Home >>Education

Dhuri News: ਧੂਰੀ ਦੇ ਸ੍ਰੀ ਚੈਤੰਨਿਆ ਟੈਕਨੋ ਸਕੂਲ ਦੇ 10 ਵਿਦਿਆਰਥੀ ਨਾਸਾ ਟੂਰ ਲਈ ਰਵਾਨਾ

Dhuri News: ਇਹ ਵਿਦਿਆਰਥੀ 20 ਮਈ ਨੂੰ ਅਮਰੀਕਾ ਲਈ ਰਵਾਨਾ ਹੋਣਗੇ ਅਤੇ 10 ਦਿਨਾਂ ਬਾਅਦ ਮੁੜ ਤੋਂ ਭਾਰਤ ਪਰਤ ਆਉਣਗੇ। ਸਕੂਲ ਪ੍ਰਬੰਧਕਾਂ ਨੇ ਸਾਰੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ

Advertisement
Dhuri News: ਧੂਰੀ ਦੇ ਸ੍ਰੀ ਚੈਤੰਨਿਆ ਟੈਕਨੋ ਸਕੂਲ ਦੇ 10 ਵਿਦਿਆਰਥੀ ਨਾਸਾ ਟੂਰ ਲਈ ਰਵਾਨਾ
Manpreet Singh|Updated: May 18, 2024, 10:19 AM IST
Share

Dhuri News: ਧੂਰੀ ਦੇ ਸ਼੍ਰੀ ਚੈਤੰਨਿਆ ਟੈਕਨੋ ਸਕੂਲ ਨੂੰ ਸਿੱਖਿਆ ਦੇ ਖੇਤਰ ਵਿੱਚ ਕਿਸੇ ਮੁਹਤਾਜ ਦੀ ਲੋੜ ਨਹੀਂ ਹੈ। ਜਿਸ ਨੇ ਧੂਰੀ ਵਿੱਚ ਐਂਟਰੀ ਕੈਂਬਰਿਜ ਸਕੂਲ ਦੇ ਨਾਲ ਹੋਈ ਹੈ। ਜਿਸ ਦੇ 10 ਵਿਦਿਆਰਥੀ ਅਮਰੀਕਾ ਦੇ ਨਾਸਾ ਜਾ ਰਹੇ ਹਨ, ਜਿੱਥੇ ਉਹ ਵੱਖ-ਵੱਖ ਪ੍ਰੋਜੈਕਟਾਂ 'ਤੇ ਕੰਮ ਕਰਨਗੇ ਅਤੇ ਵਿਗਿਆਨੀਆਂ ਨੂੰ ਮਿਲ ਕੇ ਬਹੁਤ ਕੁਝ ਸਿੱਖਣਗੇ ਅਤੇ ਉੱਥੇ ਜਾ ਕੇ ਉਹ ਬਾਹਾਰ ਦੇ ਸੱਭਿਆਚਾਰ ਅਤੇ ਉਨ੍ਹਾਂ ਦੇ ਜੀਵਨ ਢੰਗ ਬਾਰੇ ਸਿੱਖਣਗੇ। ਇਸ ਟੂਰ ਦੌਰਾਨ ਵਿਦਿਆਰਥੀ ਉੱਥੇ ਦੇ ਵਿਗਿਆਨੀਆਂ ਨਾਲ ਮਿਲਕੇ ਇੱਕ ਕਾਨਫਰੰਸ ਵੀ ਕਰਨਗੇ।

ਸਕੂਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਾਡੀ ਸੰਸਥਾ ਦਾ ਮੁੱਖ ਮੰਤਵ ਅਪਣੇ ਸਕੂਲ ਦੀ ਵਿਦਿਆਰਥੀਆਂ ਨੂੰ ਸਿੱਖਿਆ ਦਾ ਅਜਿਹਾ ਪੱਧਰ ਤਿਆਰ ਕਰਕੇ ਦੇਣਾ ਹੈ। ਜਿਸ ਨਾਲ ਉਹ ਕਿਸੇ ਵੀ ਪੱਖੋਂ ਕਿਸੇ ਦੇਸ਼ ਅਤੇ ਸੂਬੇ ਦੀ ਵਿਦਿਆਰਥੀਆਂ ਤੋਂ ਪਿੱਛੇ ਨਾ ਰਹਿ ਸਕਣ। ਇਸ ਲਈ ਸਾਡੇ ਸਕੂਲ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਨਾਸਾ ਭੇਜਿਆ ਜਾ ਰਿਹਾ ਹੈ।  ਜਿੱਥੇ ਉਹ ਵੱਖ-ਵੱਖ ਪ੍ਰੋਜੈਕਟਾਂ 'ਤੇ ਕੰਮ ਕਰਨਗੇ ਅਤੇ ਵਿਗਿਆਨੀਆਂ ਨੂੰ ਮਿਲ ਕੇ ਬਹੁਤ ਕੁਝ ਸਿੱਖਣਗੇ ਅਤੇ ਉੱਥੇ ਜਾ ਕੇ ਉਹ ਬਾਹਾਰ ਦੇ ਸੱਭਿਆਚਾਰ ਅਤੇ ਉਨ੍ਹਾਂ ਦੇ ਜੀਵਨ ਢੰਗ ਬਾਰੇ ਸਿੱਖਣਗੇ।

ਜਿਸ ਤੋਂ ਬਾਅਦ ਉਹ ਆਪਣੇ ਸਕੂਲ ਵਾਪਸ ਆ ਕੇ ਆਪਣੇ ਸਾਥੀਆਂ ਨੂੰ ਪੜ੍ਹਾਉਣਗੇ ਅਤੇ ਭਾਰਤ ਦੇ ਸਕੂਲਾਂ ਨੂੰ ਅਪਗ੍ਰੇਡ ਕਰਨ ਦੀ ਕੋਸ਼ਿਸ਼ ਕਰਨਗੇ। ਇਹ ਵਿਦਿਆਰਥੀ 20 ਮਈ ਨੂੰ ਅਮਰੀਕਾ ਲਈ ਰਵਾਨਾ ਹੋਣਗੇ ਅਤੇ 10 ਦਿਨਾਂ ਬਾਅਦ ਮੁੜ ਤੋਂ ਭਾਰਤ ਪਰਤ ਆਉਣਗੇ। ਸਕੂਲ ਪ੍ਰਬੰਧਕਾਂ ਨੇ ਸਾਰੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।

ਸਕੂਲ ਦੇ ਪੰਜਾਬ ਇੰਚਾਰਜ ਰਾਮ ਬਾਬੂ ਆਰ ਆਈ ਹਰੀ, ਸਕੂਲ ਦੇ ਡੀਨ ਰਾਕੇਸ਼ ਜੀ ਅਤੇ ਪ੍ਰਿੰਸੀਪਲ ਬ੍ਰਿਜੇਸ਼ ਸਕਸੈਨਾ, ਵਾਈਸ ਦੋਵੇਂ ਸਕੂਲ ਪਿ੍ੰਸੀਪਲ ਮੀਨਾਕਸ਼ੀ ਸਕਸੈਨਾ ਦੀ ਰਹਿਨੁਮਾਈ ਹੇਠ ਮਿਲ ਕੇ ਕੰਮ ਕਰ ਰਹੇ ਹਨ। ਸਕੂਲ ਦੇ 10 ਬੱਚੇ ਅਮਰੀਕਾ 'ਚ ਨਾਸਾ ਵਿਖੇ ਪੜ੍ਹਣ ਵਾਲੇ ਹਨ, ਜਿੱਥੇ ਉਹ ਵੱਖ-ਵੱਖ ਪ੍ਰੋਜੈਕਟਾਂ 'ਤੇ ਕੰਮ ਕਰਨਗੇ ਅਤੇ ਵਿਗਿਆਨੀਆਂ ਨੂੰ ਮਿਲ ਕੇ ਬਹੁਤ ਕੁਝ ਸਿੱਖਣਗੇ ਅਤੇ ਬਾਹਾ ਦੇ ਸੱਭਿਆਚਾਰ ਦਾ ਅਨੁਭਵ ਕਰਨਗੇ | 

Read More
{}{}