Home >>Zee PHH Entertainment

Diljit Dosanjh News: 'ਲਹਿੰਗਾ' ਗੀਤ ਨੂੰ ਲੈ ਕੇ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਖ਼ਿਲਾਫ਼ ਕਾਨੂੰਨੀ ਕਾਰਵਾਈ!

Diljit Dosanjh News: ਜੱਟ ਐਂਡ ਜੂਲੀਅਟ 3 ਦੇ ਗਾਣੇ "ਲਹਿੰਗਾ" ਨੂੰ ਲੈ ਕੇ ਦੋਵਾਂ ਕਲਾਕਰਾਂ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨੂੰ ਉਨ੍ਹਾਂ ਦੇ ਵਿਵਾਦਿਤ ਗੀਤ "ਲਹਿੰਗਾ" ਦੇ ਸਬੰਧ ਵਿੱਚ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਉਨ੍ਹਾਂ ਨੂੰ ਇਹ ਨੋਟਿਸ ਐਡਵੋਕੇਟ ਸੁਨੀਲ ਮੱਲ੍ਹੀ ਵੱਲੋਂ ਭੇਜਿਆ ਗਿਆ ਹੈ।

Advertisement
Diljit Dosanjh News: 'ਲਹਿੰਗਾ' ਗੀਤ ਨੂੰ ਲੈ ਕੇ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਖ਼ਿਲਾਫ਼ ਕਾਨੂੰਨੀ ਕਾਰਵਾਈ!
Manpreet Singh|Updated: Jul 03, 2024, 05:19 PM IST
Share

Diljit Dosanjh News: ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ ਫਿਲਮ ਜੱਟ ਐਂਡ ਜੂਲੀਅਟ 3 ਦਰਸ਼ਕਾਂ ਨੂੰ ਕਾਫੀ ਪਸੰਦ ਆ ਰਹੀ ਹੈ। ਜੱਟ ਐਂਡ ਜੂਲੀਅਟ 3 ਦੇ ਬਾਕਸ ਆਫਿਸ ਕਲੈਕਸ਼ਨ ਦੀ ਪੰਜਵੇਂ ਦਿਨ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਇਸਦੀ ਕੁਲੈਕਸ਼ਨ ਲਗਭਗ 55.81 ਕਰੋੜ ਰੁਪਏ ਦੱਸੀ ਜਾ ਰਹੀ ਹੈ। ਫਿਲਮ ਵਿਦੇਸ਼ਾਂ ਵਿੱਚ ਵੀ ਚੰਗਾ ਬਿਜਨਸ ਕਰ ਰਹੀ ਹੈ। ਇਸ ਵਿਚਾਲੇੇ ਮਸ਼ਹੂਰ ਪੰਜਾਬੀ ਕਲਾਕਾਰਾਂ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਇੱਕ ਵਿਵਾਦ ਵਿੱਚ ਘਿਰਦੇ ਨਜ਼ਰ ਆ ਰਹੇ ਹਨ। 

 ਜੱਟ ਐਂਡ ਜੂਲੀਅਟ 3 ਦੇ ਗਾਣੇ "ਲਹਿੰਗਾ" ਨੂੰ ਲੈ ਕੇ ਦੋਵਾਂ ਕਲਾਕਰਾਂ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨੂੰ ਉਨ੍ਹਾਂ ਦੇ ਵਿਵਾਦਿਤ ਗੀਤ "ਲਹਿੰਗਾ" ਦੇ ਸਬੰਧ ਵਿੱਚ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਉਨ੍ਹਾਂ ਨੂੰ ਇਹ ਨੋਟਿਸ ਐਡਵੋਕੇਟ ਸੁਨੀਲ ਮੱਲ੍ਹੀ ਵੱਲੋਂ ਭੇਜਿਆ ਗਿਆ ਹੈ। ਇਸ ਨੋਟਿਸ 'ਚ ਉਨ੍ਹਾਂ 'ਤੇ ਔਰਤਾਂ ਪ੍ਰਤੀ ਅਸ਼ਲੀਲਤਾ ਅਤੇ ਬੇਇੱਜ਼ਤੀ ਕਰਨ ਅਤੇ ਸ਼ਰਾਬ ਦੇ ਗਲਤ ਸੇਵਨ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਕਾਨੂੰਨੀ ਕਾਰਵਾਈ ਵਿੱਚ ਭਾਰਤੀ ਸੰਵਿਧਾਨ ਅਤੇ ਹੋਰ ਕਾਨੂੰਨੀ ਧਾਰਾਵਾਂ ਦੀ ਉਲੰਘਣਾ ਦਾ ਹਵਾਲਾ ਦਿੱਤਾ ਗਿਆ ਹੈ। ਕਲਾਕਾਰਾਂ ਨੂੰ ਸਾਰੀਆਂ ਪ੍ਰਚਾਰ ਗਤੀਵਿਧੀਆਂ ਬੰਦ ਕਰਨ ਅਤੇ 30 ਦਿਨਾਂ ਦੇ ਅੰਦਰ ਜਨਤਕ ਮੁਆਫੀ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ।

ਜੇਕਰ ਇਸ ਫਿਲਮ ਦੀ ਗੱਲ ਕਰੀਏ ਤਾਂ ਇਹ ਫਿਲਮ ਜੱਟ ਐਂਡ ਜੂਲੀਅਟ ਦਾ ਤੀਜਾ ਪਾਰਟ ਹੈ। ਜਿਸ ਵਿੱਚ ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਅਤੇ ਅਦਾਕਾਰਾ ਨੀਰੂ ਬਾਜਵਾ ਦੀ ਸ਼ਾਨਦਾਰ ਅਦਾਕਾਰੀ ਨੇ ਦਰਸ਼ਕਾਂ ਨੂੰ ਦੀਵਾਨਾ ਕਰ ਦਿੱਤਾ ਹੈ। ਫਿਲਮ ਨੇ ਸਿਰਫ਼ ਪੰਜ ਦਿਨਾਂ ਵਿੱਚ ਅਨੇਕਾਂ ਹਿੱਟ ਫਿਲਮਾਂ ਦਾ ਰਿਕਾਰਡ ਤੋੜ ਦਿੱਤਾ ਹੈ।

ਫਿਲਮ ਦੇ ਪੂਰੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੇ ਪਹਿਲੇ ਦਿਨ ਇੰਡੀਆ ਵਿੱਚ 4.13 ਕਰੋੜ ਨਾਲ ਖਾਤਾ ਖੋਲ੍ਹਿਆ ਅਤੇ ਪੂਰੇ ਵਿਦੇਸ਼ਾਂ ਵਿੱਚ 6.63 ਕਰੋੜ ਦਾ ਕਲੈਕਸ਼ਨ ਕੀਤਾ। ਜਿਸ ਨਾਲ ਫਿਲਮ ਨੇ ਪਹਿਲੇ ਦਿਨ 10.76 ਕਰੋੜ ਦੀ ਕਮਾਈ ਕੀਤੀ। ਦੂਜੇ ਦਿਨ ਫਿਲਮ ਨੇ ਦੇਸ਼-ਵਿਦੇਸ਼ ਵਿੱਚੋਂ 11.65 ਕਰੋੜ ਦਾ ਕਲੈਕਸ਼ਨ ਕੀਤਾ ਅਤੇ ਤੀਜੇ ਦਿਨ 12.50 ਕਰੋੜ ਦਾ ਕਲੈਕਸ਼ਨ ਕੀਤਾ। ਚੌਥੇ ਅਤੇ ਪੰਜਵੇਂ ਦਿਨ ਫਿਲਮ ਨੇ ਕ੍ਰਮਵਾਰ 14.15 ਕਰੋੜ ਅਤੇ 6.75 ਕਰੋੜ ਦਾ ਕਲੈਕਸ਼ਨ ਕੀਤਾ, ਜਿਸ ਨਾਲ ਹੁਣ ਫਿਲਮ ਦਾ ਸਾਰਾ ਕਲੈਕਸ਼ਨ 55.81 ਕਰੋੜ ਹੋ ਗਿਆ ਹੈ।

 

 

 

Read More
{}{}