pseb.ac.in PSEB Class 10th Result 2025 Live: ਪੰਜਾਬ ਸਕੂਲ ਪ੍ਰੀਖਿਆ ਬੋਰਡ (PSEB), ਮੋਹਾਲੀ ਅੱਜ ਦੁਪਹਿਰ 2:30 ਵਜੇ 10ਵੀਂ ਜਮਾਤ ਦੇ ਨਤੀਜੇ ਐਲਾਨੇਗਾ। ਪੰਜਾਬ ਬੋਰਡ ਦਾ ਦਸਵੀਂ ਜਮਾਤ ਦਾ ਨਤੀਜਾ 2025 ਵਿਦਿਆਰਥੀਆਂ ਲਈ ਇਸ ਅਧਿਕਾਰਤ ਵੈੱਬਸਾਈਟ- pseb.ac.in 'ਤੇ ਉਪਲਬਧ ਹੋਵੇਗਾ। ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀ ਆਪਣੇ ਰੋਲ ਨੰਬਰ, ਅਰਜ਼ੀ ਨੰਬਰ ਅਤੇ ਆਪਣੇ ਨਾਮ ਦੀ ਵਰਤੋਂ ਕਰਕੇ ਬੋਰਡ ਦੀ ਅਧਿਕਾਰਤ ਵੈੱਬਸਾਈਟ ਤੋਂ ਆਪਣੀ ਮਾਰਕਸ਼ੀਟ ਚੈੱਕ ਅਤੇ ਡਾਊਨਲੋਡ ਕਰ ਸਕਣਗੇ।
ਇਸ ਸਾਲ ਪੰਜਾਬ ਬੋਰਡ ਦੀ ਦਸਵੀਂ ਜਮਾਤ ਦੀ ਪ੍ਰੀਖਿਆ ਵਿੱਚ 2.81 ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ। ਬੋਰਡ ਵੱਲੋਂ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 10 ਮਾਰਚ ਤੋਂ 4 ਅਪ੍ਰੈਲ ਦੇ ਵਿਚਕਾਰ ਕਰਵਾਈਆਂ ਗਈਆਂ ਸਨ। ਨਤੀਜਾ ਜਾਰੀ ਹੋਣ ਤੋਂ ਬਾਅਦ, ਵਿਦਿਆਰਥੀ ਡਿਜੀਲਾਕਰ ਜਾਂ ਐਸਐਮਐਸ ਰਾਹੀਂ ਆਪਣੀ ਮਾਰਕ ਸ਼ੀਟ ਵੀ ਡਾਊਨਲੋਡ ਕਰ ਸਕਣਗੇ।