pseb.ac.in PSEB Result 2025 Live: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨਤੀਜੇ ਐਲਾਨ ਦਿੱਤੇ ਹਨ। ਕੁੱਲ ਵਿਦਿਆਰਥੀ 2,65, 388 ਨੇ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ਵਿਚੋਂ 241506 ਵਿਦਿਆਰਥੀ ਪਾਸ ਹੋਏ ਹਨ। ਇਸ ਵਾਰ ਕੁੜੀਆਂ ਨੇ ਮੁੰਡਿਆਂ ਦੇ ਮੁਕਾਬਲੇ ਬਾਜ਼ੀ ਮਾਰ ਲਈ ਹੈ।
ਇਸਦੇ ਲਈ ਵਿਦਿਆਰਥੀਆਂ ਨੂੰ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾਣਾ ਪਵੇਗਾ, ਜਿੱਥੇ ਉਹ ਆਪਣੇ ਨੰਬਰ ਚੈੱਕ ਕਰ ਸਕਦੇ ਹਨ।
ਇਸ ਤਰ੍ਹਾਂ ਚੈਕ ਕਰ ਸਕਦੇ ਹੋ ਨਤੀਜਾ
1. ਵਿਦਿਆਰਥੀਆਂ ਨੂੰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਪਣਾ ਪ੍ਰੀਖਿਆ ਨਤੀਜਾ ਦੇਖਣਾ ਪਵੇਗਾ।
2. ਸਭ ਤੋਂ ਪਹਿਲਾਂ ਤੁਹਾਨੂੰ ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾਣਾ ਪਵੇਗਾ।
3. ਇਸ ਤੋਂ ਬਾਅਦ ਤੁਹਾਨੂੰ ਵੈੱਬਸਾਈਟ ਦੇ ਉੱਪਰ 'ਨਤੀਜਾ' ਟੈਬ 'ਤੇ ਕਲਿੱਕ ਕਰਨਾ ਹੋਵੇਗਾ।
4. ਇਸ ਤੋਂ ਬਾਅਦ 'ਨਤੀਜਾ ਦੇਖਣ ਲਈ ਇੱਥੇ ਕਲਿੱਕ ਕਰੋ' ਲਿੰਕ ਉਪਰ ਕਲਿੱਕ ਕਰੋ।
5. ਫਿਰ ਤੁਹਾਨੂੰ 'ਮੈਟ੍ਰਿਕੂਲੇਸ਼ਨ ਪ੍ਰੀਖਿਆ ਨਤੀਜਾ' 'ਤੇ ਕਲਿੱਕ ਕਰਨਾ ਹੋਵੇਗਾ।
6. ਫਿਰ ਆਪਣਾ ਰੋਲ ਨੰਬਰ ਦਰਜ ਕਰੋ ਅਤੇ 'ਨਤੀਜਾ ਲੱਭੋ' 'ਤੇ ਕਲਿੱਕ ਕਰੋ।
7. ਇੱਥੋਂ ਤੁਸੀਂ ਵਿਸ਼ੇ ਅਨੁਸਾਰ ਅੰਕ ਦੇਖ ਸਕਦੇ ਹੋ।
ਪਿਛਲੇ ਸਾਲ ਦੀ ਪ੍ਰੀਖਿਆ ਦਾ ਨਤੀਜਾ
ਜਾਣਕਾਰੀ ਲਈ, ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਵੀ ਪੰਜਾਬ ਬੋਰਡ ਦਾ 10ਵੀਂ ਅਤੇ 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ ਸੀ। 2024 ਦੀ ਪ੍ਰੀਖਿਆ ਵਿੱਚ ਪ੍ਰਾਈਵੇਟ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 98.01%, ਸਰਕਾਰੀ ਸਕੂਲਾਂ ਦੀ 97.32% ਅਤੇ ਸਹਾਇਤਾ ਪ੍ਰਾਪਤ ਸਕੂਲਾਂ ਦੀ 93.71% ਰਹੀ। ਕੁੱਲ 2,81,098 ਬੱਚੇ ਪ੍ਰੀਖਿਆ ਵਿੱਚ ਬੈਠੇ। ਇਨ੍ਹਾਂ ਵਿੱਚੋਂ 2,73,348 ਬੱਚਿਆਂ ਨੇ ਪ੍ਰੀਖਿਆ ਪਾਸ ਕੀਤੀ ਸੀ।