Home >>Zee PHH Entertainment

Aaradhya Bachchan Video: ਤਲਾਕ ਦੀਆਂ ਅਫਵਾਹਾਂ ਵਿਚਕਾਰ ਐਸ਼ਵਰਿਆ ਰਾਏ ਬੱਚਨ ਬੇਟੀ ਦੇ ਫੰਕਸ਼ਨ 'ਚ ਪਹੁੰਚੀ! ਦੇਖੋ ਵਾਇਰਲ ਵੀਡੀਓ

Aaradhya Bachchan Video: ਅਭਿਨੇਤਰੀ ਐਸ਼ਵਰਿਆ ਰਾਏ ਦੀ ਬੇਟੀ ਆਰਾਧਿਆ ਬੱਚਨ ਪਹਿਲਾਂ ਹੀ ਟਾਕ ਆਫ ਦਾ ਟਾਊਨ ਬਣ ਚੁੱਕੀ ਹੈ, ਇਸ ਲਈ ਪੂਰਾ ਬੱਚਨ ਪਰਿਵਾਰ ਆਰਾਧਿਆ ਦੇ ਸਕੂਲ ਦੇ ਸਾਲਾਨਾ ਸਮਾਰੋਹ 'ਚ ਸ਼ਾਮਲ ਹੋਣ ਲਈ ਇਕੱਠੇ ਹੋਇਆ।   

Advertisement
Aaradhya Bachchan Video: ਤਲਾਕ ਦੀਆਂ ਅਫਵਾਹਾਂ ਵਿਚਕਾਰ ਐਸ਼ਵਰਿਆ ਰਾਏ ਬੱਚਨ ਬੇਟੀ ਦੇ ਫੰਕਸ਼ਨ 'ਚ ਪਹੁੰਚੀ! ਦੇਖੋ ਵਾਇਰਲ ਵੀਡੀਓ
Riya Bawa|Updated: Dec 16, 2023, 08:52 AM IST
Share

Aishwarya Bachchan Daughter Aaradhya Viral Video: ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਪਿਛਲੇ ਕੁਝ ਸਮੇਂ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ। ਇਨ੍ਹਾਂ ਚਰਚਾਵਾਂ ਵਿਚਾਲੇ ਬੀਤੀ ਸ਼ਾਮ ਐਸ਼ਵਰਿਆ ਰਾਏ ਬੱਚਨ ਪਤੀ ਅਭਿਸ਼ੇਕ ਅਤੇ ਸਹੁਰੇ ਅਮਿਤਾਭ ਬੱਚਨ ਨਾਲ ਆਰਾਧਿਆ ਦੇ ਸਕੂਲ ਫੰਕਸ਼ਨ 'ਚ ਪਹੁੰਚੀ ਸੀ। ਜਿੱਥੋਂ ਬੱਚਨ ਪਰਿਵਾਰ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ। 

ਪਰ ਇੱਥੇ ਅਸੀਂ ਐਸ਼ਵਰਿਆ-ਅਭਿਸ਼ੇਕ ਜਾਂ ਅਮਿਤਾਭ ਦੀ ਨਹੀਂ ਸਗੋਂ ਆਰਾਧਿਆ ਬੱਚਨ ਦੀ ਗੱਲ ਕਰਨ ਜਾ ਰਹੇ ਹਾਂ। ਬੀਤੀ ਸ਼ਾਮ ਤੋਂ ਆਰਾਧਿਆ ਬੱਚਨ ਦੀ ਸਟੇਜ ਪਰਫਾਰਮੈਂਸ ਦਾ ਵੀਡੀਓ ਵਾਇਰਲ (Aaradhya Bachchan Viral Video) ਹੋ ਰਿਹਾ ਹੈ, ਜਿਸ 'ਚ ਨੇਟੀਜ਼ਨਸ ਆਰਾਧਿਆ ਦੇ ਲੁੱਕ ਤੋਂ ਲੈ ਕੇ ਉਸ ਦੇ ਐਕਸਪ੍ਰੈਸ਼ਨ ਤੱਕ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।

ਇਹ ਵੀ ਪੜ੍ਹੋ: Dates Benefits: ਸਰਦੀਆਂ ਵਿੱਚ ਰੋਜ਼ਾਨਾ ਖਾਓ ਖਜੂਰ, ਮਿਲਣਗੇ ਇਹ ਫਾਇਦੇ, ਦੂਰ ਹੋਵੇਗਾ ਹਰ ਤਰ੍ਹਾਂ ਦਾ ਦਰਦ  

ਦਰਅਸਲ ਬੀਤੇ ਦਿਨੀਂ ਐਸ਼ਵਰਿਆ ਰਾਏ ਬੱਚਨ ਅਤੇ ਅਭਿਸ਼ੇਕ ਬੱਚਨ ਦੇ ਤਲਾਕ ਦੀ ਖਬਰ ਚਰਚਾ ਦਾ ਵਿਸ਼ਾ ਬਣੀ ਰਹੀ। ਖਬਰਾਂ ਸਨ ਕਿ ਅਦਾਕਾਰਾ ਨੇ ਆਪਣਾ ਸਹੁਰਾ ਘਰ ਛੱਡ ਕੇ ਆਪਣੀ ਮਾਂ ਨਾਲ ਰਹਿਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਬੇਟੀ ਆਰਾਧਿਆ ਬੱਚਨ ਦੇ ਸਕੂਲ ਫੰਕਸ਼ਨ (Aaradhya Bachchan Viral Video)  ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਬੇਟੀ ਆਰਾਧਿਆ ਦੀ ਪਰਫਾਰਮੈਂਸ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ। 

ਆਰਾਧਿਆ ਬੱਚਨ ਦੇ ਸਕੂਲ, ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ 'ਚ ਸਾਲਾਨਾ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ 'ਚ ਐਸ਼ਵਰਿਆ ਦੀ ਬੇਟੀ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਵੀਡੀਓ 'ਚ ਆਰਾਧਿਆ ਬਿਲਕੁਲ ਨਵੇਂ ਅਵਤਾਰ ਅਤੇ ਹੇਅਰ ਸਟਾਈਲ 'ਚ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ voompla ਨਾਮ ਦੇ ਇੰਸਟਾਗ੍ਰਾਮ ਤੋਂ ਲਿਆ ਗਿਆ ਹੈ।

 
 
 
 

 
 
 
 
 
 
 
 
 
 
 

A post shared by Voompla (@voompla)

ਐਸ਼ਵਰਿਆ-ਅਭਿਸ਼ੇਕ ਦੀ ਬੇਟੀ ਸਟੇਜ 'ਤੇ ਇੰਗਲਿਸ਼ ਐਕਟਿੰਗ ਦੇ ਰਹੀ ਹੈ। ਉਹ ਜਾਮਨੀ ਰੰਗ ਦੇ ਪਹਿਰਾਵੇ ਵਿੱਚ ਨਜ਼ਰ ਆ ਰਹੀ ਹੈ। ਜੇਕਰ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਤੁਸੀਂ ਦੇਖੋਗੇ ਕਿ ਇਸ ਵਾਰ ਆਰਾਧਿਆ ਦੇ ਵਾਲ ਉਸ ਦੇ ਮੱਥੇ 'ਤੇ ਨਹੀਂ ਹਨ, ਸਗੋਂ ਪਿੱਛੇ ਬੰਨ੍ਹੇ ਹੋਏ ਹਨ, ਜਿਸ ਕਾਰਨ ਉਸ ਦਾ ਚਿਹਰਾ ਸਾਫ ਦਿਖਾਈ ਦੇ ਰਿਹਾ ਹੈ।

ਇਹ ਵੀ ਪੜ੍ਹੋ IPL 2024: ਮੁੰਬਈ ਇੰਡੀਅਨਜ਼ 'ਚ ਵੱਡਾ ਫੇਰਬਦਲ, ਰੋਹਿਤ ਦੀ ਜਗ੍ਹਾ ਹਾਰਦਿਕ ਪੰਡਯਾ ਬਣੇ ਟੀਮ ਦੇ ਕਪਤਾਨ 

Read More
{}{}