Home >>Zee PHH Crime & Security

Faridkot: ਫ਼ਰੀਦਕੋਟ 'ਚ ਚੋਰ ਮੁੜ ਹੋਏ ਸਰਰਗਰਮ; ਇਲੈਕਟ੍ਰਿਕ ਸਕੂਟੀ ਵਾਲੀ ਦੁਕਾਨ ਨੂੰ ਬਣਾਇਆ ਨਿਸ਼ਾਨਾ

Faridkot: ਫਰੀਦਕੋਟ ਸ਼ਹਿਰ ਅੰਦਰ ਇਨ੍ਹੀਂ ਦਿਨੀ ਦੁਕਾਨਦਾਰ ਕਾਫੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ ਜਿਥੇ ਆਏ ਦਿਨ ਚੋਰਾਂ ਵੱਲੋਂ ਅਲੱਗ-ਅਲੱਗ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ।

Advertisement
Faridkot: ਫ਼ਰੀਦਕੋਟ 'ਚ ਚੋਰ ਮੁੜ ਹੋਏ ਸਰਰਗਰਮ; ਇਲੈਕਟ੍ਰਿਕ ਸਕੂਟੀ ਵਾਲੀ ਦੁਕਾਨ ਨੂੰ ਬਣਾਇਆ ਨਿਸ਼ਾਨਾ
Ravinder Singh|Updated: Aug 09, 2025, 10:51 AM IST
Share

Faridkot: ਫਰੀਦਕੋਟ ਸ਼ਹਿਰ ਅੰਦਰ ਇਨ੍ਹੀਂ ਦਿਨੀ ਦੁਕਾਨਦਾਰ ਕਾਫੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ ਜਿਥੇ ਆਏ ਦਿਨ ਚੋਰਾਂ ਵੱਲੋਂ ਅਲੱਗ-ਅਲੱਗ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ।

ਦੂਜੇ ਪਾਸੇ ਪੁਲਿਸ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਵਿੱਚ ਸਫ਼ਲ ਨਹੀਂ ਹੋ ਰਹੀ। ਤਾਜ਼ਾ ਮਾਮਲਾ ਸਾਹਮਣੇ ਆਇਆ ਜਦੋਂ ਚੋਰਾਂ ਵੱਲੋਂ ਇੱਕ ਇਲੈਕਟ੍ਰਿਕ ਸਕੂਟਰੀਆਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਜਿਥੇ ਉਸ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਅੰਦਰੋਂ ਕਰੀਬ ਚਾਰ ਵੱਡੇ ਬੈਟਰੇ, 6 ਇਨਵਰਟਰ ਅਤੇ ਕੁਝ ਹੋਰ ਕੀਮਤੀ ਸਮਾਨ ਤੋਂ ਇਲਾਵਾ 3500 ਰੁਪਏ ਦੇ ਕਰੀਬ ਨਕਦੀ ਲੈ ਕੇ ਫ਼ਰਾਰ ਹੋ ਗਏ।

ਉਸ ਰਾਤ ਹੀ ਫਰੀਦਕੋਟ ਦੇ ਇੱਕ ਨਾਮੀ ਵਕੀਲ ਦੇ ਘਰ ਚੋਰ ਵੜ ਘਰ ਵਿੱਚ ਪਈ ਕਰੀਬ ਸਵਾ ਦੋ ਲੱਖ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਿਆ। ਭਾਵੇਂ ਕੇ ਪੁਲਿਸ ਦੋਨਾਂ ਚੋਰੀਆ ਦੀ ਸੀਸੀਟੀਵੀ ਫੁਟੇਜ ਦੇ ਅਧਾਰ ਉਤੇ ਚੋਰਾਂ ਦੀ ਪਛਾਣ ਕਰਨ ਵਿੱਚ ਜੁਟ ਗਈ ਹੈ ਪਰ ਅਜੇ ਤੱਕ ਪੁਲਿਸ ਸ਼ਹਿਰ ਅੰਦਰ ਪਿਛਲੇ ਦਿਨੀਂ ਹੋਈਆਂ ਚੋਰੀਆ ਦੇ ਦੋਸ਼ੀਆਂ ਨੂੰ ਵੀ ਫੜਨ ਵਿੱਚ ਕਾਮਯਾਬ ਨਹੀਂ ਹੋ ਸਕੀ।

ਇਸ ਮੌਕੇ ਦੁਕਾਨਦਾਰ ਪ੍ਰੇਮ ਬਾਂਸਲ ਨੇ ਦੱਸਿਆ ਕਿ ਸਵੇਰੇ ਪੰਜ ਵਜੇ ਦੇ ਕਰੀਬ PCR ਮੁਲਾਜ਼ਮਾਂ ਨੇ ਫ਼ੋਨ ਕਰਕੇ ਇਤਲਾਹ ਦਿੱਤੀ ਕਿ ਉਸਦੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ ਅਤੇ ਜਦ ਉਨ੍ਹਾਂ ਨੇ ਆਕੇ ਦੇਖਿਆ ਤਾਂ ਉਸਦੀ ਦੁਕਾਨ ਵਿਚੋਂ ਚੋਰਾਂ ਨੇ 6 ਇਨਵਰਟਰ,4 ਵੱਡੇ ਬੈਟਰੇ ਅਤੇ ਕਰੀਬ 3300 ਰੁਪਏ ਨਕਦੀ ਤੋਂ ਇਲਾਵਾ ਹੋਰ ਨਿੱਕਾ ਨਿੱਕਾ ਸਮਾਨ ਚੋਰੀ ਕਰ ਲਿਆ ਹੈ।

ਇਹ ਵੀ ਪੜ੍ਹੋ : Punjab Weather News: ਪੰਜਾਬ ਵਿੱਚ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ; ਆਉਣਗੇ ਵਾਲੇ ਦਿਨਾਂ ਵਿੱਚ ਮੁੜ ਵਰ੍ਹਨਗੇ ਬੱਦਲ

ਉਨ੍ਹਾਂ ਨੇ ਦੱਸਿਆ ਕਿ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਚੋਰਾਂ ਦੀਆਂ ਤਸਵੀਰਾਂ ਵੀ ਕੈਦ ਹੋ ਗਈਆਂ ਹਨ। ਉਧਰ ਇਸ ਮਾਮਲੇ ਚ ਪੁਲਿਸ ਕੁੱਝ ਵੀ ਬੋਲਣ ਤੋਂ ਗੁਰੇਜ਼ ਕਰਦੀ ਨਜ਼ਰ ਆ ਰਹੀ ਹੈ ਜੋ ਵਾਰ ਵਾਰ ਪੁੱਛਣ ਉਤੇ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕੇ ਅਸੀਂ ਚੋਰ ਫੜਨ ਤੋਂ ਬਾਅਦ ਹੀ ਡਿਟੇਲ ਸਾਂਝੀ ਕਰਾਂਗੇ।

ਇਹ ਵੀ ਪੜ੍ਹੋ : ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਮੁੜ ਹੋਈ ਮੁਲਤਵੀ

Read More
{}{}