Home >>Zee PHH Crime & Security

ਬਾਥਰੂਮ ‘ਚੋਂ ਔਰਤ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ, ਪੁਲਿਸ ਵੱਲੋਂ ਜਾਂਚ ਜਾਰੀ

Ludhiana News: ਸੁਰਿੰਦਰ ਨੇ ਤੁਰੰਤ ਸ਼ੋਰ ਮਚਾਇਆ, ਜਿਸ ਤੋਂ ਬਾਅਦ ਆਸ-ਪਾਸ ਦੇ ਲੋਕ ਮੌਕੇ ‘ਤੇ ਇਕੱਠੇ ਹੋ ਗਏ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਕਤਲ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ।

Advertisement
ਬਾਥਰੂਮ ‘ਚੋਂ ਔਰਤ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ, ਪੁਲਿਸ ਵੱਲੋਂ ਜਾਂਚ ਜਾਰੀ
Manpreet Singh|Updated: Jun 21, 2025, 08:25 PM IST
Share

Ludhiana News: ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਦੇ ਪੰਜਾਬੀ ਬਾਗ ਚੌਕ ਨੇੜਲੇ ਇਲਾਕੇ ਦੇ ਇੱਕ ਘਰ ਦੇ ਬਾਥਰੂਮ ਵਿੱਚ ਇੱਕ ਔਰਤ ਦੀ ਲਾਸ਼ ਖੂਨ ਨਾਲ ਲੱਥਪੱਥ ਮਿਲੀ। ਮ੍ਰਿਤਕਾ ਦੀ ਪਛਾਣ 55 ਸਾਲਾ ਸੋਨਮ ਜੈਨ ਵਜੋਂ ਹੋਈ ਹੈ। ਔਰਤ ਦੇ ਦੋ ਬੱਚੇ ਹਨ ਜੋ ਵਿਦੇਸ਼ ਵਿੱਚ ਰਹਿੰਦੇ ਹਨ।

ਘਟਨਾ ਸਮੇਂ ਔਰਤ ਦਾ ਪਤੀ ਸੁਰਿੰਦਰ ਕੰਮ ‘ਤੇ ਗਿਆ ਹੋਇਆ ਸੀ। ਜਦੋਂ ਉਹ ਦੁਪਹਿਰ ਨੂੰ ਖਾਣੇ ਲਈ ਘਰ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ਦਰਵਾਜ਼ਾ ਖੁੱਲ੍ਹਾ ਸੀ। ਉਸਨੇ ਆਪਣੀ ਪਤਨੀ ਨੂੰ ਆਵਾਜ਼ ਮਾਰੀ, ਪਰ ਕੋਈ ਜਵਾਬ ਨਹੀਂ ਮਿਲਿਆ। ਜਦੋਂ ਉਸਨੇ ਘਰ ਦੇ ਅੰਦਰ ਜਾ ਕੇ ਬਾਥਰੂਮ ਵਿੱਚ ਦੇਖਿਆ ਤਾਂ ਸੋਨਮ ਨੂੰ ਖੂਨ ਨਾਲ ਲੱਥਪੱਥ ਫਰਸ਼ ‘ਤੇ ਪਈ ਦੇਖਿਆ।

ਸੁਰਿੰਦਰ ਨੇ ਤੁਰੰਤ ਸ਼ੋਰ ਮਚਾਇਆ, ਜਿਸ ਤੋਂ ਬਾਅਦ ਆਸ-ਪਾਸ ਦੇ ਲੋਕ ਮੌਕੇ ‘ਤੇ ਇਕੱਠੇ ਹੋ ਗਏ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਕਤਲ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ।

ਸਲੇਮ ਟਾਬਰੀ ਥਾਣੇ ਦੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਵੀ ਸ਼ੱਕ ਹੈ ਕਿ ਕਾਤਲ ਲੁੱਟ ਦੇ ਇਰਾਦੇ ਨਾਲ ਘਰ ਵਿੱਚ ਦਾਖਲ ਹੋਇਆ ਸੀ। ਅਣਪਛਾਤੇ ਵਿਅਕਤੀ ਦੀ ਤਸਵੀਰ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਸਾਹਮਣੇ ਆਈ ਹੈ। ਇਹ ਵਿਅਕਤੀ ਲਗਭਗ 11.16 ਵਜੇ ਘਰ ਵਿੱਚ ਦਾਖਲ ਹੋਇਆ ਅਤੇ ਲਗਭਗ 11:45 ਵਜੇ ਘਰ ਤੋਂ ਬਾਹਰ ਨਿਕਲਦਾ ਦੇਖਿਆ ਗਿਆ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Read More
{}{}