Home >>Zee PHH Entertainment

Saif Ali Khan Health: ਸੈਫ ਅਲੀ ਖ਼ਾਨ ਦੀ ਪਿੱਠ 'ਚੋਂ ਡਾਕਟਰਾਂ ਨੇ ਸਰਜਰੀ ਕਰਕੇ ਢਾਈ ਇੰਚ ਦੀ ਨੁਕੀਲੀ ਚੀਜ਼ ਕੱਢੀ

Saif Ali Khan Health: ਲੀਲਾਵਤੀ ਹਸਪਤਾਲ ਦੇ ਡਾਕਟਰਾਂ ਨੇ ਬਾਲੀਵੁੱਡ ਅਦਾਕਾਰ ਸੈਫ ਅਲੀ ਖ਼ਾਨ ਦੀ ਸਰਜਰੀ ਕਰਕੇ ਪਿੱਠ ਵਿਚੋਂ ਨੁਕੀਲੀ ਚੀਜ਼ ਕੱਢ ਦਿੱਤੀ।

Advertisement
Saif Ali Khan Health: ਸੈਫ ਅਲੀ ਖ਼ਾਨ ਦੀ ਪਿੱਠ 'ਚੋਂ ਡਾਕਟਰਾਂ ਨੇ ਸਰਜਰੀ ਕਰਕੇ ਢਾਈ ਇੰਚ ਦੀ ਨੁਕੀਲੀ ਚੀਜ਼ ਕੱਢੀ
Ravinder Singh|Updated: Jan 16, 2025, 02:56 PM IST
Share

Saif Ali Khan Health: ਬਾਲੀਵੁੱਡ ਅਦਾਕਾਰ ਸੈਫ ਅਲੀ ਖ਼ਾਨ 'ਤੇ ਬੁੱਧਵਾਰ ਦੇਰ ਰਾਤ ਉਨ੍ਹਾਂ ਦੇ ਹੀ ਘਰ 'ਚ ਚਾਕੂ ਨਾਲ ਹਮਲਾ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਖਬਰਾਂ ਦੀ ਮੰਨੀਏ ਤਾਂ ਸੈਫ ਦਾ ਆਪਰੇਸ਼ਨ ਹੋ ਚੁੱਕਾ ਹੈ। ਕਾਸਮੈਟਿਕ ਸਰਜਰੀ ਵੀ ਕੀਤੀ ਜਾ ਰਹੀ ਹੈ। ਆਪ੍ਰੇਸ਼ਨ ਦੌਰਾਨ ਸੈਫ ਦੇ ਜ਼ਖ਼ਮ ਵਿਚੋਂ ਢਾਈ ਇੰਚ ਦੀ ਨੁਕੀਲੀ ਚੀਜ਼ ਵੀ ਕੱਢੀ ਗਈ।

ਲੀਲਾਵਤੀ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਡੂੰਘੇ ਜ਼ਖਮਾਂ 'ਤੇ ਪਲਾਸਟਿਕ ਸਰਜਰੀ ਕੀਤੀ ਗਈ ਸੀ। ਲੀਲਾਵਤੀ ਹਸਪਤਾਲ ਦੇ ਡਾਕਟਰਾਂ ਨੇ ਮੀਡੀਆ ਨੂੰ ਦੱਸਿਆ ਕਿ ਸੈਫ ਦੇ ਸਰੀਰ 'ਤੇ ਚਾਕੂ ਦੀ ਨੋਕ ਦੀਆਂ ਦੋ ਝਰੀਟਾਂ ਦੇ ਨਿਸ਼ਾਨ ਸਨ। ਸਭ ਤੋਂ ਵੱਡਾ ਜ਼ਖ਼ਮ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਵਿੱਚ ਸੀ। ਡਾਕਟਰ ਨੇ ਦੱਸਿਆ ਅਸੀਂ ਰੀੜ੍ਹ ਦੀ ਹੱਡੀ ਤੋਂ ਇੰਨਾ ਵੱਡਾ (ਉਂਗਲ ਦੇ ਇਸ਼ਾਰੇ ਨਾਲ) ਚਾਕੂ ਦਾ ਢਾਈ ਇੰਚ ਦਾ ਟੁਕੜਾ ਕੱਢ ਦਿੱਤਾ ਹੈ।

ਹਮਲੇ ਦੌਰਾਨ ਸੈਫ ਦੇ ਹੱਥ, ਰੀੜ੍ਹ ਦੀ ਹੱਡੀ ਅਤੇ ਗਰਦਨ 'ਤੇ ਸੱਟਾਂ ਲੱਗੀਆਂ ਹਨ। ਉਨ੍ਹਾਂ ਦੀ ਪਤਨੀ ਕਰੀਨਾ ਕਪੂਰ ਖਾਨ ਵੀ ਸਵੇਰੇ 4.30 ਵਜੇ ਉਨ੍ਹਾਂ ਨੂੰ ਮਿਲਣ ਹਸਪਤਾਲ ਪਹੁੰਚੀ। ਸ਼ੁਰੂਆਤੀ ਜਾਣਕਾਰੀ ਮੁਤਾਬਕ ਸੈਫ ਦੇ ਘਰ ਕੋਈ ਅਣਪਛਾਤਾ ਵਿਅਕਤੀ ਦਾਖਲ ਹੋਇਆ। ਦੋਵਾਂ ਵਿਚਾਲੇ ਹੱਥੋਪਾਈ ਹੋ ਗਈ। ਘਟਨਾ ਸਮੇਂ ਅਦਾਕਾਰ ਦੇ ਕੁਝ ਹੋਰ ਪਰਿਵਾਰਕ ਮੈਂਬਰ ਵੀ ਘਰ 'ਚ ਮੌਜੂਦ ਸਨ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਘਰ 'ਚ ਦਾਖਲ ਹੋਏ ਵਿਅਕਤੀ ਦੀ ਨੌਕਰਾਣੀ ਨਾਲ ਬਹਿਸ ਹੋ ਗਈ। ਜਦੋਂ ਅਭਿਨੇਤਾ ਨੇ ਦਖਲ ਦੇਣ ਅਤੇ ਵਿਅਕਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਸੈਫ ਅਲੀ ਖਾਨ 'ਤੇ ਹਮਲਾ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਬਾਂਦਰਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਰੀਨਾ ਦੀ ਟੀਮ ਨੇ ਕਿਹਾ ਹੈ ਕਿ ਘਰ 'ਚ ਸਭ ਕੁਝ ਠੀਕ-ਠਾਕ ਹੈ। ਪੁਲਿਸ ਨੇ ਦੱਸਿਆ ਕਿ ਘਟਨਾ ਅੱਧੀ ਰਾਤ ਨੂੰ ਅਦਾਕਾਰ ਦੇ ਬਾਂਦਰਾ ਸਥਿਤ ਘਰ ਵਿੱਚ ਵਾਪਰੀ।

ਇਹ ਵੀ ਪੜ੍ਹੋ : Delhi Chalo Andolan: ਕਿਸਾਨਾਂ ਨੇ ਮੁੜ ਦਿੱਲੀ ਕੂਚ ਕਰਨ ਦਾ ਕੀਤਾ ਐਲਾਨ; ਜਾਣੋ ਕਦੋਂ ਹੋਣਗੇ ਰਵਾਨਾ

Read More
{}{}