Anandpur Sahib News(ਬਿਮਲ ਕੁਮਾਰ): ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੇ ਵੱਖ ਵੱਖ 10 ਸਕੂਲਾਂ ਦੇ ਦੌਰੇ ਦੌਰਾਨ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਅਤੇ ਸਰਕਾਰੀ ਸਕੂਲਾਂ ਤੇ ਪਿੰਡਾਂ ਵਿੱਚ ਖੇਡ ਗਰਾਊਡਾਂ ਲਈ ਗ੍ਰਾਟਾਂ ਦਿੱਤੀਆਂ ਤੇ ਹੋਲੀਸਟਿਕ ਪਲਾਨ ਤਹਿਤ ਹੋਰ ਗ੍ਰਾਟਾਂ ਦੇਣ ਦਾ ਐਲਾਨ ਵੀ ਕੀਤਾ।
ਹਰਜੋਤ ਬੈਂਸ ਨੇ ਇਸ ਮੌਕੇ ਇਨ੍ਹਾਂ ਸਕੂਲਾਂ ਵਿਚ ਰੱਖੇ ਸਮਾਰੋਹ ਵਿੱਚ ਸੰਬੋਧਨ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ 55 ਹਜਾਰ ਤੋ ਵੱਧ ਸਰਕਾਰੀ ਨੌਕਰੀਆਂ ਦੇ ਕੇ ਨੌਜਵਾਨਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਹਨ। 12700 ਅਧਿਆਪਕ ਪੱਕੇ ਕੀਤੇ ਹਨ, ਅੱਜ ਸਾਡੇ ਨਾਗਰਿਕਾਂ ਦੇ ਘਰਾਂ ਦਾ ਬਿਜਲੀ ਦਾ ਬਿੱਲ ਜੀਰੋ ਆ ਰਿਹਾ ਹੈ। ਹਜ਼ਾਰਾ ਸਰਕਾਰੀ ਸਕੂਲਾਂ ਵਿੱਚ ਚਾਰਦੀਵਾਰੀ, ਕਲਾਸ ਰੂਮ, ਸਾਇੰਸ ਲੈਬ, ਖੇਡ ਮੈਦਾਨ, ਬੈਡਮਿੰਟਨ ਕੋਰਟ ਬਣਾਏ ਗਏ ਹਨ ਅਤੇ ਪਿੰਡਾਂ ਵਿੱਚ ਖੇਡ ਮੈਦਾਨ ਬਣਾਏ ਜਾ ਰਹੇ ਹਨ।
ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਕੀਰਤਪੁਰ ਸਾਹਿਬ ਵਿੱਚ 12 ਕਰੋੜ ਰੁਪਏ ਨਾਲ ਸਕੂਲ ਆਫ ਐਮੀਨੈਂਸ ਦੀ ਸ਼ਾਨਦਾਰ ਇਮਾਰਤ ਉਸਾਰੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਕੋਟਲਾ ਵਿੱਚ ਹੁਣ ਤੱਕ 40 ਲੱਖ ਰੁਪਏ ਅਤੇ ਸਰਕਾਰੀ ਹਾਈ ਸਕੂਲ ਵਿਚ 70 ਲੱਖ ਰੁਪਏ ਵਿਕਾਸ ਕਾਰਜਾਂ ਤੇ ਖਰਚ ਕੀਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਪਿੰਡ ਗੱਜਪੁਰ ਵਿੱਚ 17 ਲੱਖ ਦੀ ਲਾਗਤ ਨਾਲ ਖੇਡ ਦਾ ਮੈਦਾਨ ਬਣੇਗਾ ਜਿਸ ਚੋ 7.50 ਲੱਖ ਰੁਪਏ ਦੀ ਗ੍ਰਾਂਟ ਜਾਰੀ ਹੋ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਸਕੂਲ ਦਾ ਗਰਾਊਡ 12 ਲੱਖ ਰੁਪਏ ਨਾਲ ਤਿਆਰ ਹੋਵੇਗਾ। ਸਿੱਖਿਆ ਮੰਤਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਆਤਿ ਆਧੁਨਿਕ ਸਹੂਲਤਾਂ ਨਾਲ ਲੈਂਸ ਕੀਤਾ ਜਾ ਰਿਹਾ ਹੈ। ਮਾਡਲ ਤੇ ਕਾਨਵੈਂਟ ਦੇ ਬੱਚੇ ਹੁਣ ਸਰਕਾਰੀ ਸਕੂਲਾਂ ਵਿਚ ਵਿੱਦਿਆ ਹਾਸਲ ਕਰਨ ਨੂੰ ਤਰਜੀਹ ਦੇ ਰਹੇ ਹਨ।
ਅੱਜ ਦੇ ਸਮਾਗਮਾਂ ਮੌਕੇ ਸ.ਹਰਜੋਤ ਬੈਂਸ ਨੇ ਸਰਕਾਰੀ ਪ੍ਰਾਇਮਰੀ ਸਕੂਲ ਨੱਕੀਆਂ ਵਿੱਚ ਰਿਪੇਅਰ 7.51 ਲੱਖ ਰੁਪਏ ਨਾਲ, ਸਰਕਾਰੀ ਪ੍ਰਾਇਮਰੀ ਸਕੂਲ ਸ਼ਾਹਪੁਰ ਬੇਲਾ ਵਿੱਚ 2.55 ਲੱਖ ਰੁਪਏ ਨਾਲ ਰਿਪੇਅਰ, ਸਰਕਾਰੀ ਪ੍ਰਾਇਮਰੀ ਸਕੂਲ ਗੱਜਪੁਰ ਵਿੱਚ 2.55 ਲੱਖ ਰੁਪਏ ਨਾਲ ਰਿਪੇਅਰ, ਸਰਕਾਰੀ ਮਿਡਲ ਸਕੂਲ ਗੱਜਪੁਰ ਬੈਡਮਿੰਟਨ ਕੋਰਟ 1.1 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਚੰਦਪੁਰ ਬੇਲਾ ਵਿੱਚ 7.51 ਲੱਖ ਰੁਪਏ ਨਾਲ ਰਿਪੇਅਰ, ਸਰਕਾਰੀ ਹਾਈ ਸਕੂਲ ਚੰਦਪੁਰ ਬੇਲਾ ਵਿੱਚ ਚਾਰਦੀਵਾਰੀ 2 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਕੋਟਲਾ ਪਾਵਰ ਹਾਊਸ ਵਿੱਚ 2.55 ਲੱਖ ਰੁਪਏ ਨਾਲ ਰਿਪੇਅਰ, ਸਰਕਾਰੀ ਹਾਈ ਸਕੂਲ ਕੋਟਲਾ ਪਾਵਰ ਹਾਊਸ ਵਿੱਚ ਚਾਰਦੀਵਾਰੀ 6.75 ਲੱਖ, ਕਲਾਸ ਰੂਮ 18 ਲੱਖ ਨਾਲ ਮੁਕੰਮਲ ਹੋਏ ਵਿਕਾਸ ਦੇ ਕੰਮਾਂ ਦੇ ਉਦਘਾਟਨ ਕੀਤੇ।