Saif Ali Khan: ਅਦਾਕਾਰ ਸੈਫ਼ ਅਲੀ ਖ਼ਾਨ ਨੂੰ ਅੱਜ ਪੰਜ ਦਿਨਾਂ ਮਗਰੋਂ ਲੀਲਾਵਤੀ ਹਸਪਤਾਲ ’ਚੋਂ ਛੁੱਟੀ ਮਿਲ ਗਈ ਹੈ। ਸੈਫ਼ 16 ਜਨਵਰੀ ਨੂੰ ਵੱਡੇ ਤੜਕੇ ਬਾਂਦਰਾ ਵਿਚਲੇ ਆਪਣੇ ਅਪਾਰਟਮੈਂਟ ਵਿਚ ਇਕ ਸ਼ਖ਼ਸ ਵੱਲੋਂ ਚਾਕੂ ਨਾਲ ਕੀਤੇ ਹਮਲੇ ਵਿਚ ਜ਼ਖ਼ਮੀ ਹੋ ਗਿਆ ਸੀ। ਮੀਡੀਆ ਰਿਪੋਰਟਾਂ ਅਨੁਸਾਰ, ਡਾਕਟਰ ਨਿਤਿਨ ਡਾਂਗੇ ਨੇ ਅੱਜ ਸਵੇਰੇ ਇਸ ਦੀ ਪੁਸ਼ਟੀ ਕੀਤੀ ਸੀ। ਜਾਣਕਾਰੀ ਅਨੁਸਾਰ, ਸੈਫ ਦੀ ਛੁੱਟੀ ਲਈ ਕਾਗਜ਼ੀ ਕਾਰਵਾਈ ਸੋਮਵਾਰ ਰਾਤ ਨੂੰ ਹੀ ਪੂਰੀ ਹੋ ਗਈ ਸੀ।
ਪਿਛਲੇ ਹਫ਼ਤੇ ਹੋਇਆ ਸੀ ਹਮਲਾ
ਦੱਸ ਦਈਏ ਕਿ ਸੈਫ ਅਲੀ ਖ਼ਾਨ ਨੂੰ ਪਿਛਲੇ ਹਫ਼ਤੇ ਬੁੱਧਵਾਰ ਦੇਰ ਰਾਤ ਨੂੰ ਉਨ੍ਹਾਂ ਦੇ ਬਾਂਦਰਾ ਸਥਿਤ ਘਰ 'ਚ ਚੋਰ ਦੇ ਹਮਲੇ ਦੌਰਾਨ ਗੰਭੀਰ ਸੱਟਾਂ ਲੱਗੀਆਂ ਸਨ। ਹਮਲਾਵਰ ਨੇ ਸੈਫ਼ ਨੂੰ ਲਗਭਗ 6 ਵਾਰ ਚਾਕੂ ਮਾਰਿਆ। ਹਮਲੇ ਤੋਂ ਬਾਅਦ ਸੈਫ ਨੂੰ ਦੁਪਹਿਰ 2:30 ਵਜੇ ਦੇ ਕਰੀਬ ਇੱਕ ਆਟੋ ਰਿਕਸ਼ਾ ਰਾਹੀਂ ਲੀਲਾਵਤੀ ਹਸਪਤਾਲ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੀ ਸਰਜਰੀ ਵੀ ਕਰਵਾਉਣੀ ਪਈ।
ਸਰਜਰੀ ਦੌਰਾਨ ਕੱਢਿਆ ਚਾਕੂ ਦਾ ਟੁਕੜਾ
ਇਹ ਐਮਰਜੈਂਸੀ ਸਰਜਰੀ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਤੋਂ ਤਰਲ ਪਦਾਰਥ ਦੇ ਰਿਸਾਅ ਨੂੰ ਰੋਕਣ ਲਈ ਕੀਤੀ ਗਈ ਸੀ। ਇਸ ਸਰਜਰੀ ਰਾਹੀਂ ਡਾਕਟਰਾਂ ਨੇ ਲਗਭਗ 2.5 ਇੰਚ ਲੰਬਾ ਚਾਕੂ ਦਾ ਟੁਕੜਾ ਕੱਢਿਆ ਸੀ। ਇਸ ਮਾਮਲੇ 'ਚ ਸੈਫ ਦੀ ਪਤਨੀ ਕਰੀਨਾ ਕਪੂਰ ਖ਼ਾਨ ਨੇ ਪੁਲਸ ਨੂੰ ਆਪਣਾ ਬਿਆਨ ਦਰਜ ਕਰਵਾਇਆ ਹੈ।
ਦੋਸ਼ੀ ਨੂੰ ਕਾਬੂ ਕੀਤਾ
ਇਹ ਵੀ ਪੜ੍ਹੋ: Batiala News: ਕੰਡਕਟਰ ਦੀ ਮਹਿਲਾ ਨਾਲ ਹੋਈ ਬਹਿਸ, ਮਹਿਲਾ ਨੇ ਰਿਸ਼ਤੇਦਾਰ ਸੱਦ ਕੁੱਟਿਆ ਕੰਡਕਟਰ
ਪੁਲਿਸ ਨੇ ਇਸ ਮਾਮਲੇ ਵਿਚ ਬੰਗਲਾਦੇਸ਼ੀ ਨਾਗਰਿਕ ਸ਼ਰੀਫ਼ੁਲ ਇਸਲਾਮ ਸ਼ਹਿਜ਼ਾਦ ਮੁਹੰਮਦ ਰੋਹੀਲਾ ਅਮੀਨ ਫ਼ਕੀਰ (30) ਨੂੰ ਨਾਲ ਲੱਗਦੇ ਠਾਣੇ ਸ਼ਹਿਰ ਤੋਂ ਗ੍ਰਿਫ਼ਤਾਰ ਕੀਤਾ ਹੈ। ਉਹ ਇਸ ਵੇਲੇ 24 ਜਨਵਰੀ ਤੱਕ ਮੁੰਬਈ ਪੁਲਿਸ ਦੀ ਹਿਰਾਸਤ ਵਿਚ ਹੈ।
ਇਹ ਵੀ ਪੜ੍ਹੋ: Bathinda News: ਰਿਸ਼ਵਤ ਲੈਂਦਾ ਨਗਰ ਨਿਗਮ ਦਾ ਬਿਲਡਿੰਗ ਇੰਸਪੈਕਟਰ ਤੇ ਨਕਸ਼ਾ ਨਵੀਸ ਵਿਜੀਲੈਂਸ ਵੱਲੋਂ ਕਾਬੂ