Jombieland Trailer Release(Navneet Kaur): ਪੰਜਾਬੀ ਸਿਨੇਮਾ ਨੂੰ ਇੱਕ ਨਵੀਂ ਦਿਸ਼ਾ ਦਿੰਦਿਆਂ, ਨੈਕਸਟ ਲੈਵਲ ਪ੍ਰੋਡੋਕਸ਼ਨ ਅਤੇ ਨਿਰਦੇਸ਼ਕ ਥਾਪਰ ਦੀ ਅਗਵਾਈ ਹੇਠ ਤਿਆਰ ਕੀਤੀ ਗਈ ਭਾਰਤ ਦੀ ਪਹਿਲੀ ਪੰਜਾਬੀ ਜੋਂਬੀ ਕਾਮੇਡੀ ਫਿਲਮ ‘ਪਿੰਡ ਪਿਆ ਸਾਰਾ ਜੋਂਬੀਲੈਂਡ ਬਣਿਆ’ ਦਾ ਟ੍ਰੇਲਰ ਅੱਜ ਰਿਲੀਜ਼ ਕਰ ਦਿੱਤਾ ਗਿਆ ਹੈ। ਕਨਿਕਾ ਮਾਨ, ਬਿੰਨੂ ਢਿੱਲੋਂ, ਨਵੇਂ ਚਿਹਰੇ ਜੀ ਖਾਨ ਅਤੇ ਅੰਗੀਰਾ ਧਰ ਦੀ ਮੁੱਖ ਭੂਮਿਕਾਵਾਂ ਵਾਲੀ ਇਹ ਫਿਲਮ 13 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਫਿਲਮ ਵਿੱਚ ਗੁਰੀ, ਧਨਵੀਰ ਸਿੰਘ ਅਤੇ ਜੱਸਾ ਢਿੱਲੋਂ ਵੀ ਹਨ। ਇਹ ਫਿਲਮ ਨੀਰਜ ਰੂਹਿਲ ਅਤੇ ਸ਼ੁਭਵ ਸ਼ਰਮਾ ਵੱਲੋਂ ਨੈਕਸਟ ਲੈਵਲ ਪ੍ਰੋਡਕਸ਼ਨ ਦੇ ਬੈਨਰ ਹੇਠ ਤਿਆਰ ਕੀਤੀ ਗਈ ਹੈ।
ਥਾਪਰ ਦੁਆਰਾ ਨਿਰਦੇਸ਼ਤ ਅਤੇ ਲਿਖੀ ਗਈ "ਪਿੰਡ ਪਿਆ ਸਾਰਾ ਜੋਂਬੀਲੈਂਡ ਬਣਿਆ" ਇੱਕ ਪਿੰਡ ਦੇ ਆਲੇ ਦੁਆਲੇ ਘੁੰਮਦੀ ਹੈ। ਫਿਲਮ ਉਦੋਂ ਆਪਣਾ ਰੁੱਖ਼ ਬਦਲਦੀ ਹੈ ਜਦੋਂ ਪਿੰਡ ਵਿੱਚ ਅਚਾਨਕ ਇੱਕ ਰਹੱਸਮਈ ਵਾਇਰਸ ਫੈਲ ਜਾਂਦਾ ਹੈ। ਅਤੇ ਲੋਕ ਇੱਕ-ਇੱਕ ਕਰਕੇ ਖ਼ਤਰਨਾਕ ਜ਼ੌਂਬੀਆਂ ਵਿੱਚ ਬਦਲਣ ਲੱਗ ਪੈਂਦੇ ਹਨ।
ਟ੍ਰੇਲਰ ਵਿੱਚ ਡਰ, ਰੋਮਾਂਸ ਅਤੇ ਪੇਂਡੂ ਪੰਜਾਬੀ ਕਾਮੇਡੀ ਬਰਾਬਰ ਮਾਤਰਾ ਵਿੱਚ ਦਿੱਖ ਰਹੀ ਹੈ। ਟ੍ਰੇਲਰ ਦੇ ਸ਼ੁਰੂ ਵਿੱਚ ਦਰਸ਼ਕਾਂ ਨੂੰ ਇੱਕ ਸੁੰਦਰ ਪੇਂਡੂ ਮਾਹੌਲ ਦੇਖਣ ਨੂੰ ਮਿਲਦਾ ਹੈ। ਜਿਵੇਂ-ਜਿਵੇਂ ਟ੍ਰੇਲਰ ਅੱਗ ਵੱਧਦਾ ਹੈ ਤਾਂ ਦਿਖਾਇਆ ਜਾਂਦਾ ਹੈ ਕਿ ਕਿਵੇਂ ਵਾਇਰਸ ਫੈਲਦਾ ਹੈ ਅਤੇ ਪਿੰਡ ਵਾਸੀ ਜੋਂਬੀ ਦੇ ਰੂਪ ਵਿੱਚ ਬਦਲਣਾ ਸ਼ੁਰੂ ਕਰਦੇ ਹਨ ਤਾਂ ਫਿਲਮ ਦੀ ਕਹਾਣੀ ਹੌਲੀ-ਹੌਲੀ ਹਫੜਾ-ਦਫੜੀ ਅਤੇ ਡਰ ਵਿੱਚ ਬਦਲਦੀ ਹੈ। ਟ੍ਰੇਲਰ ਵਿੱਚ ਬਿੰਨੂ ਢਿੱਲੋਂ, ਜੀ ਖਾਨ, ਅਤੇ ਅੰਗੀਰਾ ਧਰ ਵੱਲੋਂ ਜੋਂਬੀਆਂ ਦੇ ਹਮਲੇ ਦਾ ਸਾਹਮਣਾ ਜ਼ਬਰਦਸਤ ਦ੍ਰਿੜ ਇਰਾਦੇ ਅਤੇ ਹਾਸੋਹੀਣੇ ਤਰੀਕੇ ਨਾਲ ਕਰ ਰਹੇ ਹੁੰਦੇ ਹਨ।
ਨੈਕਸਟ ਲੈਵਲ ਪ੍ਰੋਡਕਸ਼ਨ ਦੇ ਬੈਨਰ ਹੇਠ ਨੀਰਜ ਰੁਹਿਲ ਅਤੇ ਸ਼ੁਭਵ ਸ਼ਰਮਾ ਦੁਆਰਾ ਨਿਰਮਿਤ, "ਪਿੰਡ ਪਿਆ ਸਾਰਾ ਜੋਂਬੀਲੈਂਡ ਬਣਿਆ" ਰਾਹੀਂ ਪੰਜਾਬੀ ਸਿਨੇਮਾ ਸਿਨੇਮਾ ਜਗਤ ਵਿੱਚ ਇੱਕ ਨਵਾਂ ਕਦਮ ਰੱਖਣ ਜਾ ਰਿਹਾ ਹੈ। ਇਹ ਇੱਕ ਨਵੀਂ ਪਹਿਲਕਦਮੀ ਹੈ ਜੋ ਪੇਂਡੂ ਕਹਾਣੀ ਨੂੰ ਗਲੋਬਲ ਡਰਾਉਣੀ ਥੀਮਾਂ ਨਾਲ ਮਿਲਾ ਰਹੀ ਹੈ। ਇਹ ਫਿਲਮ ਸਥਾਨਕ ਸੱਭਿਆਚਾਰ ਅਤੇ ਹਾਸੇ-ਮਜ਼ਾਕ ਉੱਤੇ ਅਧਾਰਤ ਹੈ। ਜੋਂਬੀਲੈਂਡ 13 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ ਅਤੇ ਇਹ ਫਿਲਮ ਪੰਜਾਬੀ, ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ਵਿੱਚ ਵੀ ਰਿਲੀਜ਼ ਕਰਕੇ ਖੇਤਰੀ ਭਾਰਤੀ ਸਿਨੇਮਾ ਵਿੱਚ ਇੱਕ ਨਵਾਂ ਰਾਹ ਖੋਲ੍ਹੇਗੀ।