Home >>Education

NDA 2025: ਖਰੜ ਦੇ ਅਨਹਦ ਨੇ NDA ਦੇ ਟੈਸਟ ਵਿਚੋਂ ਦੇਸ਼ ਭਰ 'ਚੋਂ 11ਵਾਂ ਸਥਾਨ ਕੀਤਾ ਹਾਸਲ

NDA 2025: ਖਰੜ ਦੇ ਨੌਜਵਾਨ ਅਨਹਦ ਸਿੰਘ (18 ਸਾਲ) ਵੱਲੋਂ ਪੂਰੇ ਦੇਸ਼ ਵਿੱਚ ਐਨਡੀਏ ਦੇ ਪੇਪਰ ਵਿੱਚੋਂ 11ਵਾਂ ਸਥਾਨ ਪ੍ਰਾਪਤ ਕਰਕੇ ਮਾਂ ਬਾਪ ਦਾ ਨਾਮ ਰੋਸ਼ਨ ਕੀਤਾ ਹੈ।

Advertisement
NDA 2025: ਖਰੜ ਦੇ ਅਨਹਦ ਨੇ NDA ਦੇ ਟੈਸਟ ਵਿਚੋਂ ਦੇਸ਼ ਭਰ 'ਚੋਂ 11ਵਾਂ ਸਥਾਨ ਕੀਤਾ ਹਾਸਲ
Ravinder Singh|Updated: Apr 14, 2025, 06:40 PM IST
Share

NDA 2025: ਖਰੜ ਦੇ ਨੌਜਵਾਨ ਅਨਹਦ ਸਿੰਘ (18 ਸਾਲ) ਵੱਲੋਂ ਪੂਰੇ ਦੇਸ਼ ਵਿੱਚ ਐਨਡੀਏ ਦੇ ਪੇਪਰ ਵਿੱਚੋਂ 11ਵਾਂ ਸਥਾਨ ਪ੍ਰਾਪਤ ਕਰਕੇ ਜਿੱਥੇ ਮਾਂ ਬਾਪ ਦਾ ਨਾਮ ਰੋਸ਼ਨ ਕੀਤਾ ਹੈ ਉੱਥੇ ਹੀ ਖਰੜ ਦਾ ਨਾਮ ਵੀ ਰੋਸ਼ਨ ਹੋਇਆ ਹੈ। ਪਹਿਲਾਂ ਵੀ ਕਈ ਖਿਡਾਰੀਆਂ ਤੋਂ ਲੈ ਕੇ ਸਿੰਗਰ ਤੱਕ ਖਰੜ ਵਿਚੋਂ ਉਭਰ ਕੇ ਸਾਹਮਣੇ ਆਏ ਹਨ ਪਰ ਅਨਹਦ ਸਿੰਘ ਵੱਲੋਂ ਐਨਡੀਏ ਦਾ ਟੈਸਟ ਦਿੱਤਾ ਅਤੇ ਪੂਰੇ ਦੇਸ਼ ਵਿੱਚੋਂ 11ਵਾਂ ਰੈਂਕ ਪ੍ਰਾਪਤ ਕੀਤਾ ਜਦੋਂ ਸਾਡੀ ਟੀਮ ਨੇ ਅਨਹਦ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੇ ਪਿਤਾ ਜੀ ਦੇ ਇੱਕ ਦੋਸਤ ਆਰਮੀ ਵਿੱਚ ਅਫਸਰ ਹਨ ਜਿਸ ਨੂੰ ਦੇਖ ਕੇ ਮੇਰੇ ਵਿੱਚ ਵੀ ਜਨੂੰਨ ਆਇਆ ਅਤੇ ਮੈਂ ਵੀ ਐਨਡੀਏ ਦੀ ਤਿਆਰੀ ਕਰਨ ਲੱਗਾ।

ਪਹਿਲਾਂ ਉਸਨੇ 12ਵੀਂ ਤੱਕ ਵਾਈਪੀਐਸ ਸਕੂਲ ਮੋਹਾਲੀ ਤੇ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਵਿੱਚ ਪੜ੍ਹਾਈ ਸ਼ੁਰੂ ਕੀਤੀ ਅਤੇ ਐਨਡੀਏ ਦੀ ਤਿਆਰੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਪੇਪਰ ਹੋਇਆ। ਪੇਪਰ ਦੇਣ ਤੋਂ ਪਹਿਲਾਂ ਪਰਮਾਤਮਾ ਦਾ ਓਟ ਆਸਰਾ ਲਿਆ ਅਤੇ ਪੇਪਰ ਦੇਣ ਚਲਾ ਗਿਆ ਤੇ ਜਦੋਂ ਉਸਦਾ ਨਤੀਜਾ ਆਇਆ ਤਾਂ ਉਸਦੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ।

ਉਸਨੇ ਇਸ ਕਾਮਯਾਬੀ ਦਾ ਸਿਹਰਾ ਆਪਣੇ ਮਾਂ ਬਾਪ ਤੇ ਆਪਣੀ ਅਧਿਆਪਕਾਂ ਨੂੰ ਦਿੱਤਾ ਤੇ ਹੋਰ ਵਿਦਿਆਰਥੀਆਂ ਨੂੰ ਵੀ ਸੰਦੇਸ਼ ਦਿੱਤਾ ਕਿ ਨਸ਼ੇ ਨੂੰ ਛੱਡ ਕੇ ਕ੍ਰਾਈਮ ਦੀ ਦੁਨੀਆਂ ਨੂੰ ਛੱਡ ਕੇ ਆਪਣੇ ਮਾਂ ਬਾਪ ਵੱਲ ਜ਼ਰੂਰ ਸੋਚਣਾ ਚਾਹੀਦਾ ਹੈ ਤੇ ਆਪਣੇ ਮੁੜ ਵਾਪਸੀ ਕਰਕੇ ਆਪਣੇ ਦੇਸ਼ ਅਤੇ ਆਪਣੇ ਸਮਾਜ ਲਈ ਕੁਝ ਚੰਗਾ ਕਰਨਾ ਚਾਹੀਦਾ ਹੈ।

ਅਨਹਦ ਦੀ ਮਾਂ ਸ਼ਾਲਨੀ ਨੇ ਕਿਹਾ ਕਿ ਮੈਂ ਆਪਣੇ ਬੱਚੇ ਨੂੰ ਦਸਵੀਂ ਤੱਕ ਫੋਨ ਦੀ ਬਿਲਕੁਲ ਵੀ ਵਰਤੋਂ ਨਹੀਂ ਕਰਨ ਦਿੱਤੀ ਤੇ ਲਾਰਾ ਲਾ ਕੇ ਮੁੰਡੇ ਨੂੰ ਰੱਖਿਆ ਅਤੇ ਸਭ ਤੋਂ ਵੱਡਾ ਯੋਗਦਾਨ ਜਿਹੜਾ ਰਿਹਾ ਪੜ੍ਹਾਈ ਦਾ ਰਿਹਾ ਫੋਨ ਨਾ ਦੇਣਾ ਰਿਹਾ। ਉਨ੍ਹਾਂ ਹੋਰ ਮਾਂ ਬਾਪ ਨੂੰ ਵੀ ਕਿਹਾ ਕਿ ਅਗਰ ਤੁਸੀਂ ਆਪਣੇ ਬੱਚੇ ਨੂੰ ਕਾਬਲ ਬਣਾਉਣਾ ਚਾਹੁੰਦੇ ਹੋ ਤਾਂ ਆਪਣੇ ਬੱਚਿਆਂ ਤੋਂ ਫੋਨ ਨੂੰ ਦੂਰ ਰੱਖੋ ਫੋਨ ਇੱਕ ਇਹੋ ਜਿਹੀ ਚੀਜ਼ ਹੈ ਜੋ ਬੱਚੇ ਨੂੰ ਵਿਗਾੜਦੀ ਹੈ ਤੇ ਕ੍ਰਾਈਮ ਦੀ ਦੁਨੀਆਂ ਵਿੱਚ ਲੈ ਕੇ ਜਾਂਦੀ ਹੈ।

ਗੌਰ ਕਰਨ ਯੋਗ ਗੱਲ ਹੈ ਕਿ ਅਨਹਦ ਦੀ ਮਾਂ ਵਾਈਪੀਐਸ ਸਕੂਲ ਵਿੱਚ ਅਧਿਆਪਕ ਹੈ ਅਤੇ ਪਿਤਾ ਉਸਦਾ ਸਾਫਟਵੇਅਰ ਇੰਜੀਨੀਅਰਿੰਗ ਦਾ ਕੰਮ ਕਰਦਾ ਹੈ। ਇਹ ਸਾਰਿਆਂ ਤੋਂ ਪਤਾ ਲੱਗਦਾ ਹੈ ਕਿ ਜੇਕਰ ਇਨਸਾਨ ਦੇ ਵਿੱਚ ਕੁਝ ਕਰਨ ਦਾ ਜਨੂੰਨ ਹੋਵੇ ਤਾਂ ਉਹ ਬਹੁਤ ਕੁਝ ਸਮਾਜ ਅਤੇ ਆਪਣੇ ਪਰਿਵਾਰ ਦੇ ਲਈ ਕਰ ਸਕਦਾ ਹੈ।

Read More
{}{}