Home >>Zee PHH Crime & Security

Lucky Sandhu News: ਵਿਆਹ 'ਚ ਨੱਚਦੇ ਲੱਕੀ ਸੰਧੂ ਦੀ ਵੀਡੀਓ ਵਾਇਰਲ; ਜੇਲ੍ਹ 'ਚੋਂ ਪੀਜੀਆਈ 'ਚ ਚੈਕਅੱਪ ਲਈ ਜਾਣ ਦਾ ਬਣਾਇਆ ਸੀ ਬਹਾਨਾ

Lucky Sandhu News: ਕਈ ਮਾਮਲਿਆਂ ਵਿੱਚ ਜੇਲ੍ਹ ਵਿੱਚ ਬੰਦ ਸਾਬਕਾ ਕਾਂਗਰਸੀ ਯੂਥ ਦੇ ਆਗੂ ਲੱਕੀ ਸੰਧੂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

Advertisement
Lucky Sandhu News: ਵਿਆਹ 'ਚ ਨੱਚਦੇ ਲੱਕੀ ਸੰਧੂ ਦੀ ਵੀਡੀਓ ਵਾਇਰਲ; ਜੇਲ੍ਹ 'ਚੋਂ ਪੀਜੀਆਈ 'ਚ ਚੈਕਅੱਪ ਲਈ ਜਾਣ ਦਾ ਬਣਾਇਆ ਸੀ ਬਹਾਨਾ
Bharat Sharma |Updated: Dec 12, 2023, 04:03 PM IST
Share

Lucky Sandhu News: ਕਈ ਮਾਮਲਿਆਂ ਵਿੱਚ ਜੇਲ੍ਹ ਵਿੱਚ ਬੰਦ ਸਾਬਕਾ ਕਾਂਗਰਸੀ ਯੂਥ ਦੇ ਆਗੂ ਲੱਕੀ ਸੰਧੂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਇੱਕ ਵਿਆਹ ਸਮਾਗਮ ਦੇ ਵਿੱਚ ਨੱਚਦਾ ਹੋਇਆ ਵਿਖਾਈ ਦੇ ਰਿਹਾ ਹੈ ਜਿਸ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਇਸ ਦੀ ਸ਼ਿਕਾਇਤ ਡੀਜੀਪੀ ਪੰਜਾਬ ਕੋਲ ਪਹੁੰਚ ਚੁੱਕੀ ਹੈ। ਇਸ ਤੋਂ ਬਾਅਦ ਪੰਜਾਬ ਪੁਲਿਸ ਨੂੰ ਭਾਜੜਾ ਪੈ ਗਈਆਂ ਹਨ। ਦੂਜੇ ਪਾਸੇ ਜੇਲ੍ਹ ਸਟਾਫ ਉਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। 

ਜਾਣਕਾਰੀ ਮੁਤਾਬਕ ਲੱਕੀ ਸੰਧੂ ਬਿਮਾਰੀ ਦਾ ਬਹਾਨਾ ਬਣਾ ਕੇ ਪੀਜੀਆਈ ਵਿੱਚ ਚੈਕਅੱਪ ਕਰਵਾਉਣ ਲਈ ਗਿਆ ਸੀ ਪਰ ਲੁਧਿਆਣਾ ਦੇ ਰਾਏਕੋਟ ਵਿੱਚ ਉਹ ਇੱਕ ਵਿਆਹ ਸਮਾਗਮ ਦੇ ਅੰਦਰ ਭੰਗੜਾ ਪਾਉਂਦਾ ਹੋਇਆ ਵਿਖਾਈ ਦੇ ਰਿਹਾ ਹੈ ਜਿਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਦੀ ਸ਼ਿਕਾਇਤ ਕੀਤੀ ਗਈ ਹੈ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦੇ ਧਿਆਨ ਵਿੱਚ ਵੀ ਇਹ ਮਾਮਲਾ ਲਿਆਂਦਾ ਗਿਆ ਹੈ।

ਲੱਕੀ ਸੰਧੂ ਉਤੇ ਦੋ ਕੇਸ ਦਰਜ ਹਨ ਪਹਿਲਾ ਕੇਸ ਮੋਹਾਲੀ ਵਿੱਚ ਜਦੋਂ ਕਿ ਦੂਜਾ ਕੇਸ ਲੁਧਿਆਣਾ ਦੇ ਮਾਡਲ ਟਾਊਨ ਵਿੱਚ ਦਰਜ ਹੈ ਜਿਸ ਵਿੱਚ ਉਸ ਨੇ ਇੱਕ ਹਨੀ ਟਰੈਪ ਦੇ ਰਾਹੀਂ ਇੱਕ ਕਾਰੋਬਾਰੀ ਨੂੰ ਧਮਕੀਆਂ ਦਿੱਤੀਆਂ ਸਨ। ਇਸ ਵਿੱਚ ਸੋਸ਼ਲ ਮੀਡੀਆ ਸਟਾਰ ਜਸਨੀਤ ਦਾ ਨਾਂ ਵੀ ਸਾਹਮਣੇ ਆਇਆ ਸੀ।
ਇਸ ਤੋਂ ਇਲਾਵਾ ਉਸ ਖਿਲਾਫ ਵੱਖ-ਵੱਖ ਥਾਣਿਆਂ ਦੇ ਅੰਦਰ ਨੌਂ ਮਾਮਲੇ ਦਰਜ ਹਨ।

ਹਾਲਾਂਕਿ ਉਸ ਨੇ ਜ਼ਮਾਨਤ ਅਰਜ਼ੀ ਪਾਈ ਹੋਈ ਹੈ ਪਰ ਹਾਲੇ ਤੱਕ ਉਹ ਫਿਲਹਾਲ ਜੇਲ੍ਹ ਵਿੱਚ ਬੰਦ ਹੈ ਉਸ ਦੀ ਜਮਾਨਤ ਅਰਜ਼ੀ ਤੇ 9 ਜਨਵਰੀ 2024 ਨੂੰ ਸੁਣਵਾਈ ਹੋਣੀ ਹੈ। ਇਸ ਤੋਂ ਪਹਿਲਾਂ ਹੀ ਇੱਕ ਵਿਆਹ ਸ਼ਾਦੀ ਵਿੱਚ ਬਿਮਾਰੀ ਦਾ ਬਹਾਨਾ ਲਗਾ ਕੇ ਜੇਲ੍ਹ ਵਿੱਚੋਂ ਆਪਣਾ ਚੈੱਕਅਪ ਕਰਵਾਉਣ ਲਈ ਬਾਹਰ ਗਏ ਲੱਕੀ ਸੰਧੂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ।

ਜੇਲ੍ਹ ਵਿੱਚੋਂ ਚੈੱਕ ਅਪ ਦਾ ਬਹਾਨਾ ਲਗਾ ਕੇ 8 ਦਸੰਬਰ ਨੂੰ ਉਸ ਨੂੰ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਹਵਾਲੇ ਕੀਤਾ ਗਿਆ ਸੀ ਤਾਂ ਜੋ ਮੁਲਾਜ਼ਮ ਉਸ ਨੂੰ ਪੀਜੀਆਈ ਲਿਜਾ ਸਕਣ। ਇਸ ਪੂਰੇ ਮਾਮਲੇ ਵਿੱਚ ਪੁਲਿਸ ਦੀ ਮਿਲੀਭੁਗਤ ਵੀ ਸਾਹਮਣੇ ਆ ਰਹੀ ਹੈ। 8 ਦਸੰਬਰ ਨੂੰ ਲੱਕੀ ਸੰਧੂ ਦੋ ਪੁਲਿਸ ਮੁਲਾਜ਼ਮਾਂ ਦੇ ਨਾਲ ਪੀਜੀਆਈ ਗਿਆ ਸੀ ਪਰ ਉਨ੍ਹਾਂ ਨਾਲ ਮਿਲੀਭੁਗਤ ਕਰਕੇ ਨਾ ਸਿਰਫ਼ ਉਹ ਸਾਹਨੇਵਾਲ ਸਥਿਤ ਆਪਣੇ ਘਰ ਗਿਆ ਸਗੋਂ ਉਥੋਂ ਤਿਆਰ ਹੋਣ ਤੋਂ ਬਾਅਦ ਰਾਏਕੋਟ ਵਿੱਚ ਸਥਿਤ ਮਹਿਲ ਮੁਬਾਰਕ ਪੈਲੇਸ ਵਿੱਚ ਚੱਲ ਰਹੇ ਇੱਕ ਵਿਆਹ ਸਮਾਗਮ ਵਿੱਚ ਵੀ ਸ਼ਾਮਿਲ ਹੋਇਆ।

ਇਸ ਦੌਰਾਨ ਉਸਨੇ ਗਾਣਿਆਂ ਉਤੇ ਭੰਗੜਾ ਵੀ ਪਾਇਆ ਅਤੇ ਪੈਸੇ ਵੀ ਲੁਟਾਏ। ਵਿਆਹ ਸਮਾਗਮ ਦੀ ਇਹ ਵੀਡੀਓ ਪੰਜਾਬੀ ਗਾਇਕ ਅੰਗਰੇਜ਼ ਅਲੀ ਦੇ ਕੋਲ ਸੀ ਜਿਸ ਵਿੱਚ ਲੱਕੀ ਸੰਧੂ ਨੂੰ ਵੇਖਿਆ ਗਿਆ। ਇਸ ਸਬੰਧੀ ਇੱਕ ਸ਼ਿਕਾਇਤ ਪੰਜਾਬ ਦੇ ਮੁੱਖ ਮੰਤਰੀ ਅਤੇ ਡੀਜੀਪੀ ਨੂੰ ਭੇਜ ਦਿੱਤੀ ਗਈ ਹੈ।

ਇਹ ਵੀ ਪੜ੍ਹੋ : Punjab News: ਕਰੋੜਾਂ ਰੁਪਏ ਦੀ ਖ਼ਰੀਦੀ ਤਿਰਪਾਲ ਦੀ 'ਸ਼ੱਕੀ' ਪ੍ਰਕਿਰਿਆ 'ਤੇ ਲਗਾਈ ਰੋਕ; ਮੁੱਖ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ

Read More
{}{}