Home >>Education

ਤਰੁਨਪ੍ਰੀਤ ਸਿੰਘ ਸੌਂਦ ਨੇ ਨਾਭਾ ਵਿੱਚ ਸ਼ੂਟਿੰਗ ਰੇਂਜ ਅਤੇ ਸਮਾਰਟ ਸੁਵਿਧਾਵਾਂ ਦਾ ਕੀਤਾ ਉਦਘਾਟਨ

Nabha News: ਲੁਧਿਆਣਾ ਜ਼ਿਲ੍ਹੇ ਦੀ ਪਹਿਲੀ ਅਤੇ ਪੰਜਾਬ ਦੇ ਕਿਸੇ ਸਰਕਾਰੀ ਸਕੂਲ ਦੀ 7ਵੀਂ ਸ਼ੂਟਿੰਗ ਰੇਂਜ ਹੈ। ਸਕੂਲ ਦੇ ਹੈਡਮਾਸਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਦੇ 30 ਵਿਦਿਆਰਥੀ ਇੱਥੇ ਸ਼ੂਟਿੰਗ ਸਿੱਖ ਰਹੇ ਹਨ। ਵਿਦਿਆਰਥੀਆਂ ਨੂੰ ਕੌਮੀ ਖਿਡਾਰੀ ਗੁਰਸਿਮਰਨ ਸਿੰਘ ਤੋਂ ਕੋਚਿੰਗ ਦਿਵਾਈ ਜਾ ਰਹੀ ਹੈ।

Advertisement
ਤਰੁਨਪ੍ਰੀਤ ਸਿੰਘ ਸੌਂਦ ਨੇ ਨਾਭਾ ਵਿੱਚ ਸ਼ੂਟਿੰਗ ਰੇਂਜ ਅਤੇ ਸਮਾਰਟ ਸੁਵਿਧਾਵਾਂ ਦਾ ਕੀਤਾ ਉਦਘਾਟਨ
Manpreet Singh|Updated: Apr 28, 2025, 06:50 PM IST
Share

Nabha News: ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਦੇ ਸਕਾਰਾਤਮਕ ਨਤੀਜੇ ਦਿਖਣੇ ਸ਼ੁਰੂ ਹੋ ਗਏ ਹਨ। ਸਕੂਲਾਂ ਵਿੱਚ ਅਤਿ ਆਧੁਨਿਕ ਲੈਬਾਂ ਤੇ ਸਮਾਰਟ ਰੂਮ ਤਿਆਰ ਕਰਨ ਨਾਲ ਜਿੱਥੇ ਵਿਦਿਆਰਥੀਆਂ ਦੀ ਹਾਜ਼ਰੀ ਵੱਧਣੀ ਸ਼ੁਰੂ ਹੋ ਗਈ ਹੈ ਉੱਥੇ ਹੀ ਕਈ ਸਕੂਲਾਂ ਵਿੱਚ ਨਵੇਂ ਵਿਦਿਆਰਥੀਆਂ ਦੀ ਦਾਖਲਾ ਦਰ ਵਿੱਚ ਵੀ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ।

ਖੰਨਾ ਦੇ ਵਿਧਾਇਕ ਅਤੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਹਲਕੇ ਦੇ ਸਕੂਲਾਂ ਦੀ ਨੁਹਾਰ ਬਦਲਣ ਲਈ 7 ਅਪ੍ਰੈਲ ਤੋਂ ਲੈ ਕੇ 19 ਅਪ੍ਰੈਲ, 2025 ਤੱਕ 32 ਸਕੂਲਾਂ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਕੀਤੇ ਹਨ। ਇਨ੍ਹਾਂ ਵਿਕਾਸ ਕਾਰਜਾਂ ਉੱਤੇ ‘ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ 4.37 ਕਰੋੜ ਰੁਪਏ ਦੇ ਕਰੀਬ ਖਰਚਾ ਕੀਤਾ ਗਿਆ ਹੈ। ਸੌਂਦ ਨੇ ਦੱਸਿਆ ਕਿ ਸਿੱਖਿਆ ਕ੍ਰਾਂਤੀ ਦੇ ਪਹਿਲੇ ਮਹੀਨੇ ਹੀ ਸਰਕਾਰੀ ਸਕੂਲਾਂ ਵਿੱਚ ਸਾਰਥਕ ਤੇ ਸਕਾਰਾਤਮਕ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਪੰਜਾਬ ਦੇ ਸਾਰੇ ਸਕੂਲਾਂ ਦੀ ਦਸ਼ਾ ਤੇ ਦਿਸ਼ਾ ਬਦਲ ਦਿੱਤੀ ਜਾਵੇਗੀ।

17 ਅਪ੍ਰੈਲ ਨੂੰ ਤਰੁਨਪ੍ਰੀਤ ਸਿੰਘ ਸੌਂਦ ਨੇ ਰਘਵੀਰ ਸਿੰਘ ਫਰੀਡਮ ਫਾਈਟਰ ਪੀਐਮ ਸ਼੍ਰੀ ਸਰਕਾਰੀ ਹਾਈ ਸਕੂਲ, ਅਮਲੋਹ ਰੋਡ ਖੰਨਾ ਵਿਖੇ ਪੰਜ ਨਿਸ਼ਾਨਿਆਂ ਵਾਲੀ ਸ਼ੂਟਿੰਗ ਰੇਂਜ ਦਾ ਉਦਘਾਟਨ ਕੀਤਾ ਸੀ। ਇਸ ਉੱਤੇ 5 ਲੱਖ ਰੁਪਏ ਦੀ ਲਾਗਤ ਆਈ ਸੀ। ਇਹ ਸ਼ੂਟਿੰਗ ਰੇਂਜ ਲੁਧਿਆਣਾ ਜ਼ਿਲ੍ਹੇ ਦੀ ਪਹਿਲੀ ਅਤੇ ਪੰਜਾਬ ਦੇ ਕਿਸੇ ਸਰਕਾਰੀ ਸਕੂਲ ਦੀ 7ਵੀਂ ਸ਼ੂਟਿੰਗ ਰੇਂਜ ਹੈ। ਸਕੂਲ ਦੇ ਹੈਡਮਾਸਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਦੇ 30 ਵਿਦਿਆਰਥੀ ਇੱਥੇ ਸ਼ੂਟਿੰਗ ਸਿੱਖ ਰਹੇ ਹਨ। ਵਿਦਿਆਰਥੀਆਂ ਨੂੰ ਕੌਮੀ ਖਿਡਾਰੀ ਗੁਰਸਿਮਰਨ ਸਿੰਘ ਤੋਂ ਕੋਚਿੰਗ ਦਿਵਾਈ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਹੁਣ ਸਕੂਲ ਦੀ ਪੁੱਛ ਪੜਤਾਲ ਕਾਫੀ ਵੱਧ ਗਈ ਹੈ। ਸਕੂਲ ਵਿੱਚ ਰੋਜ਼ ਬਹੁਤ ਸਾਰੇ ਮਾਪੇ ਇਸ ਗੱਲ ਦੀ ਜਾਣਕਾਰੀ ਲੈਣ ਆਉਂਦੇ ਹਨ ਕਿ ਉਹ ਵੀ ਆਪਣੇ ਬੱਚਿਆਂ ਨੂੰ ਸ਼ੂਟਿੰਗ ਦੀ ਸਿਖਲਾਈ ਦਿਵਾਉਣਾ ਚਾਹੁੰਦੇ ਹਨ। ਹੈੱਡਮਾਸਟਰ ਨੇ ਦੱਸਿਆ ਕਿ ਸ਼ੂਟਿੰਗ ਰੇਂਜ, ਸਮਾਰਟ ਕਲਾਸ ਰੂਮਾਂ ਅਤੇ ਆਧੁਨਿਕ ਕੰਪਿਊਟਰ ਲੈਬਾਂ ਕਰਕੇ ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ਵੱਡਾ ਸੁਧਾਰ ਆਇਆ ਹੈ।

ਜ਼ਿਕਰਯੋਗ ਹੈ ਕਿ ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ਤਾਂ ਤਕਰੀਬਨ ਸਾਰੇ ਸਕੂਲਾਂ ਵਿੱਚ ਹੀ ਸੁਧਾਰ ਹੋਇਆ ਹੈ। ਪਿੰਡ ਘੁੰਗਰਾਲੀ ਰਾਜਪੂਤਾਂ ਦੇ ਸਕੂਲ ਵਿੱਚ ਪਿਛਲੇ ਸਾਲ ਨਾਲੋਂ 5 ਫੀਸਦੀ ਦਾਖਲਿਆਂ ਵਿੱਚ ਵਾਧਾ ਵੀ ਵੇਖਣ ਨੂੰ ਮਿਲਿਆ ਹੈ। ਸਰਕਾਰੀ ਹਾਈ ਸਕੂਲ ਘੁੰਗਰਾਲੀ ਰਾਜਪੂਤਾਂ ਦੇ ਮੁੱਖ ਅਧਿਆਪਕ ਗੁਰਦੀਪ ਘਈ ਨੇ ਦੱਸਿਆ ਕਿ 11 ਲੱਖ ਰੁਪਏ ਦੀ ਲਾਗਤ ਨਾਲ ਸਾਇੰਸ ਲੈਬ ਤੇ 21.50 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਦੇ ਖੇਡ ਮੈਦਾਨ ਦੀ ਚਾਰਦੀਵਾਰੀ ਤਿਆਰ ਕਰਵਾਈ ਗਈ ਸੀ। ਇਸ ਤੋਂ ਇਲਾਵਾ 1.40 ਲੱਖ ਰੁਪਏ ਨਾਲ ਸਕੂਲ ਦੇ ਬਾਥਰੂਮ ਰਿਪੇਅਰ ਕੀਤੇ ਗਏ।

ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲ ਬੁਲੇਪੁਰ ਦੇ ਹੈਡਮਾਸਟਰ ਰਾਜ ਕੁਮਾਰ, ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 9, ਖੰਨਾ ਦੀ ਹੈਡ ਟੀਚਰ ਦੀਪਮਾਲਾ ਸ਼ਰਮਾ, ਸਰਕਾਰੀ ਪ੍ਰਾਇਮਰੀ ਸਕੂਲ ਗਲਵੱਡੀ ਦੇ ਹੈਡ ਟੀਚਰ ਰਜਤ ਅਤੇ ਸਰਕਾਰੀ ਹਾਈ ਸਮਾਰਟ ਸਕੂਲ ਭੁਮੱਦੀ ਦੇ ਮੁੱਖ ਅਧਿਆਪਕ ਦਵਿੰਦਰ ਸਿੰਘ ਨੇ ਕਿਹਾ ਕਿ ‘ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਸਕੂਲਾਂ ਵਿੱਚ ਕੀਤੇ ਕਾਰਜਾਂ ਖਾਸ ਤੌਰ ‘ਤੇ ਸਮਾਰਟ ਕਲਾਸ ਰੂਮਾਂ ਤੇ ਆਧੁਨਿਕ ਲੈਬਾਂ ਬਣਨ ਨਾਲ ਬੱਚਿਆਂ ਦੀ ਪੜ੍ਹਨ ਵਿੱਚ ਰੁਚੀ ਵਧੀ ਹੈ ਜਿਸ ਦੇ ਸਾਰਥਕ ਨਤੀਜੇ ਇਮਤਿਹਾਨਾਂ ਵਿੱਚ ਨਜ਼ਰ ਆਉਣਗੇ।

Read More
{}{}