Home >>Education

NEET-UG Results: NTA ਨੇ NEET ਦੇ ਰੀਵਾਈਜ਼ਡ ਨਤੀਜੇ ਐਲਾਨੇ, ਟਾਪਰਾਂ ਦੀ ਗਿਣਤੀ 61 ਤੋਂ ਘਟਾ ਕੇ ਹੋਈ 17

NEET-UG Results: ਸੁਪਰੀਮ ਕੋਰਟ ਦੀਆਂ ਹਦਾਇਤਾਂ ਤੋਂ ਬਾਅਦ ਭੌਤਿਕ ਵਿਗਿਆਨ ਦੇ ਇੱਕ ਪ੍ਰਸ਼ਨ ਦੇ ਅੰਕਾਂ ਨੂੰ ਧਿਆਨ ਵਿੱਚ ਰੱਖਦਿਆਂ ਨਤੀਜਾ ਐਲਾਨਿਆ ਗਿਆ। NTA ਨੇ ਕਿਹਾ ਸੀ ਕਿ ਇਸ ਸਵਾਲ ਦੇ ਦੋ ਸਹੀ ਜਵਾਬ ਹਨ। NTA ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹੁਣ ਸੋਧੇ ਹੋਏ ਅੰਕ ਘੋਸ਼ਿਤ ਕਰ ਦਿੱਤੇ ਗਏ ਹਨ।

Advertisement
NEET-UG Results: NTA ਨੇ NEET ਦੇ ਰੀਵਾਈਜ਼ਡ ਨਤੀਜੇ ਐਲਾਨੇ, ਟਾਪਰਾਂ ਦੀ ਗਿਣਤੀ 61 ਤੋਂ ਘਟਾ ਕੇ ਹੋਈ 17
Riya Bawa|Updated: Jul 27, 2024, 10:12 AM IST
Share

NEET-UG Results:  ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਨੇ ਸ਼ੁੱਕਰਵਾਰ ਨੂੰ ਵਿਵਾਦਾਂ ਵਿੱਚ ਘਿਰੀ ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ-ਗ੍ਰੈਜੂਏਟ (NEET-UG) ਦੇ ਅੰਤਿਮ ਰੀਵਾਈਜ਼ਡ ਨਤੀਜੇ ਘੋਸ਼ਿਤ ਕੀਤੇ। ਸੋਧੇ ਹੋਏ ਨਤੀਜਿਆਂ 'ਚ 17 ਉਮੀਦਵਾਰਾਂ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਪਹਿਲਾਂ ਜਾਰੀ ਕੀਤੇ ਨਤੀਜਿਆਂ 'ਚ 61 ਉਮੀਦਵਾਰ ਪਹਿਲੇ ਸਥਾਨ 'ਤੇ ਰਹੇ | 

ਸੋਧੇ ਨਤੀਜਿਆਂ ਵਿੱਚ ਹਜ਼ਾਰਾਂ ਹੋਰ ਉਮੀਦਵਾਰਾਂ ਦੇ ਅੰਕ ਅਤੇ ਰੈਂਕ ਬਦਲ ਗਏ ਹਨ। ਕੁਆਲੀਫਾਈ ਕਰਨ ਵਾਲੇ ਉਮੀਦਵਾਰਾਂ ਦੀ ਗਿਣਤੀ ਅਤੇ ਕੱਟ-ਆਫ ਵਿੱਚ ਵੀ ਮਾਮੂਲੀ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ: Monsoon Superfoods: ਮਾਨਸੂਨ ਵਿੱਚ ਸਭ ਤੋਂ BEST ਹਨ ਇਹ ਸੁਪਰਫੂਡ, ਨਹੀਂ ਹੋਣ ਦੇਣਗੇ ਇਨਫੈਕਸ਼ਨ 
 

ਪਹਿਲੇ ਸਥਾਨ 'ਤੇ ਰਹਿਣ ਵਾਲੇ 67 ਉਮੀਦਵਾਰਾਂ ਵਿੱਚੋਂ, 44 ਨੇ ਉਸ ਖਾਸ ਫਿਜ਼ਿਕਸ ਪ੍ਰਸ਼ਨ ਲਈ ਦਿੱਤੇ ਗਏ ਅੰਕਾਂ ਕਾਰਨ ਪੂਰੇ ਅੰਕ ਪ੍ਰਾਪਤ ਕੀਤੇ ਸਨ। ਬਾਅਦ ਵਿੱਚ, ਚੋਟੀ ਦੇ ਰੈਂਕਰਾਂ ਦੀ ਗਿਣਤੀ ਘਟਾ ਕੇ 61 ਕਰ ਦਿੱਤੀ ਗਈ ਕਿਉਂਕਿ ਏਜੰਸੀ ਨੇ ਕੁਝ ਪ੍ਰੀਖਿਆ ਕੇਂਦਰਾਂ ਵਿੱਚ ਸਮੇਂ ਦੇ ਨੁਕਸਾਨ ਦੀ ਭਰਪਾਈ ਕਰਨ ਲਈ ਛੇ ਉਮੀਦਵਾਰਾਂ ਨੂੰ ਦਿੱਤੇ ਗਏ ਅੰਕ ਵਾਪਸ ਲੈ ਲਏ ਸਨ।

ਹੁਣ ਦਿੱਲੀ ਦੇ ਮ੍ਰਿਦੁਲ ਮਾਨਿਆ ਆਨੰਦ ਟੌਪਰਾਂ 'ਚ ਚੋਟੀ 'ਤੇ ਹਨ, ਜਦਕਿ ਉੱਤਰ ਪ੍ਰਦੇਸ਼ ਦਾ ਆਯੂਸ਼ ਨੌਗਰੇਆ ਦੂਜੇ ਸਥਾਨ 'ਤੇ ਹੈ। ਇਸ ਤੋਂ ਪਹਿਲਾਂ ਟਾਪਰਾਂ ਦੀ ਸੂਚੀ ਵਿੱਚ ਮ੍ਰਿਦੁਲ ਨੇ ਤੀਜਾ ਅਤੇ ਆਯੂਸ਼ ਨੇ ਚੌਥਾ ਸਥਾਨ ਹਾਸਲ ਕੀਤਾ ਸੀ। ਬਰਾਬਰ ਅੰਕਾਂ ਦੀ ਸਥਿਤੀ ਵਿੱਚ, ਵਿਦਿਆਰਥੀਆਂ ਦੇ ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਜੀਵ ਵਿਗਿਆਨ ਦੇ ਅੰਕ ਸਭ ਤੋਂ ਪਹਿਲਾਂ ਸਿਖਰਲੇ ਸਥਾਨ ਦੀ ਇਸ ਤਰਜੀਹ ਨੂੰ ਨਿਰਧਾਰਤ ਕਰਨ ਲਈ ਵਿਚਾਰੇ ਜਾਂਦੇ ਹਨ। ਜੇਕਰ ਉਹਨਾਂ ਦੇ ਅੰਕ ਬਰਾਬਰ ਹਨ ਤਾਂ ਵਿਦਿਆਰਥੀ ਦੀ ਉਮਰ ਅਤੇ ਉਸ ਵੱਲੋਂ ਇਮਤਿਹਾਨ ਵਿੱਚ ਕੀਤੀਆਂ ਕੋਸ਼ਿਸ਼ਾਂ ਦੀ ਗਿਣਤੀ ਨੂੰ ਮੰਨਿਆ ਜਾਂਦਾ ਹੈ।

ਸੋਧੇ ਹੋਏ ਨਤੀਜੇ ਵਿੱਚ ਵੀ ਕਟੌਫ਼ ਹੇਠਾਂ ਆਇਆ ਹੈ। ਜਨਰਲ ਵਰਗ ਲਈ ਕਟਆਫ ਹੁਣ ਘੱਟੋ-ਘੱਟ 164 ਅੰਕਾਂ ਤੋਂ ਘਟ ਕੇ 162 ਅੰਕਾਂ 'ਤੇ ਆ ਗਿਆ ਹੈ। NTA ਨੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸ਼ੁੱਕਰਵਾਰ ਨੂੰ NEET-UG ਦਾ ਇਹ ਸੋਧਿਆ ਨਤੀਜਾ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ:  Agniveer Reservation:  ਅਗਨੀਵੀਰ ਯੋਧਿਆਂ ਨੂੰ ਵੱਡਾ ਤੋਹਫਾ ! ਪੁਲਿਸ-ਜੇਲ੍ਹ ਗਾਰਡ-ਫੋਰੈਸਟ ਗਾਰਡ ਦੀ ਭਰਤੀ 'ਚ ਮਿਲੇਗਾ ਰਾਖਵਾਂਕਰਨ
 

 

Read More
{}{}