Home >>Zee PHH Entertainment

G Khan: ਜੀ ਖ਼ਾਨ ਪੰਜਾਬ ਦੀ ਪਹਿਲੀ ਜੌਂਬੀ ਹਾਸਰਸ ਫਿਲਮ 'ਜੌਂਬੀਲੈਂਡ' ਨਾਲ ਅਦਾਕਾਰੀ ਵਿੱਚ ਕਰ ਰਹੇ ਡੈਬਿਊ

G Khan: ਪੰਜਾਬੀ ਗਾਇਕ ਜੀ ਖਾਨ ਹੁਣ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੀ ਦੁਨੀਆ ਵਿੱਚ ਕਦਮ ਰੱਖਣ ਜਾ ਰਹੇ ਹਨ। ਥਾਪਰ ਦੇ ਨਿਰੇਦਸ਼ਨ ਹੇਠ ਬਣੀ ‘ਜ਼ੌਂਬੀਲੈਂਡ’ ਨਾਲ ਕਰ ਰਹੇ ਹਨ ਡੈਬਿਊ।

Advertisement
G Khan: ਜੀ ਖ਼ਾਨ ਪੰਜਾਬ ਦੀ ਪਹਿਲੀ ਜੌਂਬੀ ਹਾਸਰਸ ਫਿਲਮ 'ਜੌਂਬੀਲੈਂਡ' ਨਾਲ ਅਦਾਕਾਰੀ ਵਿੱਚ ਕਰ ਰਹੇ ਡੈਬਿਊ
Ravinder Singh|Updated: May 13, 2025, 02:43 PM IST
Share

G Khan: ਮਕਬੂਲ ਪੰਜਾਬੀ ਗਾਇਕ ਜੀ ਖਾਨ ਹੁਣ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੀ ਦੁਨੀਆ ਵਿੱਚ ਕਦਮ ਰੱਖਣ ਜਾ ਰਹੇ ਹਨ। ਗਾਇਕੀ ਦੇ ਖੇਤਰ ਵਿੱਚ ਨਾਮਣਾ ਖੱਟਣ ਮਗਰੋਂ ਜੀ ਖਾਨ ਹੁਣ ਪੰਜਾਬੀ ਅਦਾਕਾਰੀ ਵਿੱਚ ਆਪਣਾ ਲੋਹਾ ਮਨਵਾਉਣ ਜਾ ਰਹੇ ਹਨ।  ਉਹ ਆਪਣੀ ਅਦਾਕਾਰੀ ਦੀ ਸ਼ੁਰੂਆਤ ਪੰਜਾਬ ਦੀ ਪਹਿਲੀ ਜ਼ੌਂਬੀ ਕਾਮੇਡੀ ਫਿਲਮ ‘ਜ਼ੌਂਬੀਲੈਂਡ’ ਨਾਲ ਕਰਨ ਜਾ ਰਹੇ ਹਨ, ਜਿਸਦਾ ਨਿਰਦੇਸ਼ਨ ਤੇ ਲੇਖਨ ਥਾਪਰ ਨੇ ਕੀਤਾ ਹੈ। ਇਹ ਫਿਲਮ ਡਰ ਅਤੇ ਹਾਸੇ ਦਾ ਮਿਲਾਪ ਹੋਣ ਦੇ ਨਾਲ-ਨਾਲ ਪੰਜਾਬੀ ਸਿਨੇਮਾ ਲਈ ਵੱਖਰੀ ਫਿਲਮ ਸਾਬਿਤ ਹੋਵੇਗੀ।

ਬਿੰਨੂ ਢਿੱਲੋਂ ਅਤੇ ਕਨਿਕਾ ਮਾਨ ਦੇ ਕਿਰਦਾਰ ਦੇ ਪੋਸਟਰਾਂ ਨੂੰ ਮਿਲੇ ਜ਼ਬਰਦਸਤ ਹੁੰਗਾਰੇ ਤੋਂ ਬਾਅਦ ਹੁਣ ਨਿਰਮਾਤਾਵਾਂ ਨੇ ਜੀ ਖਾਨ ਦਾ ਪੋਸਟਰ ਜਾਰੀ ਕੀਤਾ ਹੈ, ਜਿਸ ਵਿੱਚ ਉਹ “33” ਨਾਂ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਪਹਿਲੀ ਝਲਕ ਨੇ ਦਰਸ਼ਕਾਂ ਦੀ ਦਿਲਚਸਪੀ ਵਧਾ ਦਿੱਤੀ ਹੈ।
ਹਿੱਟ ਗੀਤਾਂ ਜਿਵੇਂ ਗੌਟ ਯੂ (2024), ਜੱਟ ਦਾ ਨਾ (2024), ਜੀ ਕਰਦਾ (2020), ਕੱਲ੍ਹ ਪਰਸੋ (2022) ਅਤੇ ਬਲੱਡ ਰਿਪੋਰਟ (2024) ਲਈ ਪ੍ਰਸਿੱਧ ਜੀ ਖਾਨ ਨੇ ਕਿਹਾ, “ਅਦਾਕਾਰੀ ਇੱਕ ਅਜਿਹਾ ਖੇਤਰ ਸੀ ਜੋ ਮੈਂ ਹਮੇਸ਼ਾ ਅਜ਼ਮਾਉਣਾ ਚਾਹੁੰਦਾ ਸੀ ਪਰ ਸਹੀ ਸਮੇਂ ਅਤੇ ਸਹੀ ਪ੍ਰੋਜੈਕਟ ਦੀ ਉਡੀਕ ਕਰ ਰਿਹਾ ਸੀ। ਜਦੋਂ ਮੈਂ ਜ਼ੌਂਬੀਲੈਂਡ ਦਾ concept ਸੁਣਿਆ ਤਾਂ ਮੈਨੂੰ ਲੱਗਿਆ ਕਿ ਇਹੀ ਉਹ ਮੌਕਾ ਹੈ ਜਿਸਦੀ ਮੈਂ ਲੰਮੇ ਸਮੇਂ ਤੋਂ ਰਾਹ ਵੇਖ ਰਿਹਾ ਸੀ। ਇਹ ਤਾਜ਼ਾ ਮਜ਼ੇਦਾਰ ਅਤੇ ਬਿਲਕੁਲ ਹੀ ਵੱਖਰਾ ਹੈ।”

ਉਨ੍ਹਾਂ ਅੱਗੇ ਕਿਹਾ, “ਜ਼ੌਂਬੀਲੈਂਡ ਸਿਰਫ਼ ਕਾਮੇਡੀ ਜਾਂ ਡਰਾਮੇ ਵਾਲੀ ਫਿਲਮ ਨਹੀਂ ਹੈ, ਇਹ ਇੱਕ ਜ਼ੌਂਬੀ-ਕਾਮ ਹੈ – ਮਨੋਰੰਜਕ ਅਤੇ ਹਾਸਰਸ ਨਾਲ ਭਰਪੂਰ ਇੱਕ ਅਜਿਹਾ ਤਜਰਬਾ ਜੋ ਪੰਜਾਬੀ ਸਿਨੇਮਾ ਵਿੱਚ ਪਹਿਲੀ ਵਾਰ ਹੋ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਮੈਂ ਇੱਕ ਅਜਿਹੇ ਪ੍ਰੋਜੈਕਟ ਦਾ ਹਿੱਸਾ ਬਣਿਆ ਹਾਂ”। ਇਹ ਫਿਲਮ ਨੀਰਜ ਰੂਹਿਲ ਅਤੇ ਸ਼ੁਭਵ ਸ਼ਰਮਾ ਵੱਲੋਂ ਨੈਕਸਟ ਲੈਵਲ ਪ੍ਰੋਡਕਸ਼ਨ ਦੇ ਬੈਨਰ ਹੇਠ ਤਿਆਰ ਕੀਤੀ ਗਈ ਹੈ। ਫਿਲਮ ਵਿੱਚ ਕਨਿਕਾ ਮਾਨ, ਜੱਸਾ ਢਿੱਲੋਂ, ਅੰਗੀਰਾ ਧਰ, ਧਨਵੀਰ ਸਿੰਘ ਅਤੇ ਗੁਰੀ ਵੀ ਮੁੱਖ ਭੂਮਿਕਾਵਾਂ ਵਿੱਚ ਹਨ।
ਜ਼ੌਂਬੀਲੈਂਡ 13 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ ਅਤੇ ਇਹ ਫਿਲਮ ਪੰਜਾਬੀ, ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ਵਿੱਚ ਵੀ ਰਿਲੀਜ਼ ਕਰਕੇ ਖੇਤਰੀ ਭਾਰਤੀ ਸਿਨੇਮਾ ਵਿੱਚ ਇੱਕ ਨਵਾਂ ਰਾਹ ਖੋਲ੍ਹੇਗੀ।

Read More
{}{}