Dr. Jagdeep Singh: ਡਾਕਟਰ ਜਗਦੀਪ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉੱਪ ਕੁਲਪਤੀ (vice chancellor) ਨਿਯੁਕਤ ਕੀਤੇ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਬਹੁਤ ਬਹੁਤ ਮੁਬਾਰਕਾਂ..ਮਾਲਵੇ ਜ਼ਿੰਦ ਜਾਨ ਇਸ ਸੰਸਥਾ ਨੂੰ ਤਰੱਕੀਆਂ ਤੇ ਲੈ ਕੇ ਜਾਓ..ਵਾਹਿਗੁਰੂ ਮੇਹਰ ਕਰੇ..। ਪੰਜਾਬ ਸਰਕਾਰ ਨੇ ਡਾ. ਜਗਦੀਪ ਸਿੰਘ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਾਈਸ ਚਾਂਸਲਰ ਨਿਯੁਕਤ ਕਰ ਦਿੱਤਾ ਹੈ ਤੇ ਇਸ ਸਬੰਧੀ ਹੁਕਮ ਅੱਜ ਪ੍ਰਿੰਸੀਪਲ ਸਕੱਤਰ ਵਿਵੇਕ ਪ੍ਰਤਾਪ ਸਿੰਘ ਨੇ ਜਾਰੀ ਕੀਤੇ ਤੇ ਵੀਸੀ ਦੇ ਅਹੁਦੇ ਦੀ ਮਿਆਦ ਤਿੰਨ ਸਾਲ ਰੱਖੀ ਗਈ ਹੈ।
ਡਾਕਟਰ ਜਗਦੀਪ ਸਿੰਘ ਜੀ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉੱਪ ਕੁਲਪਤੀ (vice chancellor) ਨਿਯੁਕਤ ਹੋਣ ਦੀਆਂ ਬਹੁਤ ਬਹੁਤ ਮੁਬਾਰਕਾਂ..ਮਾਲਵੇ ਦੀ ਜ਼ਿੰਦ ਜਾਨ ਇਸ ਸੰਸਥਾ ਨੂੰ ਤਰੱਕੀਆਂ 'ਤੇ ਲੈ ਕੇ ਜਾਓ..ਵਾਹਿਗੁਰੂ ਮੇਹਰ ਕਰੇ.. pic.twitter.com/0sf4gsC5dy
— Bhagwant Mann (@BhagwantMann) May 19, 2025
ਜਗਦੀਪ ਸਿੰਘ ਇਸ ਵੇਲੇ ਆਈਸ਼ਰ ਮੁਹਾਲੀ ਦੇ ਰਜਿਸਟਰਾਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਅਹੁਦਾ ਕਾਫੀ ਸਮੇਂ ਤੋਂ ਖਾਲੀ ਪਿਆ ਸੀ। ਇਸ ਤੋਂ ਪਹਿਲਾਂ ਵਾਲੇ ਵਾਈਸ ਚਾਂਸਲਰ ਡਾ. ਅਰਵਿੰਦ ਵੀ ਆਈਸ਼ਰ ਸੰਸਥਾ ਨਾਲ ਸਬੰਧਤ ਰਹੇ ਹਨ। ਦੱਸਣਯੋਗ ਹੈ ਕਿ ਇਸ ਵੇਲੇ ਪੰਜਾਬੀ ਯੂਨੀਵਰਸਿਟੀ ਵਿਚ ਜੀਐਨਡੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਕੋਲ ਵਾਧੂ ਚਾਰਜ ਹੈ।