Home >>Education

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਅੱਠ ਕੈਡਿਟ ਐਨਡੀਏ ਤੋਂ ਗ੍ਰੈਜੂਏਟ ਹੋਏ

Maharaja Ranjit Singh Preparatory Institute: ਅਮਨ ਅਰੋੜਾ ਨੇ ਪਾਸ ਆਊਟ ਹੋਏ ਨੌਜਵਾਨਾਂ ਨੂੰ ਜ਼ਿੰਦਗੀ ਵਿੱਚ ਨਵੀਆਂ ਬੁਲੰਦਿਆਂ ਛੂਹਣ ਅਤੇ ਸੂਬੇ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫ਼ਸਰ ਬਣਨ ਦੇ ਚਾਹਵਾਨ ਨੌਜਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਵਚਨਬੱਧਤਾ 'ਤੇ ਵੀ ਚਾਨਣਾ ਪਾਇਆ।

Advertisement
ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਅੱਠ ਕੈਡਿਟ ਐਨਡੀਏ ਤੋਂ ਗ੍ਰੈਜੂਏਟ ਹੋਏ
Manpreet Singh|Updated: May 30, 2025, 07:25 PM IST
Share

Maharaja Ranjit Singh Preparatory Institute: ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਐਸਏਐਸ ਨਗਰ ਦੇ ਅੱਠ ਕੈਡਿਟ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ) ਖੜਕਵਾਸਲਾ (ਪੁਣੇ) ਤੋਂ ਗ੍ਰੈਜੂਏਟ ਹੋਏ ਹਨ। ਇਨ੍ਹਾਂ ਕੈਡਿਟਾਂ ਨੇ 148ਵੇਂ ਐਨਡੀਏ ਕੋਰਸ ਦੀ ਪਾਸਿੰਗ ਆਊਟ ਪਰੇਡ ਵਿੱਚ ਹਿੱਸਾ ਲਿਆ, ਜਿਸ ਦਾ ਨਿਰੀਖਣ ਪੀਵੀਐਸਐਮ, ਏਵੀਐਸਐਮ, ਵਾਈਐਸਐਮ, ਏਡੀਸੀ (ਸੇਵਾਮੁਕਤ), ਮਿਜ਼ੋਰਮ ਦੇ ਰਾਜਪਾਲ ਅਤੇ ਸਾਬਕਾ ਫੌਜ ਮੁਖੀ ਜਨਰਲ ਵੀਕੇ ਸਿੰਘ ਵੱਲੋਂ ਕੀਤਾ ਗਿਆ। 

ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਨ੍ਹਾਂ ਅੱਠ ਕੈਡਿਟਾਂ- ਹੁਸ਼ਿਆਰਪੁਰ ਤੋਂ ਪਰਮਜੋਤ ਸਿੰਘ ਤੇ ਅਨੀਕੇਤ ਕਾਹੋਲ, ਸੰਗਰੂਰ ਤੋਂ ਅਰਪਿਤ ਪਰਾਸ਼ਰ, ਐਸਏਐਸ ਨਗਰ ਤੋਂ ਅਭੈ ਸਿੰਘ ਰਾਘਵ ਅਤੇ ਵਿਸ਼ੇਸ਼ ਸੂਦ, ਰੋਪੜ ਤੋਂ ਉਧੀਬੀਰ ਸਿੰਘ ਅਤੇ ਪਠਾਨਕੋਟ ਤੋਂ ਅਨੁਰਾਗ ਚੌਹਾਨ ਅਤੇ ਤਨਮਯ ਸ਼ਰਮਾ- ਨੇ ਐਨਡੀਏ ਵਿਖੇ ਤਿੰਨ ਸਾਲਾਂ ਦੀ ਸਿਖਲਾਈ ਸਫ਼ਲਤਾਪੂਰਵਕ ਪੂਰੀ ਕਰ ਲਈ ਹੈ ਅਤੇ ਹੁਣ ਉਹ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫ਼ਸਰ ਬਣਨ ਤੋਂ ਪਹਿਲਾਂ ਇੱਕ ਸਾਲ ਦੀ ਸਿਖਲਾਈ ਲਈ ਸਰਵਿਸ ਟ੍ਰੇਨਿੰਗ ਅਕੈਡਮੀਆਂ ਵਿੱਚ ਜਾਣਗੇ।

ਅਮਨ ਅਰੋੜਾ ਨੇ ਪਾਸ ਆਊਟ ਹੋਏ ਨੌਜਵਾਨਾਂ ਨੂੰ ਜ਼ਿੰਦਗੀ ਵਿੱਚ ਨਵੀਆਂ ਬੁਲੰਦਿਆਂ ਛੂਹਣ ਅਤੇ ਸੂਬੇ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫ਼ਸਰ ਬਣਨ ਦੇ ਚਾਹਵਾਨ ਨੌਜਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਵਚਨਬੱਧਤਾ 'ਤੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਵੱਲੋਂ ਦਿੱਤੇ ਜਾ ਰਹੇ ਸ਼ਾਨਦਾਰ ਨਤੀਜਿਆਂ 'ਤੇ ਖੁਸ਼ੀ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ।

ਇਸ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ. ਚੌਹਾਨ, ਵੀਐਸਐਮ (ਸੇਵਾਮੁਕਤ) ਨੇ ਕੈਡਿਟਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ 28 ਹੋਰ ਕੈਡਿਟ ਸਰਵਿਸ ਟ੍ਰੇਨਿੰਗ ਅਕੈਡਮੀਆਂ ਵਿੱਚ ਜੁਆਇਨ ਕਰਨ ਲਈ ਆਪਣੇ ਕਾਲ-ਅੱਪ ਲੈਟਰ ਉਡੀਕ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਪ੍ਰੈਪਰੇਟਰੀ ਇੰਸਟੀਚਿਊਟ ਦੇ ਤਿੰਨ ਕੈਡਿਟ ਇਸ ਸਮੇਂ ਐਨਡੀਏ, ਖੜਕਵਾਸਲਾ ਵਿਖੇ ਇੰਸਟ੍ਰੱਕਟਰ ਵਜੋਂ ਸੇਵਾ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀਆਂ ਇਹ ਪ੍ਰਾਪਤੀਆਂ ਇਸ ਸੰਸਥਾ ਅਤੇ ਪੰਜਾਬ ਲਈ ਬੇਹੱਦ ਮਾਣ ਵਾਲੀ ਗੱਲ ਹੈ।

Read More
{}{}