Home >>Zee PHH Entertainment

Salman Khan Threat: ਸਲਮਾਨ ਖਾਨ ਨੂੰ ਫਿਰ ਤੋਂ ਮਿਲੀ ਜਾਨੋਂ ਮਾਰਨ ਦੀ ਧਮਕੀ! ਮੈਸੇਜ ਰਾਹੀਂ ਮੰਗੇ 5 ਕਰੋੜ ਰੁਪਏ

Salman Khan Threat:  ਸਲਮਾਨ ਖਾਨ ਨੂੰ ਫਿਰ ਤੋਂ ਲਾਰੇਂਸ ਬਿਸ਼ਨੋਈ ਦੇ ਨਾਂ 'ਤੇ ਧਮਕੀ ਦਿੱਤੀ ਅਤੇ ਮੰਗੇ 5 ਕਰੋੜ ਰੁਪਏ ਹਨ।

Advertisement
Salman Khan Threat: ਸਲਮਾਨ ਖਾਨ ਨੂੰ ਫਿਰ ਤੋਂ ਮਿਲੀ ਜਾਨੋਂ ਮਾਰਨ ਦੀ ਧਮਕੀ! ਮੈਸੇਜ ਰਾਹੀਂ ਮੰਗੇ 5 ਕਰੋੜ ਰੁਪਏ
Riya Bawa|Updated: Nov 05, 2024, 10:47 AM IST
Share

Salman Khan Threat: ਸਲਮਾਨ ਖਾਨ ਦੇ ਨਾਂ 'ਤੇ ਇਕ ਵਾਰ ਫਿਰ ਧਮਕੀ ਮਿਲੀ ਹੈ। ਟ੍ਰੈਫਿਕ ਕੰਟਰੋਲ ਰੂਮ 'ਚ ਧਮਕੀ ਭਰੇ ਸੰਦੇਸ਼ ਮਿਲੇ ਹਨ। ਇਨ੍ਹਾਂ ਸੰਦੇਸ਼ਾਂ ਵਿੱਚ ਕਰੋੜਾਂ ਰੁਪਏ ਦੀ ਮੰਗ ਕੀਤੀ ਗਈ ਹੈ। ਇਹ ਵੀ ਕਿਹਾ ਗਿਆ ਹੈ ਕਿ ਜਾਂ ਤਾਂ ਮੰਦਰ 'ਚ ਮਾਫੀ ਮੰਗੋ ਜਾਂ 5 ਕਰੋੜ ਰੁਪਏ ਦਿਓ। ਇਹ ਧਮਕੀ ਵਿਸ਼ਨੋਈ ਗੈਂਗ ਦੇ ਨਾਂ 'ਤੇ ਜਾਰੀ ਕੀਤੀ ਗਈ ਹੈ।

ਲਾਰੇਂਸ ਬਿਸ਼ਨੋਈ ਦੇ ਨਾਂ 'ਤੇ ਧਮਕੀ ਭਰਿਆ ਸੰਦੇਸ਼ 
ਮੁੰਬਈ ਟਰੈਫਿਕ ਕੰਟਰੋਲ ਸੈੱਲ ਨੂੰ ਫਿਰ ਤੋਂ ਲਾਰੇਂਸ ਬਿਸ਼ਨੋਈ ਦੇ ਨਾਂ 'ਤੇ ਧਮਕੀ ਭਰਿਆ ਸੰਦੇਸ਼ ਮਿਲਿਆ ਹੈ। ਟ੍ਰੈਫਿਕ ਕੰਟਰੋਲ ਰੂਮ ਨੂੰ ਭੇਜੇ ਗਏ ਸੰਦੇਸ਼ 'ਚ ਦਾਅਵਾ ਕੀਤਾ ਗਿਆ ਹੈ ਕਿ ਲਾਰੇਂਸ ਬਿਸ਼ਨੋਈ ਦਾ ਭਰਾ ਬੋਲ ਰਿਹਾ ਹੈ ਅਤੇ ਜੇਕਰ ਸਲਮਾਨ ਖਾਨ (Salman Khan Threat)  ਜ਼ਿੰਦਾ ਰਹਿਣਾ ਚਾਹੁੰਦੇ ਹਨ ਤਾਂ ਉਹ ਸਾਡੇ ਮੰਦਰ 'ਚ ਜਾ ਕੇ ਮੁਆਫੀ ਮੰਗਣ ਜਾਂ 5 ਕਰੋੜ ਰੁਪਏ ਦੇਣ। ਜੇਕਰ ਤੁਸੀਂ ਅਜਿਹਾ ਨਹੀਂ ਕੀਤਾ ਤਾਂ ਅਸੀਂ ਤੁਹਾਨੂੰ ਮਾਰ ਦੇਵਾਂਗੇ, ਸਾਡਾ ਗੈਗ ਅਜੇ ਵੀ ਸਰਗਰਮ ਹੈ।

ਇਹ ਵੀ ਪੜ੍ਹੋ: Salman Khan Threat: ਸਲਮਾਨ ਖਾਨ ਨੂੰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੈਸੇਜ ਰਾਹੀਂ ਮੰਗੇ 2 ਕਰੋੜ ਰੁਪਏ

ਦਰਅਸਲ ਬੀਤੇ 30 ਅਕਤੂਬਰ ਨੂੰ ਸਲਮਾਨ ਖਾਨ Salman Khan Threat)  ਨੂੰ ਫਿਰ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ ਅਤੇ ਇਸ ਵੇਲੇ ਵੀ  ਟ੍ਰੈਫਿਕ ਕੰਟਰੋਲ ਨੂੰ ਇਕ ਸੰਦੇਸ਼ ਆਇਆ ਸੀ। ਇੱਕ ਅਣਪਛਾਤੇ ਵਿਅਕਤੀ ਨੇ ਮੈਸੇਜ ਵਿੱਚ ਧਮਕੀ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਮੈਸੇਜ ਭੇਜਣ ਵਾਲੇ ਵਿਅਕਤੀ ਨੇ 2 ਕਰੋੜ ਰੁਪਏ ਦੀ ਮੰਗ ਕੀਤੀ ਸੀ। ਬਾਬਾ ਸਿੱਦੀਕੀ ਦੇ ਬੇਟੇ ਜੀਸ਼ਾਨ ਸਿੱਦੀਕੀ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਪੁਲਿਸ ਨੇ ਧਮਕੀ ਦੇਣ ਵਾਲੇ ਦੋਸ਼ੀ ਨੂੰ ਨੋਇਡਾ ਤੋਂ ਗ੍ਰਿਫਤਾਰ ਕੀਤਾ ਸੀ

ਦੱਸ ਦਈਏ ਕਿ ਬੀਤੇ ਦਿਨੀ ਬਾਂਦਰਾ 'ਚ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਦੇ ਸਾਹਮਣੇ ਸਵੇਰੇ ਫਾਇਰਿੰਗ ਹੋਈ ਸੀ। ਦੋ ਬਾਈਕ 'ਤੇ ਆਏ ਹਮਲਾਵਰਾਂ ਨੇ 4 ਰਾਊਂਡ ਫਾਇਰ ਕੀਤੇ। ਉਸ ਸਮੇਂ ਸਲਮਾਨ ਖਾਨ ਆਪਣੇ ਘਰ ਹੀ ਸਨ। ਇਸ ਤੋਂ ਬਾਅਦ ਸੀਐਮ ਏਕਨਾਥ ਸ਼ਿੰਦੇ ਨੇ ਸਲਮਾਨ ਖਾਨ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ। ਗੋਲੀਬਾਰੀ ਦੀ ਵੀਡੀਓ ਵੀ ਸਾਹਮਣੇ ਆਈ ਸੀ।

Read More
{}{}