Home >>Zee PHH Entertainment

Karan Aujla Car Accident: ਪੰਜਾਬੀ ਗਾਇਕ ਕਰਨ ਔਜਲਾ ਦਾ ਹੋਇਆ ਐਕਸੀਡੈਂਟ! ਪਲਟ ਗਈ ਗੱਡੀ, ਵੀਡੀਓ ਸ਼ੇਅਰ ਕਰ ਕਹੀ ਇਹ ਗੱਲ

Karan Aujla Car Accident: ਪੰਜਾਬ ਦੇ ਇੱਕ ਸਿੰਗਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਦਰਅਸਲ ਸਿੰਗਰ ਕਰਨ ਔਜਲਾ ਦਾ ਗਾਣਾ ਜਲਦ ਰਿਲੀਜ਼ ਹੋ ਗਿਆ ਹੈ। ਇਹ ਘਟਨਾ ਦਰਅਸਲ ਗਾਣੇ ਦੇ ਸੂਟ ਦੌਰਾਨ ਹੋਈ ਹੈ।  

Advertisement
Karan Aujla Car Accident: ਪੰਜਾਬੀ ਗਾਇਕ ਕਰਨ ਔਜਲਾ ਦਾ ਹੋਇਆ ਐਕਸੀਡੈਂਟ! ਪਲਟ ਗਈ ਗੱਡੀ, ਵੀਡੀਓ ਸ਼ੇਅਰ ਕਰ ਕਹੀ ਇਹ ਗੱਲ
Riya Bawa|Updated: Jul 19, 2024, 07:58 AM IST
Share

Punjabi Singer Karan Aujla Accident Update: ਪੰਜਾਬ ਦੇ ਮਸ਼ਹੂਰ ਗਾਇਕ ਕਰਨ ਔਜਲਾ ਦੀ ਗੱਡੀ ਦਰਦਨਾਕ ਹਾਦਸੇ ਦਾ ਸ਼ਿਕਾਰ  ਹੋ ਗਈ ਹੈ। ਇਸ ਬਾਰੇ ਉਨ੍ਹਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਦੀ ਟਰੈਕਿੰਗ ਕਾਰ ਪਲਟ ਜਾਂਦੀ ਹੈ ਅਤੇ ਉਹ ਇਸ 'ਚ ਜ਼ਖਮੀ ਵੀ ਹੋ ਜਾਂਦੇ ਹਨ, ਜਿਸ ਨੂੰ ਉਹ ਕੈਮਰੇ ਦੇ ਸਾਹਮਣੇ ਦਿਖਾਉਂਦੇ ਹਨ। ਇਹ ਘਟਨਾ ਵਿਦੇਸ਼ ਵਿੱਚ ਵਾਪਰੀ ਹੈ।

ਦਰਸਅਲ ਇਸ ਪੋਸਟ ਨੂੰ ਸ਼ੇਅਰ ਕਰਦੇ ਗਾਇਕ ਕਰਨ ਔਜਲਾ ਨੇ ਲਿਖਿਆ ਹੈ ਕਿ "ਮਿੱਤਰ ਨੀਂ ਜਾਣਦੇ !WHO THEY ? Music video out now !!!!!!Almost broke my neck shooting this lol !!!!" 

Punjabi Singer Karan Aujla Accident Video: 

 
 
 
 

 
 
 
 
 
 
 
 
 
 
 

A post shared by Karan Aujla (@karanaujla)

ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕਰਨ ਨੇ ਸੋਸ਼ਲ ਮੀਡੀਆ ਪੋਸਟ 'ਤੇ ਲਿਖਿਆ ਹੈ ਕਿ ਉਕਤ ਗੋਲੀਬਾਰੀ 'ਚ ਮੇਰੀ ਗਰਦਨ ਲਗਭਗ ਟੁੱਟਣ ਦੀ ਕਗਾਰ 'ਤੇ ਸੀ ਪਰ ਖੁਸ਼ਕਿਸਮਤੀ ਨਾਲ ਮੈਂ ਬਚ ਗਿਆ।ਇਸ ਵੀਡੀਓ ਵਿੱਚ ਇਹ ਦੇਖਿਆ ਜਾ ਸਕਦਾ ਹੈ ਕਿ ਕਰਨ ਔਜਲਾ ਇੱਕ ਰੇਸਿੰਗ ਕਾਰ ਨੂੰ ਭਜਾ ਕੇ ਲਿਆ ਰਹੇ ਹਨ ਅਤੇ ਅਚਾਨਕ ਹੀ ਇਹ (Karan Aujla Car Accident ) ਕਾਰ ਪਲਟ ਜਾਂਦੀ ਹੈ। ਇਹ ਸੀਨ ਗਾਣੇ ਦੀ ਸ਼ੂਟਿੰਗ ਦਾ ਹਿੱਸਾ ਸੀ ਪਰ ਕਾਰ ਅਸਲ ਵਿੱਚ ਹੀ ਪਲਟ ਗਈ ਸੀ। ਇਸ ਦੁਰਘਟਨਾ ਤੋਂ ਬਾਅਦ ਕਰਨ ਔਜਲਾ ਦੇ ਕੁਝ ਸੱਟਾਂ ਵੀ ਲੱਗੀਆਂ ਹਨ ਪਰ ਉਹਨਾਂ ਦੀ ਜਾਨ ਸੁਰੱਖਿਅਤ ਹੈ। ਕਰਨ ਔਜਲਾ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ‘ਤੇ ਕਈ ਤਰ੍ਹਾਂ ਦੀਆਂ ਪ੍ਰਤਿਕਿਰਿਆਵਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। 

ਨਾਮੀ ਪੰਜਾਬੀ ਗਾਇਕ ਕਰਨ ਔਜਲਾ  (Karan Aujla new song) ਆਪਣੇ ਗੀਤ ਤੌਬਾ ਤੌਬਾ ਨੂੰ ਲੈਕੇ ਸੁਰਖੀਆਂ ਵਿਚ ਹਨ। ਵਿੱਕੀ ਕੌਸ਼ਲ ਦੀ ਬਾਲੀਵੁੱਡ ਫਿਲਮ ‘ਬੈਡ ਨਿਊਜ਼’ ਲਈ ਗਾਇਆ ਉਨ੍ਹਾਂ ਦਾ ਇਹ ਗੀਤ ਇੰਸਟਾਗ੍ਰਾਮ ਤੋਂ ਲੈ ਕੇ ਯੂਟਿਊਬ ਤੱਕ ਹਰ ਪਾਸੇ ਟਰੈਂਡ ਕਰ ਰਿਹਾ ਹੈ। 

ਦਰਅਸਲ ਇਹ ਹਾਦਸਾ ਪੁਰਾਣਾ ਹੈ ਪਰ ਕਰਨ ਔਜਲਾ ਵੱਲੋਂ ਇਸ ਦਾ ਵੀਡੀਓ ਹੁਣੇ ਸ਼ੇਅਰ ਕੀਤਾ ਗਿਆ ਹੈ। 'ਜ਼ੀ ਮੀਡੀਆ' ਇਸ ਦੀ ਪੁਸ਼ਟੀ ਨਹੀਂ ਕਰਦਾ।

Read More
{}{}