Moga Loot News(ਨਵਦੀਪ ਮਹੇਸ਼ਰੀ): ਮੋਗਾ ਸ਼ਹਿਰ ਵਿੱਚ ਚੋਰੀ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਚੋਰਾਂ ਨੂੰ ਪੁਲਿਸ ਦਾ ਕੋਈ ਖੌਫ ਨਹੀਂ ਹੈ। ਮੋਗਾ ਵਿੱਚ ਇੱਕ ਦੁਕਾਨਦਾਰ ਚਾਹ ਦਾ ਕੰਮ ਕਰਦਾ ਤੇ ਰੋਜਾਨਾ ਦੀ ਤਰ੍ਹਾਂ ਰਾਤ ਨੂੰ ਆਪਣੀ ਦੁਕਾਨ ਬੰਦ ਕਰਕੇ ਆਪਣੀ ਦੁਕਾਨ ਉਤੇ ਲੱਗੇ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਘਰ ਛੱਡਣ ਜਾ ਰਿਹਾ ਸੀ।
ਜਦੋਂ ਦੁਕਾਨਦਾਰ ਆਪਣੇ ਮੁਲਾਜ਼ਮਾਂ ਨੂੰ ਛੱਡ ਕੇ ਆਪਣੇ ਘਰ ਵਾਪਸ ਜਾ ਰਿਹਾ ਸੀ ਤਾਂ ਰਸਤੇ ਵਿੱਚ ਨਿਗਾਹਾ ਰੋਡ ਉਤੇ ਦੋ ਵਿਅਕਤੀਆਂ ਨੇ ਉਸਨੂੰ ਰੋਕਿਆ ਤਾਂ ਉਨ੍ਹਾਂ ਨੇ ਦੋ ਹੋਰ ਵਿਅਕਤੀਆਂ ਨੂੰ ਇਸ਼ਾਰਾ ਕਰਕੇ ਰੋਕਿਆ ਤਾਂ ਇੱਕ ਵਿਅਕਤੀ ਨੇ ਦੁਕਾਨਦਾਰ ਇੰਦਰਜੀਤ ਸਿੰਘ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਉਸ ਕੋਲੋਂ ਨਗਦੀ ਇੱਕ ਮੋਬਾਈਲ ਫੋਨ, ਸਕੂਟੀ ਅਤੇ ਚਾਂਦੀ ਦਾ ਕੜਾ ਖੋਹ ਕੇ ਲੁਟੇਰੇ ਫ਼ਰਾਰ ਹੋ ਗਏ।
ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਜੇਕਰ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪੁਲਿਸ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਕਿ ਰੋਜ਼ ਰਾਤ ਨੂੰ ਸ਼ਹਿਰ ਦੇ ਵਿੱਚ ਹਰ ਇੰਟਰੀ ਪੁਆਇੰਟ ਉਤੇ ਨਾਕਾਬੰਦੀ ਕੀਤੀ ਜਾਂਦੀ ਹੈ ਤੇ ਰਾਤ ਨੂੰ ਪੀਸੀਆਰ ਤਾਇਨਾਤ ਰਹਿੰਦੀ ਹੈ ਪਰ ਇਹ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ।
ਜਾਣਕਾਰੀ ਦਿੰਦਿਆਂ ਹੋਇਆਂ ਦੁਕਾਨਦਾਰ ਇੰਦਰਜੀਤ ਸਿੰਘ ਨੇ ਕਿਹਾ ਕਿ ਉਸਦੀ ਮੇਨ ਬਾਜ਼ਾਰ ਵਿੱਚ ਚਾਹ ਦੀ ਦੁਕਾਨ ਹੈ ਅਤੇ ਉਹ ਰੋਜ਼ਾਨਾ ਦੀ ਤਰ੍ਹਾਂ ਰਾਤ ਨੂੰ ਸਾਢੇ 9 ਵਜੇ ਦੇ ਕਰੀਬ ਆਪਣੀ ਦੁਕਾਨ ਬੰਦ ਕਰਕੇ ਆਪਣੇ ਮੁਲਾਜ਼ਮਾਂ ਨੂੰ ਬਹੋਨਾ ਚੌਕ ਵਿੱਚ ਛੱਡਣ ਜਾ ਰਿਹਾ ਸੀ ਤਾਂ ਜਦੋਂ ਉਹ ਆਪਣੇ ਮੁਲਾਜ਼ਮਾਂ ਨੂੰ ਛੱਡ ਕੇ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਨਿਗਾਹ ਰੋਡ ਉਤੇ ਸਪੀਡ ਬਰੇਕਰ ਬਣਿਆ ਸੀ ਤਾਂ ਉਸ ਨੂੰ ਲੱਗਿਆ ਕਿ ਉਸ ਸਕੂਟੀ ਪੈਂਚਰ ਹੋ ਗਈ ਜਦ ਉਸਨੇ ਰੋਕ ਕੇ ਆਪਣੀ ਸਕੂਟੀ ਚੈੱਕ ਕੀਤੀ ਤਾਂ ਉਸੇ ਵਕਤ ਦੋ ਬੰਦੇ ਆਏ, ਜਿਨ੍ਹਾਂ ਨੇ ਇੰਦਰਜੀਤ ਸਿੰਘ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਨੇ ਆਪਣੇ ਦੋ ਸਾਥੀਆਂ ਨੂੰ ਹੋਰ ਬੁਲਾ ਲਿਆ ਅਤੇ ਆਉਂਦਿਆਂ ਉਸ ਗਲੇ ਨੂੰ ਹੱਥ ਪਾਇਆ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸਦੀ ਜੇਬ ਵਿੱਚ ਕਰੀਬ 12 ਹਜ਼ਾਰ ਨਕਦੀ ਇੱਕ ਮੋਬਾਈਲ ਫੋਨ ਇੱਕ ਐਕਟਿਵਾ ਸਕੂਟੀ ਅਤੇ ਇੱਕ ਚਾਂਦੀ ਦਾ ਕੜਾ ਖੋਹ ਕੇ ਫਰਾਰ ਹੋ ਗਏ।
ਉਹ ਬੜੀ ਮੁਸ਼ੱਕਤ ਨਾਲ ਆਪਣੇ ਘਰ ਪਹੁੰਚਿਆ ਅਤੇ ਇਹ ਸਾਰੀ ਘਟਨਾ ਆਪਣੇ ਭਰਾ ਨੂੰ ਦੱਸੀ ਜਿਸ ਤੋਂ ਬਾਅਦ ਅਸੀਂ ਪੁਲਿਸ ਥਾਣੇ ਪਹੁੰਚੇ ਤੇ ਪੁਲਿਸ ਨੂੰ ਸਾਰੀ ਘਟਨਾ ਦੱਸੀ। ਪੁਲਿਸ ਨੇ ਵੀ ਮੌਕੇ ਉਤੇ ਪਹੁੰਚ ਕੇ ਸੀਸੀਟੀਵੀ ਨੂੰ ਖੰਗਾਲਿਆ ਅਤੇ ਜਲਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਇੱਥੇ ਹੀ ਦੂਜੇ ਪਾਸੇ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇੱਕ ਇੰਦਰਜੀਤ ਸਿੰਘ ਨਾਮ ਦਾ ਵਿਅਕਤੀ ਜੋ ਕਿ ਮੇਨ ਬਾਜ਼ਾਰ ਵਿੱਚ ਚਾਹ ਦਾ ਕੰਮ ਕਰਦਾ ਹੈ ਉਹ ਦੇਰ ਰਾਤ ਆਪਣੇ ਮੁਲਾਜ਼ਮਾ ਨੂੰ ਘਰ ਛੱਡਣ ਜਾ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਔਰਤ ਅਤੇ ਇੱਕ ਮਹੰਤ ਵੱਲੋਂ ਉਸ ਦੇ ਨਾਲ ਕੁੱਟਮਾਰ ਕਰਕੇ ਉਸ ਕੋਲੋਂ ਨਗਦੀ ਸਕੂਟੀ ਹੱਥ ਵਿੱਚ ਪਾਇਆ ਚਾਂਦੀ ਦਾ ਕੜਾ ਅਤੇ ਫੋਨ ਖੋਹ ਕੇ ਫਰਾਰ ਹੋ ਗਏ। ਪੁਲਿਸ ਵੱਲੋਂ ਜਾਂਚ ਜਾਰੀ ਹੈ।