਜ਼ਮਾਨਤ ’ਤੇ ਬਾਹਰ ਹਨ। ਇਸ ਕੇਸ ’ਚ ਫਾਜ਼ਿਲਕਾ ਪੁਲਿਸ ਨੇ ਸਾਬਕਾ ਚੇਅਰਮੈਨ ਗੁਰਦੇਵ ਸਿੰਘ ਸਮੇਤ 9 ਨੂੰ ਕਾਬੂ ਕੀਤਾ ਸੀ, ਜਿਨ੍ਹਾਂ ਦੇ ਕੋਲੋਂ 2 ਕਿਲੋ ਹੈਰੋਇਨ, 24 ਸੋਨੇ ਦੇ ਬਿਸਕਟ ਅਤੇ 2 ਪਾਕਿਸਤਾਨੀ ਸਿਮ ਕਾਰਡ ਬਰਾਮਦ ਹੋਏ ਸਨ।

ਇਸ ਕੇਸ ’ਚ ਜੋਗਾ ਸਿੰਘ ਦਾ ਵੀ ਨਾਮ ਸਾਹਮਣੇ ਆਇਆ ਸੀ, ਜੋ ਪਿਛਲੇ 10 ਸਾਲ ਤੋਂ ਫਰਾਰ ਰਹਿਣ ਤੋਂ ਬਾਅਦ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜੋਗਾ ਸਿੰਘ ਦੀ ਗ੍ਰਿਫਤਾਰੀ ਪੰਜਾਬ ਪੁਲਿਸ ਦੀ ਡਰੱਗਜ਼ ਖ਼ਿਲਾਫ਼ ਮੁਹਿੰਮ ’ਚ ਵੱਡੀ ਕਾਮਯਾਬੀ ਹੈ। ਹੁਣ ਜੋਗਾ ਸਿੰਘ ਤੋਂ ਪੁੱਛਗਿੱਛ ਕਰਕੇ ਖਹਿਰਾ ਕਨੈਕਸ਼ਨ ਸਮੇਤ ਪੂਰੇ ਨੈਟਵਰਕ ਨੂੰ ਤੋੜਨ ਦੀ ਤਿਆਰੀ ਵਿੱਚ ਹੈ।

 

Read More
{}{}