Home >>Zee PHH Crime & Security

Machhiwara News: ਨੌਜਵਾਨਾਂ ਨੇ ਨਸ਼ੇ ਨੂੰ ਖ਼ਤਮ ਕਰਨ ਦਾ ਚੁੱਕਿਆ ਬੀੜਾ; ਖੁਦ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ

Machhiwara News: ਯੁੱਧ ਨਸ਼ਿਆਂ ਵਿਰੁੱਧ ਮਿਸ਼ਨ ਨੂੰ ਹੁਣ ਪੰਜਾਬ ਸਰਕਾਰ, ਪੰਜਾਬ ਪੁਲਿਸ ਦੇ ਨਾਲ-ਨਾਲ ਪੰਜਾਬ ਵਾਸੀ ਵੀ ਆਪ ਮੁਹਾਰੇ ਅਪਣੇ ਪਿੰਡਾ ਦੇ ਨੌਜਵਾਨਾਂ ਨੂੰ ਨਸ਼ੇ ਦੇ ਕੋਹੜ ਤੋਂ ਬਚਾਉਣ ਲਈ ਅੱਗੇ ਆ ਰਹੇ ਹਨ।

Advertisement
 Machhiwara News: ਨੌਜਵਾਨਾਂ ਨੇ ਨਸ਼ੇ ਨੂੰ ਖ਼ਤਮ ਕਰਨ ਦਾ ਚੁੱਕਿਆ ਬੀੜਾ; ਖੁਦ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ
Ravinder Singh|Updated: Jul 29, 2025, 12:23 PM IST
Share

Machhiwara News: ਯੁੱਧ ਨਸ਼ਿਆਂ ਵਿਰੁੱਧ ਮਿਸ਼ਨ ਨੂੰ ਹੁਣ ਪੰਜਾਬ ਸਰਕਾਰ, ਪੰਜਾਬ ਪੁਲਿਸ ਦੇ ਨਾਲ-ਨਾਲ ਪੰਜਾਬ ਵਾਸੀ ਵੀ ਆਪ ਮੁਹਾਰੇ ਅਪਣੇ ਪਿੰਡਾ ਦੇ ਨੌਜਵਾਨਾਂ ਨੂੰ ਨਸ਼ੇ ਦੇ ਕੋਹੜ ਤੋਂ ਬਚਾਉਣ ਲਈ ਅੱਗੇ ਆ ਰਹੇ ਹਨ। ਦੇਰ ਰਾਤ ਕਰੀਬ 10:30 ਵਜੇ ਮਾਛੀਵਾੜਾ ਦੇ ਨਜ਼ਦੀਕੀ ਪਿੰਡ ਸ਼ੇਰਪੁਰ ਤੇ ਚਮਕੌਰ ਸਾਹਿਬ ਦੇ ਨੌਜਵਾਨਾਂ ਵੱਲੋਂ ਸ਼ੇਰਪੁਰ ਵਿੱਚ ਨਸ਼ਾ ਵੇਚਣ ਵਾਲੇ ਕੁਝ ਨੌਜਵਾਨਾਂ ਨੂੰ ਫੜਿਆ ਅਤੇ ਇਸ ਸਬੰਧ ਵਿੱਚ ਵੀਡੀਓ ਵੀ ਵਾਇਰਲ ਕੀਤੀ ਗਈ ਹੈ। 

ਇਸ ਵੀਡੀਓ ਵਿੱਚ ਕਿਹਾ ਗਿਆ ਕਿ ਉਨ੍ਹਾਂ ਦੇ ਇਲਾਕੇ ਚਮਕੌਰ ਸਾਹਿਬ ਨੂੰ ਮਾਛੀਵਾੜਾ ਦੇ ਪਿੰਡਾਂ ਦੇ ਵਿਅਕਤੀਆਂ ਵੱਲੋਂ ਨਸ਼ਾ ਸਪਲਾਈ ਕੀਤਾ ਜਾ ਰਿਹਾ ਹੈ। ਜਿਸ ਕਾਰਨ ਨੌਜਵਾਨ ਪੀੜ੍ਹੀ ਬਰਬਾਦ ਹੋ ਰਹੀ ਹੈ। ਉਨ੍ਹਾਂ ਨੇ ਵਾਰ-ਵਾਰ ਪੁਲਿਸ ਨੂੰ ਇਸ ਬਾਰੇ ਸੂਚਨਾ ਵੀ ਦਿੱਤੀ ਪਰ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ। ਹੁਣ ਉਨ੍ਹਾਂ ਨੇ ਮੌਕੇ ਉਤੇ ਬੰਦੇ ਫੜੇ ਨੇ ਜੋ ਕਿ ਸਾਡੇ ਏਰੀਏ ਵਿੱਚ ਨਸ਼ਾ ਸਪਲਾਈ ਕਰਦੇ ਹਨ। ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਮਾਛੀਵਾੜਾ ਇਲਾਕੇ ਦੇ ਪਿੰਡਾਂ ਵਿੱਚ ਧੜੱਲੇ ਨਾਲ ਨਸ਼ਾ ਵਿਕ ਰਿਹਾ ਹੈ ਅਤੇ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ।

ਜਦੋਂ ਵੀ ਇਸ ਸਬੰਧੀ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਵੱਲੋਂ ਕਿਹਾ ਜਾਂਦਾ ਹੈ ਕਿ ਜਲਦ ਹੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧ ਵਿੱਚ ਜਦੋਂ ਫੜਨ ਵਾਲੇ ਵਿਅਕਤੀਆਂ ਵਿੱਚੋਂ ਗੁਰਿੰਦਰ ਨੂਰਪੁਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਵੱਲੋਂ ਕਿਹਾ ਗਿਆ ਕਿ ਕੁਝ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਸਨ ਉਹ ਸਾਡੇ ਸੰਪਰਕ ਵਿੱਚ ਆਏ ਤਾਂ ਅਸੀਂ ਪਹਿਲਾਂ ਉਹਨਾਂ ਨੂੰ ਕਿਹਾ ਕਿ ਸਾਨੂੰ ਨਸ਼ਾ ਵੇਚਣ ਵਾਲਿਆਂ ਨੂੰ ਕਾਬੂ ਕਰਵਾਓ ਤਾਂ ਇਹ ਰਾਤ ਕਾਰਵਾਈ ਕੀਤੀ ਗਈ।

ਇਹ ਵੀ ਪੜ੍ਹੋ : Punjab Weather: ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਵਰ੍ਹਨਗੇ ਬੱਦਲ; ਸੂਬੇ ਭਰ ਵਿੱਚ ਬੱਦਲਵਾਈ ਦੀ ਭਵਿੱਖਬਾਣੀ

ਜ਼ਿਕਰਯੋਗ ਹੈ ਕਿ ਮਾਛੀਵਾੜਾ ਦੇ ਪਿੰਡ ਸ਼ੇਰਪੁਰ ਵਿਖੇ ਪੁਲਿਸ ਚੌਕੀ ਤਾਂ ਹੈ ਪਰ ਕੋਈ ਪੁਲਿਸ ਮੁਲਾਜ਼ਮ ਨਹੀਂ ਜਿਸ ਕਾਰਨ ਇਹ ਪੁਲਿਸ ਚੌਕੀ ਕਈ ਮਹੀਨਿਆਂ ਤੋਂ ਬੰਦ ਪਈ ਹੈ।

ਇਹ ਵੀ ਪੜ੍ਹੋ : Kotkapura News: ਹੋਟਲ ਵਿੱਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ; ਕਿਸਾਨ ਯੂਨੀਅਨ ਵੱਲੋਂ ਹੋਟਲ ਦਾ ਘਿਰਾਓ

Read More
{}{}