Anandpur Sahib News(ਬਿਮਲ ਕੁਮਾਰ): ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਨੇ ਕਿਹਾ ਹੈ ਕਿ ਸਿੱਖਿਆ ਕ੍ਰਾਂਤੀ ਬਦਲਦੇ ਪੰਜਾਬ ਦੀ ਬਦਲਦੀ ਤਸਵੀਰ ਹੈ। ਪੰਜਾਬ ਦੇ ਹਜ਼ਾਰਾ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਚੁੱਕੀ ਹੈ। ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੁਣ ਫਰਸ਼ ਨੇ ਨਹੀ ਬੈਠਦੇ, ਸਰਕਾਰੀ ਸਕੂਲਾਂ ਵਿਚ ਚਾਰਦੀਵਾਰੀ ਮੁਕੰਮਲ ਹੋ ਚੁੱਕੀ ਹੈ,ਆਧੁਨਿਕ ਸਾਇੰਸ ਲੈਬ ਤਿਆਰ ਹੋ ਗਏ ਹਨ, ਸਕੂਲਾਂ ਵਿਚ ਅਧਿਆਪਕ ਪਹੁੰਚ ਰਹੇ ਹਨ, ਕੈਂਪਸ ਮੈਨੇਜਰ, ਸੁਰੱਖਿਆ ਗਾਰਡ ਤੈਨਾਤ ਕਰਕੇ ਸਰਕਾਰੀ ਸਕੂਲਾਂ ਵਿੱਚ ਟ੍ਰਾਸਪੋਰਟ ਦੀ ਸੁਵਿਧਾਂ ਉਪਲੱਬਧ ਕਰਵਾਈ ਗਈ ਹੈ। ਪੰਜਾਬ ਦੇ ਸਰਕਾਰੀ ਸਕੂਲ ਹੁਣ ਕਾਨਵੈਂਟ ਤੇ ਮਾਡਲ ਸਕੂਲਾਂ ਦਾ ਮੁਕਾਬਲਾ ਕਰਨ ਦੇ ਯੋਗ ਬਣੇ ਹਨ। ਇਸੀ ਤਹਿਤ ਅੱਜ ਸਰਦਾਰ ਹਰਜੋਤ ਸਿੰਘ ਬੈਂਸ ਨੇ 410 ਸਰਕਾਰੀ ਸਕੂਲਾਂ ਵਿੱਚ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ।
ਅੱਜ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੜਾ ਪਿੰਡ ਲੋਅਰ ਵਿੱਚ 4.4 ਲੱਖ ਨਾਲ ਮੁਕੰਮਲ ਹੋਈ ਚਾਰਦੀਵਾਰੀ ਦਾ ਉਦਘਾਟਨ ਕਰਨ ਉਪਰੰਤ ਵਿਦਿਆਰਥੀਆਂ, ਮਾਪਿਆਂ ਤੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਸਿੱਖਿਆ ਮੰਤਰੀ ਅੱਜ ਆਪਣੇ ਵਿਧਾਨ ਸਭਾ ਹਲਕੇ ਦੇ 12 ਸਰਕਾਰੀ ਸਕੂਲਾਂ ਵਿੱਚ ਕਰੋੜਾ ਰੁਪਏ ਦੇ ਮੁਕੰਮਲ ਹੋਏ ਵਿਕਾਸ ਦੇ ਕੰਮਾਂ ਦਾ ਉਦਘਾਟਨ ਕਰਨ ਲਈ ਵਿਸੇਸ਼ ਦੌਰੇ ਤੇ ਹਨ। ਉਨ੍ਹਾਂ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਹਰਦੋਹਰੀਪੁਰ ਵਿੱਚ ਕਲਾਸ ਰੂਮ ਦਾ ਨਵੀਨੀਕਰਨ 6.02 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਹਰਦੋ ਨਿਰਮੋਹ ਅੱਪਰ ਦੀ ਚਾਰਦੀਵਾਰੀ 3.80 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਅਟਾਰੀ ਦੀ ਚਾਰਦੀਵਾਰੀ 17.6 ਲੱਖ, ਸਰਕਾਰੀ ਸੀਨੀ.ਸੈਕੰ.ਸਕੂਲ ਅਟਾਰੀ ਵਿੱਚ ਚਾਰਦੀਵਾਰੀ, ਸਾਇੰਸ ਲੈਬ, ਨਵਾਂ ਕਲਾਸ ਰੂਮ, ਕਮਰਿਆਂ ਦੀ ਰਿਪੇਅਰ ਲਈ 35.32 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਪਿਰਥੀਪੁਰ ਵਿੱਚ ਹੋਲਿਸਟਿਕ ਪਲਾਨ ਦੇ ਨੀਹ ਪੱਥਰ 40 ਲੱਖ ਰੁਪਏ, ਸਰਕਾਰੀ ਹਾਈ ਸਕੂਲ ਪਿਰਥੀਪੁਰ ਵਿੱਚ ਬਾਸਕਿਟਵਾਲ ਗਰਾਊਡ ਦਾ ਨੀਹ ਪੱਥਰ 5.7 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਨਿਰਮੋਹਗੜ੍ਹ ਦੇ ਕਮਰਿਆਂ ਦਾ ਨਵੀਨੀਕਰਨ 12.55 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਹਰਦੋ ਨਿਰਮੋਹ ਲੋਅਰ ਵਿੱਚ ਚਾਰਦੀਵਾਰੀ ਦਾ ਉਦਘਾਟਨ 3.8 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਨੋ ਲੱਖਾਂ ਵਿੱਚ ਕਮਰੇ ਦਾ ਨਵੀਨੀਕਰਨ 2.55 ਲੱਖ ਰੁਪਏ, ਸਰਕਾਰੀ ਮਿਡਲ ਸਕੂਲ ਨੋ ਲੱਖਾਂ ਵਿੱਚ ਚਾਰਦੀਵਾਰੀ ਦਾ ਉਦਘਾਟਨ 6.75 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਡਾਢੀ ਵਿੱਚ ਮੁਰੰਮਤ ਅਤੇ ਨਵੀਨੀਕਰਨ 2.55 ਲੱਖ ਨਾਲ ਕੀਤਾ ਜਾ ਰਿਹਾ ਹੈ। ਅੱਜ ਸਮੁੱਚੇ ਪੰਜਾਬ ਦੇ ਵਿੱਚ 410 ਸਰਕਾਰੀ ਸਕੂਲਾਂ ’ਚ ਮੁਕੰਮਲ ਹੋਏ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਜਾ ਰਹੇ ਹਨ। ਹਰ ਜਿਲ੍ਹੇ ਵਿੱਚ ਸਰਕਾਰੀ ਸਕੂਲਾਂ ਵਿਚ ਸਮਾਗਮ ਹੋ ਰਹੇ ਹਨ। ਸਿੱਖਿਆ ਮੰਤਰੀ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੜਾ ਪਿੰਡ ਦੇ ਵਿਕਾਸ ਲਈ 20 ਲੱਖ ਰੁਪਏ ਦੀ ਹੋਰ ਰਾਸ਼ੀ ਦੇਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਸਿੱਖਿਆ ਦਾ ਪੱਧਰ ਮਜਬੂਤ ਕਰਨ ਲਈ ਫੰਡਾਂ ਦੀ ਕੋਈ ਘਾਟ ਨਹੀ ਹੈ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਉਹ ਖੁੱਦ ਸਰਹੱਦੀ ਇਲਾਕੇ ਦੇ ਸਰਕਾਰੀ ਸਕੂਲਾਂ ਦਾ ਦੌਰਾ ਕਰ ਰਹੇ ਹਨ, ਖੇਮਕਰਨ ਇਲਾਕੇ ਦੇ ਸਰਕਾਰੀ ਸਕੂਲਾਂ ਦਾ ਦੌਰਾ ਕਰਕੇ ਉੱਥੇ ਦੀਆ ਸਮੱਸਿਆਵਾਂ ਨੂੰ ਵੀ ਨੇੜੇ ਹੋ ਕੇ ਜਾਣਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਿੱਖਿਆ ਸੁਧਾਰਾਂ ਲਈ ਸਿੱਖਿਆ ਕ੍ਰਾਂਤੀ ਮੁਹਿੰਮ ਚਲਾ ਰਹੀ ਹੈ। ਪਹਿਲਾ ਵਿੱਦਿਅਕ ਸੁਧਾਰਾਂ ਲਈ ਪ੍ਰਿੰਸੀਪਲ , ਮੁੱਖ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਗਈ ਹੈ , ਹੁਣ ਬੁਨਿਆਦੀ ਢਾਂਚੇ ਦਾ ਵਿਕਾਸ ਕਰਵਾਇਆ ਜਾ ਰਿਹਾ ਹੈ , ਜਿਸ ਨਾਲ ਸਕੂਲਾਂ ਦਾ ਵਾਤਾਵਰਣ ਵਿਦਿਆਰਥੀਆਂ ਦੇ ਅਨੁਕੂਲ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਭਰਤਗੜ੍ਹ ਹਾਈਵੇ ਦੇ ਨੇੜੇ ਸੰਪਰਕ ਸੜਕ ਦਾ ਕੰਮ ਅੱਜ ਸੁਰੂ ਹੋ ਰਿਹਾ ਹੈ ਇਹ ਇਲਾਕੇ ਦੇ ਲੋਕਾਂ ਦੀ ਲੰਮੇ ਅਰਸੇ ਪੁਰਾਣੀ ਮੰਗ ਪੂਰੀ ਹੋ ਰਹੀ ਹੈ। ਇਸ ਮੌਕੇ ਜਸਪ੍ਰੀਤ ਸਿੰਘ ਪੀ.ਸੀ.ਐਸ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੁਣ ਮਾਡਲ ਸਕੂਲਾਂ ਦੇ ਵਿਦਿਆਰਥੀਆਂ ਤੋਂ ਅੱਗੇ ਆ ਰਹੇ ਹਨ।