Home >>Education

ਮਜੀਠਾ ਹਲਕੇ ਦੇ ਪਿੰਡ ਸਰਹਾਲਾ 'ਚ ਤਿੰਨ ਸਾਲਾਂ ਤੋਂ ਕਾਗਜ਼ਾਂ 'ਚ ਚੱਲ ਰਿਹਾ ਸਕੂਲ

Majitha News: ਉੱਥੇ ਹੀ ਮਜੀਠਾ ਬਲੋਕ ਦੇ ਸਿੱਖਿਆ ਅਫਸਰ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਲਗਾਤਾਰ ਇਸ ਸਕੂਲ ਦੌਰਾ ਕਰਦੇ ਹਾਂ ਅਤੇ ਲਗਾਤਾਰ ਇਸ ਸਕੂਲ ਦੀ ਰਿਪੋਰਟ ਉੱਚ ਅਧਿਕਾਰੀਆਂ ਤੱਕ ਪਹੁੰਚਾ ਰਹੇ।  

Advertisement
ਮਜੀਠਾ ਹਲਕੇ ਦੇ ਪਿੰਡ ਸਰਹਾਲਾ 'ਚ ਤਿੰਨ ਸਾਲਾਂ ਤੋਂ ਕਾਗਜ਼ਾਂ 'ਚ ਚੱਲ ਰਿਹਾ ਸਕੂਲ
Manpreet Singh|Updated: May 21, 2025, 08:33 PM IST
Share

Majitha News: ਅੰਮ੍ਰਿਤਸਰ ਦੇ ਮਜੀਠਾ ਹਲਕੇ ਦੇ ਪਿੰਡ ਸਰਹਾਲਾ ਵਿੱਚ ਇੱਕ ਸਰਕਾਰੀ ਸਕੂਲ ਪਿਛਲੇ ਤਿੰਨ ਸਾਲਾਂ ਤੋਂ ਸਿਰਫ਼ ਕਾਗਜ਼ਾਂ 'ਚ ਹੀ ਚੱਲ ਰਿਹਾ ਹੈ, ਜਿੱਥੇ ਨਾ ਤਾਂ ਕੋਈ ਬੱਚਾ ਪੜ੍ਹ ਰਿਹਾ ਹੈ, ਨਾ ਹੀ ਅਧਿਆਪਕ ਮੌਜੂਦ ਹਨ। ਇਸ ਗੰਭੀਰ ਮਾਮਲੇ ਨੂੰ ਲੈ ਕੇ ਪਿੰਡ ਦੇ ਮੌਜੂਦਾ ਸਰਪੰਚ ਨੇ ਸਰਕਾਰ ਨੂੰ ਇਸ ਮਾਮਲੇ ਵਿੱਚ ਧਿਆਨ ਦੇਣ ਅਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਸਰਪੰਚ ਨੇ ਦੱਸਿਆ ਕਿ ਪਿਛਲੇ ਸਾਲ ਸਕੂਲ ਨੂੰ ₹1.81 ਲੱਖ ਦੀ ਗ੍ਰਾਂਟ ਮਿਲੀ ਸੀ, ਪਰ ਸਰਕਾਰੀ ਸਕੂਲ ਪਿਛਲੇ ਤਿੰਨ ਸਾਲਾਂ ਤੋਂ ਕੋਈ ਵੀ ਬੱਚਾ ਨਹੀਂ ਪੜਦਾ, ਉਹਨਾਂ ਨੇ ਕਿਹਾ ਕਿ ਇਸ ਸਕੂਲ ਨੂੰ ਫੰਡ ਕਾਗਜ਼ਾ ਦੇ ਵਿੱਚ ਦਿੱਤਾ ਜਾਂਦਾ ਹੈ, ਨਾ ਤੇ ਸਕੂਲ ਦੇ ਵਿੱਚ ਕੋਈ ਬੱਚਾ ਹੈ ਨਾ ਹੀ ਪ੍ਰਿੰਸੀਪਲ। ਪਿੰਡ ਦੇ ਸਰਪੰਚ ਨੇ ਕਿਹਾ ਕਿ ਸਕੂਲ ਦਾ ਸਮਾਨ ਵੀ ਚੋਰੀ ਹੋ ਰਿਹਾ ਹੈ। ਪਿੰਡ ਦੇ ਸਰਪੰਚ ਦੇ ਮੰਗ ਕੀਤੀ ਹੈ ਕਿ ਸਰਕਾਰ ਨੂੰ ਇਸ ਸਕੂਲ ਦੇ ਵੱਲ ਧਿਆਨ ਦੇਣ ਦੀ ਜਰੂਰਤ ਹੈ, ਅਤੇ ਇਸ ਸਕੂਲ ਨੂੰ ਟੀਚਰ ਦਿੱਤਾ ਜਾਵੇ, ਤਾਂ ਜੋ ਆਮ ਬੱਚੇ ਸਕੂਲ ਦੇ ਵਿੱਚ ਪੜ੍ਹ ਸਕਣ।

ਅਧਿਕਾਰੀਆਂ ਵੱਲੋਂ ਜਾਂਚ ਦੀ ਗੱਲ

ਅੰਮ੍ਰਿਤਸਰ ਜ਼ਿਲ੍ਹੇ ਦੇ ਸਿੱਖਿਆ ਅਫਸਰ ਕਵਲਜੀਤ ਸਿੰਘ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਮਜੀਠਾ ਬਲਾਕ ਦੇ ਸਿੱਖਿਆ ਅਫਸਰਾਂ ਦੇ ਵੱਲੋਂ ਇਸ ਸਕੂਲ ਦੀ ਰਿਪੋਰਟ ਮੰਗਾਈ ਗਈ ਹੈ, ਅਤੇ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਜੋ ਸਰਕਾਰ ਦੇ ਵੱਲੋਂ ਸਰਕਾਰੀ ਸਕੂਲ ਨੂੰ ਗ੍ਰਾਂਟ ਦਿੱਤਾ ਗਿਆ ਸੀ ਉਹ ਕਿੱਥੇ ਖਰਚਿਆ ਗਿਆ ਹੈ।, ਜੋ ਵੀ ਜਾਂਚ ਦੇ ਸਾਹਮਣੇ ਆਵੇਗਾ ਉਸ ਤੋਂ ਬਾਅਦ ਹੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਅਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹੈ ਹਨ ਕੀ ਇਸ ਸਕੂਲ ਵਿਚ ਵੱਧ ਤੋਂ ਵੱਧ ਬੱਚੇ ਦਾਖਲਾ ਲੈਣ, ਉਨਾਂ ਨੇ ਪਿੰਡ ਵਾਸਿਆ ਤੋਂ ਵੀ ਸਹਿਯੋਗ ਦੀ ਅਪੀਲ ਕੀਤੀ ਹੈ।

Read More
{}{}