Met Gala 2025: "ਪੰਜਾਬੀ ਆ ਗਏ ਓਏ," – ਦਿਲਜੀਤ ਦੋਸਾਂਝ ਦੇ ਮੈਟ ਗਾਲਾ ਵਿੱਚ ਰਾਇਲ ਲੁੱਕ ਦੇਖ ਕੇ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਤੇ ਖੁਸ਼ੀ ਦੇਖੀ ਗਈ। ਸੋਮਵਾਰ ਨੂੰ ਦਿਲਜੀਤ ਨੇ ਨਿਊਯਾਰਕ ਸਿਟੀ ਦੇ ਮੈਟਰੋਪੋਲੀਟਨ ਮਿਊਜ਼ੀਅਮ ਆਫ ਆਰਟ ਦੀਆਂ ਪੌੜੀਆਂ 'ਤੇ ਤੁਰਦਿਆ ਪੰਜਾਬੀ ਸੱਭਿਆਚਾਰ ਦਾ ਮਾਣ ਵਧਾਇਆ। ਦਿਲਜੀਤ ਦੋਸਾਂਝ ਮੈਟ ਗਾਲਾ 2025 ਵਿੱਚ ਪੰਜਾਬੀ ਸੱਭਿਆਚਾਰ, ਮਹਾਰਾਜਾ ਲੁੱਕ ਵਿੱਚ ਖਿੱਚ ਦਾ ਕੇਂਦਰ ਰਹੇ। ਉਨ੍ਹਾਂ ਨੇ ਰਿਵਾਇਤੀ ਆਊਟਫਿੱਟ ਦੇ ਵਿੱਚ ਨਜ਼ਰ ਆਏ, ਉਹ ਵ੍ਹਾਈਟ ਰੰਗ ਦੀ ਪੱਗ ਤੇ ਚਿੱਟੇ ਹੀ ਰੰਗ ਵਾਲੀ ਮਾਹਾਰਾਜ ਡ੍ਰੈੱਸ ਪਾਈ ਹੋਈ ਸੀ।