Home >>Education

Mansa News: ਭਾਰਤ ਸਰਕਾਰ ਕਰੇਗੀ ਮਾਨਸਾ ਜ਼ਿਲ੍ਹੇ ਦੇ ਚਾਰ ਸਕੂਲਾਂ ਨੂੰ ਗਰੀਨ ਐਵਾਰਡ ਨਾਲ ਸਨਮਾਨਿਤ

Mansa News: ਮਾਨਸਾ ਜ਼ਿਲ੍ਹੇ ਦੇ ਚਾਰ ਸਕੂਲ ਭਾਰਤ ਸਰਕਾਰ ਵੱਲੋਂ ਗਰੀਨ ਐਵਾਰਡ ਲਈ ਚੁਣੇ ਗਏ ਹਨ। ਇਨ੍ਹਾਂ ਸਕੂਲਾਂ ਵਿੱਚੋਂ ਮੂਸਾ ਪਿੰਡ ਦਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵੀ ਸ਼ਾਮਲ ਹੈ।

Advertisement
Mansa News: ਭਾਰਤ ਸਰਕਾਰ ਕਰੇਗੀ ਮਾਨਸਾ ਜ਼ਿਲ੍ਹੇ ਦੇ ਚਾਰ ਸਕੂਲਾਂ ਨੂੰ ਗਰੀਨ ਐਵਾਰਡ ਨਾਲ ਸਨਮਾਨਿਤ
Ravinder Singh|Updated: Jan 29, 2024, 02:54 PM IST
Share

Mansa News: ਮਾਨਸਾ ਜ਼ਿਲ੍ਹੇ ਦੇ ਚਾਰ ਸਕੂਲ ਭਾਰਤ ਸਰਕਾਰ ਵੱਲੋਂ ਗਰੀਨ ਐਵਾਰਡ ਲਈ ਚੁਣੇ ਗਏ ਹਨ। ਇਨ੍ਹਾਂ ਸਕੂਲਾਂ ਵਿੱਚੋਂ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਪਿੰਡ ਦਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੂਸਾ ਵੀ ਸ਼ਾਮਲ ਹੈ, ਜਿਨ੍ਹਾਂ ਨੂੰ 30 ਜਨਵਰੀ ਨੂੰ ਦਿੱਲੀ ਵਿਖੇ ਭਾਰਤ ਸਰਕਾਰ ਵੱਲੋਂ ਗਰੀਨ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ।

ਭਾਰਤ ਸਰਕਾਰ ਵੱਲੋਂ 2023-24 ਦੇ ਅਧੀਨ ਸਕੂਲਾਂ ਦਾ ਗਰੀਨ ਆਡਿਟ ਕਰਵਾਇਆ ਗਿਆ ਜਿਸ ਵਿੱਚ ਪੂਰੇ ਭਾਰਤ ਵਿਚੋਂ ਪੰਜਾਬ ਨੇ ਸਭ ਤੋਂ ਵਧੀਆ ਕਾਰਗੁਜ਼ਾਰੀ ਦਿਖਾਈ ਹੈ। ਪੰਜਾਬ ਦੇ 38 ਸਕੂਲਾਂ ਨੂੰ ਗਰੀਨ ਐਵਾਰਡ ਲਈ ਚੁਣਿਆ ਗਿਆ, ਜਿਨ੍ਹਾਂ ਵਿੱਚ ਮਾਨਸਾ ਜ਼ਿਲ੍ਹੇ ਦੇ ਵੀ ਚਾਰ ਸਕੂਲ ਗਰੀਨ ਐਵਾਰਡ ਲਈ ਚੁਣੇ ਗਏ ਹਨ।

ਇਨ੍ਹਾਂ ਸਕੂਲਾਂ ਵਿੱਚ ਮਰਹੂਮ ਗਾਇਕ ਸਿੱਧੂ ਮੂਸੇ ਵਾਲੇ ਦੇ ਪਿੰਡ ਦਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਸਰਕਾਰੀ ਹਾਈ ਸਕੂਲ ਬਹਾਦਰਪੁਰ, ਸਰਕਾਰੀ ਮਿਡਲ ਸਕੂਲ ਡੇਲੂਆਣਾ ,ਸਰਕਾਰੀ ਪ੍ਰਾਇਮਰੀ ਸਕੂਲ ਬੁਰਜਹਰੀ ਵੀ ਸ਼ਾਮਿਲ ਹਨ।

ਸਰਕਾਰੀ ਪ੍ਰਾਇਮਰੀ ਸਕੂਲ ਮੂਸਾ ਦੇ ਹੈਡ ਟੀਚਰ ਕੁਲਦੀਪ ਕੌਰ ਨੇ ਦੱਸਿਆ ਕਿ ਮੂਸੇ ਪਿੰਡ ਦਾ ਸਕੂਲ ਦਿੱਲੀ ਵਿਖੇ 30 ਜਨਵਰੀ ਨੂੰ ਸਨਮਾਨਿਤ ਹੋਣ ਜਾ ਰਿਹਾ ਜਿਸ ਲਈ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਗਰੀਨ ਆਡਿਟ ਤਹਿਤ ਮੂਸਾ ਪਿੰਡ ਦੇ ਸਕੂਲ ਦੀ ਚੋਣ ਕੀਤੀ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਗਰੀਨ ਐਵਾਰਡ ਲਈ ਸਕੂਲ ਸਾਰੀਆਂ ਹੀ ਸ਼ਰਤਾਂ ਪੂਰੀਆਂ ਕਰਦਾ ਸੀ ਜਿਨ੍ਹਾਂ ਵਿੱਚ ਸਕੂਲ ਵਿੱਚ ਸੋਲਰ ਸਿਸਟਮ, ਕੰਪੋਜ਼ਪਿਟ ਕੂੜੇ ਨੂੰ ਪੌਦਿਆਂ ਲਈ ਖਾਦ ਦੇ ਰੂਪ ਵਿੱਚ ਵਰਤਣਾ, ਵਾਟਰ ਰੀਚਾਰਜ ਸਿਸਟਮ, ਸਾਰੇ ਕਲਾਸ ਰੂਮ ਸਮਾਰਟ ਕਲਾਸ ਰੂਮ, ਸਕੂਲ ਦੇ ਵਿੱਚ ਗ੍ਰੀਨ ਪਾਰਕ ਵਾਟਰ ਫਾਊਂਟੇਨ ਜੋ ਕਿ ਸਕੂਲ ਦੀ ਦਿੱਖ ਨੂੰ ਹੋਰ ਵੀ ਸੁੰਦਰ ਬਣਾਉਂਦਾ ਹੈ।

ਇਹ ਵੀ ਪੜ੍ਹੋ : Mukhyamantri Tirth Yatra Yojana: ਅੱਜ ਰਾਜਪੁਰਾ ਤੋਂ ਸ੍ਰੀ ਖਾਟੂ ਸ਼ਾਹ ਲਈ 43 ਸ਼ਰਧਾਲੂਆਂ ਦਾ ਜੱਥਾ CM ਤੀਰਥ ਯਾਤਰਾ ਤਹਿਤ ਰਵਾਨਾ

ਉਨ੍ਹਾਂ ਦੱਸਿਆ ਕਿ ਸਕੂਲ ਨੂੰ ਗਰੀਨ ਤੇ ਸਾਫ ਸੁਥਰਾ ਰੱਖਣ ਦੇ ਲਈ ਜਿੱਥੇ ਸਰਕਾਰਾਂ ਵੱਲੋਂ ਜਾਗਰੂਕ ਕੀਤਾ ਜਾਂਦਾ ਹੈ ਉੱਥੇ ਹੀ ਮੂਸਾ ਪਿੰਡ ਦੀ ਪੰਚਾਇਤ ਵੱਲੋਂ ਵੀ ਸਕੂਲਾਂ ਨੂੰ ਵਧੀਆ ਬਣਾ ਕੇ ਰੱਖਣ ਦੇ ਲਈ ਸਹਿਯੋਗ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ : Bigg Boss 17 Winner: ਮੁਨੱਵਰ ਫਾਰੂਕੀ ਬਣੇ ਬਿੱਗ ਬੌਸ ਸੀਜ਼ਨ 17 ਦੇ ਜੇਤੂ, ਮਿਲੀ ਲੱਖਾਂ ਦੀ ਇਨਾਮ ਰਾਸ਼ੀ

Read More
{}{}