Home >>Zee PHH Entertainment

Jatt & Juliet 3 New Song lehnga: ਫ਼ਿਲਮ ਜਲਦ! ਜੱਟ ਐਂਡ ਜੂਲੀਅਟ 3 ਦਾ ਨਵਾਂ ਗੀਤ 'ਲਹਿੰਗਾ' ਹੋਇਆ ਰਿਲੀਜ਼

Jatt & Juliet 3 New Song Lehnga:  ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰ ਹਨ। ਫਿਲਮਾਂ ਦੇ ਨਾਲ-ਨਾਲ ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ।   

Advertisement
Jatt & Juliet 3 New Song lehnga: ਫ਼ਿਲਮ ਜਲਦ! ਜੱਟ ਐਂਡ ਜੂਲੀਅਟ 3 ਦਾ ਨਵਾਂ ਗੀਤ 'ਲਹਿੰਗਾ' ਹੋਇਆ ਰਿਲੀਜ਼
Riya Bawa|Updated: Jun 21, 2024, 06:27 AM IST
Share

Jatt & Juliet 3 New Song Lehnga: ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੀ ਫ਼ਿਲਮਾਂ 'ਤੇ ਗੀਤਾਂ ਕਰਕੇ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ 27 ਜੂਨ ਨੂੰ ਆ ਰਹੀ ਨਵੀਂ ਫਿਲਮ ''ਜੱਟ ਐਂਡ ਜੂਲੀਅਟ 3''(Jatt & Juliet 3)ਦਾ ਨਵਾਂ ਗੀਤ ਰਿਲੀਜ਼ ਹੋ ਚੁੱਕਿਆ ਹੈ ਜਿਸ ਦਾ ਨਾਮ ਹੈ  ''ਲਹਿੰਗਾ'(Jatt & Juliet 3 New Song Lehnga)। 

ਇਸ ਗੀਤ ਬਾਰੇ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗਾਮ ਉੱਤੇ ਜਾਣਕਾਰੀ ਸਾਂਝਾ ਕੀਤੀ ਹੈ। ਪੇਸਟ ਸ਼ੇਅਰ ਕਰਦੇ ਲਿਖਿਆ ਹੈ ਕਿ ਨਵਾਂ ਗੀਤ ਲਹਿੰਗਾ (Jatt & Juliet 3 New Song Lehnga) ਹੁਣ ਯੂਟਿਊਬ 'ਤੇ ਰਿਲੀਜ਼ ਹੋ ਰਿਆ ਹੈ। ਜੱਟ ਐਂਡ ਜੂਲੀਅਟ 3 ਦੁਨੀਆ ਭਰ ਵਿੱਚ 27 ਜੂਨ ਨੂੰ ਰਿਲੀਜ਼ ਹੋ ਰਹੀ ਹੈ। 

Diljit Dosanjh post

ਇਹ ਵੀ ਪੜ੍ਹੋ: Diljit Dosanjh and Neeru Bajwa: ਜੱਟ ਐਂਡ ਜੂਲੀਅਟ 3 ਜਲਦ ਹੋਵੇਗੀ ਰਿਲੀਜ਼! ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਜੋੜੀ ਮਚਾਏਗੀ ਧਮਾਲ, ਦੇਖੋ ਫੋਟੋਜ

ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ ਜੋੜੀ ਅਕਸਰ ਲੋਕਾਂ ਨੂੰ ਫਿਲਮਾਂ ਵਿੱਚ ਪਸੰਦ ਆ ਰਹੀ ਹੈ। ਇਹਨਾਂ ਦੋਨਾਂ ਨੇ ਪਹਿਲੀ ਫਿਲਮ 'ਜੱਟ ਐਂਡ ਜੂਲੀਅਟ ਵਿੱਚ ਪਹਿਲਾਂ ਵੀ ਧਮਾਲ ਮਚਾ ਦਿੱਤੀ ਸੀ। ਇਸ ਗੀਤ ਵਿੱਚ ਵੀ ਦਿਲਜੀਤ ਨੇ ਕਰੀਮ ਰੰਗ ਦਾ ਕੁਰਤਾ ਅਤੇ ਵਾਈਨ ਰੰਗ ਗੀ ਪੱਗ ਬੰਨ੍ਹੀ ਹੋਈ ਹੈ ਅਤੇ ਨੀਰੂ ਬਾਜਵਾ ਨੇ ਯੈਲੋ ਅਤੇ ਕਰੀਮ ਰੰਗ ਦਾ ਲਹਿੰਗਾ ਅਤੇ ਪਿੰਕ ਰੰਗ ਦਾ ਦੁੱਪਟਾ ਪਾਇਆ ਹੋਇਆ ਹੈ ਅਤੇ ਦੋਵੇ ਬੇੱਹਦ ਖੂਬਸੂਰਚਤ ਲੱਗ ਰਹੇ ਹਨ।

Jatt & Juliet 3 New Song Lehnga Watch and listen

ਦਿਲਜੀਤ ਦੋਸਾਂਝ  ਅਕਸਰ ਆਪਣੇ ਇੰਸਟਾਗ੍ਰਾਮ 'ਤੇ ਨੀਰੂ ਬਾਜਵਾ ਨਾਲ ਕੁਝ ਫੋਟੋਜ ਸ਼ੇਅਰ ਕਰਦੇ ਰਹਿੰਦੇ ਹਨ। ਇਹਨਾਂ ਫੋਟੋਆਂ ਨੇ ਫੈਨਸ ਦਾ ਦਿਲ ਜਿੱਤ ਲਿਆ ਹੈ ਅਤੇ ਬਹੁਤ ਸਾਰੇ ਕਾਮੈਂਟ ਤੇ ਲਾਈਕ ਮਿਲ ਰਹੇ ਹਨ। ਦਰਅਸਲ ਜਗਦੀਪ ਸਿੱਧੂ ਦੁਆਰਾ ਲਿਖੀ ਅਤੇ ਨਿਰਦੇਸ਼ਿਤ, ਜੱਟ ਐਂਡ ਜੂਲੀਅਟ 3 ਦੀ ਕਾਸਟ ਵਿੱਚ ਦਿਲਜੀਤ ਦੋਸਾਂਝ, ਪੰਜਾਬ ਫਿਲਮ ਇੰਡਸਟਰੀ ਦੀ ਸੱਤਾਧਾਰੀ ਸਟਾਰ ਨੀਰੂ ਬਾਜਵਾ, ਨਾਸਿਰ ਚਿਨਯੋਤੀ, ਬੀ.ਐਨ. ਸ਼ਰਮਾ, ਰਾਣਾ ਰਣਬੀਰ ਅਤੇ ਐਲੀਨਾ ਸਕਰੀਬੀਨਾ। ਇਹ ਫਿਲਮ 2013 ਵਿੱਚ ਜੱਟ ਐਂਡ ਜੂਲੀਅਟ 2 ਵਿੱਚ ਆਖਰੀ ਵਾਰ ਨਜ਼ਰ ਆਉਣ ਤੋਂ ਬਾਅਦ 11 ਸਾਲਾਂ ਬਾਅਦ ਦਿਲਜੀਤ ਅਤੇ ਬਾਜਵਾ ਦੀ ਹਿੱਟ ਜੋੜੀ ਦੀ ਵਾਪਸੀ ਹੋਈ ਹੈ। ਲੋਕ ਦਲਜੀਤ ਅਤੇ ਨੀਰੂ ਬਾਜਵਾ ਦੀ ਜੋੜੀ ਦੇ ਫੈਨ ਹਨ। ਪਹਿਲੀ ਵਾਰ 2012 ਵਿੱਚ ਰਿਲੀਜ਼ ਹੋਈ ਸੀ। 

 

 

 

Read More
{}{}