Home >>Education

Barnala: ਪਿਤਾ-ਪੁੱਤਰ ਨੇ ਇਕੱਠਿਆਂ ਨੇ 12ਵੀਂ ਜਮਾਤ ਦੀ ਪ੍ਰੀਖਿਆ ਕੀਤੀ ਪਾਸ; ਦੋਵਾਂ ਨਤੀਜਾ ਵੀ ਰਿਹਾ ਸ਼ਾਨਦਾਰ

Barnala: ਕਿਹਾ ਜਾਂਦਾ ਹੈ ਪੜ੍ਹਨ-ਲਿਖਣ ਦੀ ਕੋਈ ਉਮਰ ਨਹੀਂ ਹੁੰਦੀ ਸਿਰਫ਼ ਇਨਸਾਨ ਵਿੱਚ ਇੱਛਾ ਹੋਣੀ ਚਾਹੀਦੀ ਹੈ। ਸਿੱਖਿਆ ਕਿਸੇ ਵੀ ਸਮੇਂ ਤੇ ਕਿਸੇ ਵੀ ਉਮਰ ਵਿੱਚ ਹਾਸਿਲ ਕੀਤੀ ਜਾ ਸਕਦੀ ਹੈ।  

Advertisement
Barnala: ਪਿਤਾ-ਪੁੱਤਰ ਨੇ ਇਕੱਠਿਆਂ ਨੇ 12ਵੀਂ ਜਮਾਤ ਦੀ ਪ੍ਰੀਖਿਆ ਕੀਤੀ ਪਾਸ; ਦੋਵਾਂ ਨਤੀਜਾ ਵੀ ਰਿਹਾ ਸ਼ਾਨਦਾਰ
Ravinder Singh|Updated: May 20, 2025, 05:41 PM IST
Share

Barnala (ਦਵਿੰਦਰ ਸ਼ਰਮਾ): ਕਿਹਾ ਜਾਂਦਾ ਹੈ ਪੜ੍ਹਨ-ਲਿਖਣ ਦੀ ਕੋਈ ਉਮਰ ਨਹੀਂ ਹੁੰਦੀ ਸਿਰਫ਼ ਇਨਸਾਨ ਵਿੱਚ ਇੱਛਾ ਹੋਣੀ ਚਾਹੀਦੀ ਹੈ। ਸਿੱਖਿਆ ਕਿਸੇ ਵੀ ਸਮੇਂ ਤੇ ਕਿਸੇ ਵੀ ਉਮਰ ਵਿੱਚ ਹਾਸਿਲ ਕੀਤੀ ਜਾ ਸਕਦੀ ਹੈ।  ਬਰਨਾਲਾ ਜ਼ਿਲ੍ਹੇ ਦਾ ਰਾਏਸਰ ਪਿੰਡ ਦੇ ਪਿਤਾ-ਪੁੱਤਰ ਨੇ ਇਕੱਠਿਆਂ ਨੇ 12ਵੀਂ ਜਮਾਤ ਦੀ ਪ੍ਰੀਖਿਆ ਪਾਸ ਕਰਕੇ ਪਿੰਡ ਤੇ ਸਮਾਜ ਨੂੰ ਸਿੱਖਿਅਤ ਹੋਣ ਦਾ ਸੰਦੇਸ਼ ਦਿੱਤਾ ਹੈ।

ਰਾਏਸਰ ਦੇ ਆਰਥਿਕ ਰੂਪ ਨਾਲ ਕਮਜ਼ੋਰ ਪਰਿਵਾਰ ਨਾਲ ਤਾਲੁਕ ਰੱਖਣ ਵਾਲੇ 60 ਸਾਲਾ ਅਵਤਾਰ ਸਿੰਘ ਪੁੱਤਰ ਨੰਦ ਸਿੰਘ ਤੇ ਜਸਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਨੇ ਇਕੱਠਿਆਂ ਨੇ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਤੇ ਦੋਵਾਂ ਦਾ ਨਤੀਜਾ ਵੀ ਕਾਫੀ ਸ਼ਾਨਦਾਰ ਰਿਹਾ ਹੈ। 

ਅਵਤਾਰ ਸਿੰਘ ਇੱਕ ਉੱਘੇ ਲੇਖਕ ਵੀ ਹਨ। ਇਸ ਮੌਕੇ 12ਵੀਂ ਦੀ ਪ੍ਰੀਖਿਆ ਪਾਸ ਕਰਨ ਵਾਲੇ ਅਵਤਾਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਜਸਪ੍ਰੀਤ ਸਿੰਘ ਨੇ ਪ੍ਰੀਖਿਆ ਪਾਸ ਕਰਨ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਜੇਕਰ ਪਿਤਾ ਅਵਤਾਰ ਸਿੰਘ ਦੀ ਗੱਲ ਕਰੀਏ ਤਾਂ ਅਵਤਾਰ ਸਿੰਘ ਨੇ 500 ਵਿੱਚੋਂ 360 ਅੰਕ ਪ੍ਰਾਪਤ ਕਰਕੇ 72% ਅੰਕ ਪ੍ਰਾਪਤ ਕੀਤੇ ਹਨ। ਪੁੱਤਰ ਨੇ 69 ਫੀਸਦੀ ਅੰਕ ਹਾਸਲ ਕੀਤੇ। ਅਵਤਾਰ ਸਿੰਘ ਦੀ ਗੱਲ ਕਰੀਏ ਤਾਂ ਅਵਤਾਰ ਸਿੰਘ ਨੇ 1982-83 ਦੇ ਵਿਚਕਾਰ 10ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਪਰ 42 ਸਾਲਾਂ ਬਾਅਦ, ਉਨ੍ਹਾਂ ਨੇ ਓਪਨ ਸਟੱਡੀ ਕਰਕੇ ਦੁਬਾਰਾ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ।

ਜੋ ਕਿ ਸਿੱਖਿਆ ਨੂੰ ਅੱਗੇ ਵਧਾਉਣ ਲਈ ਇੱਕ ਵੱਡਾ ਸੰਦੇਸ਼ ਹੈ। ਪਿਤਾ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਨੂੰ 12ਵੀਂ ਜਮਾਤ ਦੀ ਪ੍ਰੀਖਿਆ ਦੇਣ ਲਈ ਫਾਰਮ ਭਰਿਆ ਸੀ। ਜਿੱਥੇ ਉਨ੍ਹਾਂ ਨੇ ਆਪਣੇ ਫਾਰਮ ਵੀ ਭਰੇ। ਜਿਨ੍ਹਾਂ ਨੇ ਆਪਣੀ ਪੜ੍ਹਾਈ ਖੁੱਲ੍ਹ ਕੇ ਸ਼ੁਰੂ ਕੀਤੀ ਅਤੇ ਅਵਤਾਰ ਸਿੰਘ ਨੇ ਦੱਸਿਆ ਕਿ ਬਠਿੰਡਾ ਦੀ ਰਹਿਣ ਵਾਲੀ ਸੁਖਵਿੰਦਰ ਕੌਰ ਖੋਸਲ ਦੇ ਯਤਨਾਂ ਸਦਕਾ ਉਨ੍ਹਾਂ ਨੇ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ।

ਪਿਤਾ ਅਵਤਾਰ ਸਿੰਘ, ਜੋ ਕਿ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰ ਤੋਂ ਹਨ, ਪਰਿਵਾਰ ਦਾ ਖਰਚ ਚਲਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ, ਜਦੋਂ ਕਿ ਉਨ੍ਹਾਂ ਦਾ ਪੁੱਤਰ ਵੀ ਇੱਕ ਫੈਕਟਰੀ ਵਿੱਚ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਹੈ।

Read More
{}{}