Home >>Zee PHH Entertainment

Rajinikanth Health Update: ਸੁਪਰਸਟਾਰ ਰਜਨੀਕਾਂਤ ਦੀ ਵਿਗੜੀ ਸਿਹਤ, ਹਸਪਤਾਲ 'ਚ ਭਰਤੀ, ਜਾਣੋ ਕਿਵੇਂ ਹੈ ਹੁਣ ਸਿਹਤ

Rajinikanth Admitted to Hospital: ਦਿੱਗਜ ਅਭਿਨੇਤਾ ਰਜਨੀਕਾਂਤ ਨੂੰ ਸੋਮਵਾਰ ਦੇਰ ਰਾਤ ਚੇਨਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਾਣੋ ਹੁਣ ਉਨ੍ਹਾਂ ਦੀ ਸਿਹਤ ਕਿਵੇਂ ਹੈ।  

Advertisement
Rajinikanth Health Update: ਸੁਪਰਸਟਾਰ ਰਜਨੀਕਾਂਤ ਦੀ ਵਿਗੜੀ ਸਿਹਤ, ਹਸਪਤਾਲ 'ਚ ਭਰਤੀ, ਜਾਣੋ ਕਿਵੇਂ ਹੈ ਹੁਣ ਸਿਹਤ
Riya Bawa|Updated: Oct 01, 2024, 08:36 AM IST
Share

Rajinikanth Admitted to Hospital: ਦੱਖਣ ਦੇ ਸਟਾਰ ਅਭਿਨੇਤਾ ਅਤੇ ਦਿੱਗਜ ਸਟਾਰ ਰਜਨੀਕਾਂਤ ਨੂੰ ਸੋਮਵਾਰ ਦੇਰ ਰਾਤ ਚੇਨਈ ਦੇ ਅਪੋਲੋ ਗ੍ਰੀਮਜ਼ ਰੋਡ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਬਾਰੇ ਗੱਲ ਕਰਦੇ ਹੋਏ ਚੇਨਈ ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਸਿਹਤ ਹੁਣ ਸਥਿਰ ਹੈ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਪੇਟ ਵਿਚ ਤੇਜ਼ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ। 

ਇਸ ਦੌਰਾਨ ਚੇਨਈ ਪੁਲਿਸ ਨੇ ਦੱਸਿਆ ਕਿ ਰਜਨੀਕਾਂਤ ਨੂੰ ਚੇਨਈ ਦੇ ਅਪੋਲੋ ਗ੍ਰੀਮਜ਼ ਰੋਡ ਹਸਪਤਾਲ ਲਿਜਾਇਆ ਗਿਆ। ਪੇਟ 'ਚ ਤੇਜ਼ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਰਾਤ ਰਜਨੀਕਾਂਤ  (Rajinikanth Health Updates)  ਦੀ ਸਿਹਤ ਵਿਗੜ ਗਈ ਅਤੇ ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਚੇਨਈ ਦੇ ਅਪੋਲੋ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹਾਲਾਂਕਿ ਫਿਲਹਾਲ ਉਹ ਸਥਿਰ ਹੈ ਅਤੇ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੇ ਨਾਲ ਹੈ।

ਇਹ ਵੀ ਪੜ੍ਹੋ:  LPG Price: ਤਿਉਹਾਰ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, LPG ਸਿਲੰਡਰ ਹੋਇਆ ਮਹਿੰਗਾ, ਜਾਣੋ ਨਵੀਆਂ ਕੀਮਤਾਂ

ਡਾਕਟਰਾਂ ਨੇ ਦੱਸਿਆ ਕਿ 73 ਸਾਲਾ ਅਦਾਕਾਰ (Rajinikanth Health Updates) ਦੀ ਹਾਲਤ ਸਥਿਰ ਹੈ। ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਇੰਟਰਵੈਂਸ਼ਨਲ ਕਾਰਡੀਓਲੋਜਿਸਟ ਡਾਕਟਰ ਸਾਈ ਸਤੀਸ਼ ਦੀ ਟੀਮ ਵੱਲੋਂ ਅਦਾਕਾਰ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ। ਹਾਲਾਂਕਿ ਅਜੇ ਤੱਕ ਹਸਪਤਾਲ ਜਾਂ ਪਰਿਵਾਰ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।

ਹਸਪਤਾਲ ਵਿੱਚ ਭਰਤੀ ਹੋਣ ਤੋਂ ਪਹਿਲਾਂ, ਰਜਨੀਕਾਂਤ ਨੂੰ ਹਾਲ ਹੀ ਵਿੱਚ ਆਪਣੀ ਆਉਣ ਵਾਲੀ ਫਿਲਮ ਵੇਟਈਆਂ ਦੇ ਆਡੀਓ ਲਾਂਚ ਵਿੱਚ ਦੇਖਿਆ ਗਿਆ ਸੀ ਅਤੇ ਵੇਟਈਆਂ ਵੀ ਰਜਨੀਕਾਂਤ ਦੀ 170ਵੀਂ ਫਿਲਮ ਹੈ। ਇਸ ਦੌਰਾਨ ਅਦਾਕਾਰ ਕਾਫੀ ਐਕਟਿਵ ਨਜ਼ਰ ਆਏ ਅਤੇ ਸਟੇਜ 'ਤੇ ਖੂਬ ਮਸਤੀ ਕੀਤੀ।

ਰਜਨੀਕਾਂਤ ਦੀ ਸਿਹਤ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੀ ਪਤਨੀ ਲਤਾ ਨੇ ਇਕ ਮੀਡੀਆ ਚੈਨਲ ਨੂੰ ਦੱਸਿਆ, ਸਭ ਕੁਝ ਠੀਕ ਹੈ। ਰਜਨੀਕਾਂਤ ਦੀ ਸਿਹਤ ਪਿਛਲੇ ਕਈ ਸਾਲਾਂ ਵਿੱਚ ਕਈ ਵਾਰ ਵਿਗੜ ਚੁੱਕੀ ਹੈ। ਰਜਨੀਕਾਂਤ ਦਾ ਵੀ 2016 ਵਿੱਚ ਅਮਰੀਕਾ ਵਿੱਚ ਕਿਡਨੀ ਟਰਾਂਸਪਲਾਂਟ ਹੋਇਆ ਸੀ।

 

Read More
{}{}