Home >>Zee PHH Entertainment

Govinda Bullet Injury: ਬਾਲੀਵੁੱਡ ਅਦਾਕਾਰ ਗੋਵਿੰਦਾ ਨੂੰ ਲੱਗੀ ਗੋਲੀ, ਹਸਪਤਾਲ 'ਚ ਦਾਖਲ; ਜਾਣੋ ਕੀ ਹੈ ਪੂਰਾ ਮਾਮਲਾ?

Govinda Bullet Injury: ਬਾਲੀਵੁੱਡ ਅਦਾਕਾਰ ਗੋਵਿੰਦਾ ਜ਼ਖਮੀ ਹੋ ਗਏ ਹਨ। ਗੋਵਿੰਦਾ ਦੀ ਆਪਣੀ ਰਿਵਾਲਵਰ ਨਾਲ ਲੱਤ 'ਚ ਗੋਲੀ ਲੱਗੀ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

Advertisement
Govinda Bullet Injury: ਬਾਲੀਵੁੱਡ ਅਦਾਕਾਰ ਗੋਵਿੰਦਾ ਨੂੰ ਲੱਗੀ ਗੋਲੀ, ਹਸਪਤਾਲ 'ਚ ਦਾਖਲ; ਜਾਣੋ ਕੀ ਹੈ ਪੂਰਾ ਮਾਮਲਾ?
Riya Bawa|Updated: Oct 01, 2024, 09:44 AM IST
Share

Govinda Was Shot: ਬਾਲੀਵੁੱਡ ਅਭਿਨੇਤਾ ਗੋਵਿੰਦਾ ਦੀ ਲੱਤ ਵਿੱਚ ਗੋਲੀ ਲੱਗੀ ਹੈ। ਇਹ ਘਟਨਾ ਅੱਜ ਸਵੇਰੇ ਵਾਪਰੀ, ਜਿਸ ਵਿੱਚ ਉਹ ਜ਼ਖ਼ਮੀ ਹੋ ਗਏ ਹਨ। ਸਵੇਰੇ ਕਿਤੇ ਜਾਣ ਲਈ ਜਾ ਰਹੇ ਸਨ। ਉਸੇ ਸਮੇਂ ਗਲਤੀ ਨਾਲ ਗੋਲੀ ਲੱਗ ਗਈ। ਹੁਣ ਅਦਾਕਾਰ ਕ੍ਰਿਤੀ ਕੇਅਰ ਹਸਪਤਾਲ ਵਿੱਚ ਦਾਖਲ ਹੈ।

ਸੂਤਰਾਂ ਮੁਤਾਬਕ 60 ਸਾਲਾ ਅਭਿਨੇਤਾ ਗੋਵਿੰਦਾ ਨੂੰ ਰਿਵਾਲਵਰ ਸਾਫ (Govinda Bullet Injury)  ਕਰਦੇ ਸਮੇਂ ਗਲਤ ਫਾਇਰ ਹੋਣ ਕਾਰਨ ਗੋਲੀ ਲੱਗ ਗਈ। ਮੁੰਬਈ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਉਸ ਦਾ ਰਿਵਾਲਵਰ ਜ਼ਬਤ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਨੀਅਰ ਪੁਲੀਸ ਅਧਿਕਾਰੀ ਪਰਮਜੀਤ ਸਿੰਘ ਦਹੀਆ ਨੇ ਕਿਹਾ ਹੈ ਕਿ ਜਿਸ ਬੰਦੂਕ ਤੋਂ ਗੋਲੀ ਚੱਲੀ ਉਹ ਲਾਇਸੈਂਸੀ ਬੰਦੂਕ ਹੈ।

ਇਹ ਵੀ ਪੜ੍ਹੋ: Rajinikanth Health Update: ਸੁਪਰਸਟਾਰ ਰਜਨੀਕਾਂਤ ਦੀ ਵਿਗੜੀ ਸਿਹਤ, ਹਸਪਤਾਲ 'ਚ ਭਰਤੀ ਜਾਣੋ ਕਿਵੇਂ ਹੈ ਹੁਣ ਸਿਹਤ
 

ਗੋਲੀ ਲੱਗਣ ਕਾਰਨ ਉਹਨਾਂ ਦੀ ਲੱਤ (Govinda Bullet Injury)  ਵਿੱਚੋਂ ਕਾਫੀ ਖੂਨ ਵਹਿ ਗਿਆ ਸੀ ਜਿਸ ਕਾਰਨ ਉਸ ਦੀ ਹਾਲਤ ਨਾਜ਼ੁਕ ਬਣ ਗਈ ਸੀ। ਫਿਲਹਾਲ ਉਨ੍ਹਾਂ ਨੂੰ ਇਲਾਜ ਲਈ ਅੰਧੇਰੀ ਦੇ ਕ੍ਰਿਤੀ ਕੇਅਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਸਪਤਾਲ ਨਾਲ ਜੁੜੇ ਸੂਤਰਾਂ ਮੁਤਾਬਕ ਸ਼ੁਰੂਆਤੀ ਇਲਾਜ ਤੋਂ ਬਾਅਦ ਗੋਵਿੰਦਾ ਹੁਣ ਖ਼ਤਰੇ ਤੋਂ ਬਾਹਰ ਹੈ। ਉਨ੍ਹਾਂ ਦੀ ਪਤਨੀ ਸੁਨੀਤਾ ਫਿਲਹਾਲ ਉਨ੍ਹਾਂ ਦੇ ਨਾਲ ਹਸਪਤਾਲ 'ਚ ਮੌਜੂਦ ਹੈ।

ਮੁੰਬਈ ਪੁਲਸ ਮੁਤਾਬਕ ਗੋਵਿੰਦਾ (Govinda Bullet Injury)  ਦੇ ਲਾਇਸੈਂਸੀ ਰਿਵਾਲਵਰ ਤੋਂ ਗਲਤੀ ਨਾਲ ਗੋਲੀ ਚੱਲ ਗਈ, ਜੋ ਉਹਨਾਂ ਦੀ ਲੱਤ 'ਚ ਲੱਗੀ। ਜਦੋਂ ਗੋਵਿੰਦਾ ਆਪਣੇ ਲਾਇਸੈਂਸੀ ਰਿਵਾਲਵਰ ਦੀ ਜਾਂਚ ਕਰ ਰਿਹਾ ਸੀ ਤਾਂ ਉਹ ਬਾਹਰ ਜਾਣ ਦੀ ਤਿਆਰੀ ਕਰ ਰਿਹਾ ਸੀ। ਇਸ ਦੌਰਾਨ ਇਹ ਗਲਤੀ ਨਾਲ ਗਲਤ ਫਾਇਰ ਹੋ ਗਿਆ। ਗੋਲੀ ਉਹਨਾਂ ਦੇ ਗੋਡਿਆਂ ਦੇ ਨੇੜੇ ਲੱਗੀ ਅਤੇ ਉਹ ਇਸ ਸਮੇਂ ਮੁੰਬਈ ਦੇ ਕ੍ਰਿਟੀ ਕੇਅਰ ਹਸਪਤਾਲ ਵਿੱਚ ਇਲਾਜ ਅਧੀਨ ਹੈ।

Read More
{}{}